Tomato Price Hike: ਟਮਾਟਰ ਉਤਪਾਦਕ ਸੂਬਿਆਂ ‘ਚ ਭਾਰੀ ਮੀਂਹ ਕਾਰਨ ਇਸ ਸਮੇਂ ਦੇਸ਼ ਭਰ ਵਿੱਚ ਟਮਾਟਰਾਂ ਦੀ ਸਪਲਾਈ ਚੈਨ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਕਈ ਥਾਵਾਂ ‘ਤੇ ਟਮਾਟਰ ਦਾ ਰੇਟ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਹੁਣ ਟਮਾਟਰ ਆਮ ਲੋਕਾਂ ਦੀ ਰਸੋਈ ਵਿੱਚੋਂ ਗਾਇਬ ਹੁੰਦਾ ਜਾ ਰਿਹਾ ਹੈ। ਟਮਾਟਰ ‘ਤੇ ਤੰਨਜ ਕਰਦਿਆਂ ਲੋਕ ਕਹਿਣ ਲੱਗੇ ਹਨ ਕਿ ਹੁਣ ਇਹ ਸ਼ਾਹੀ ਥਾਲੀ ਵਿੱਚ ਪਰੋਸਿਆ ਜਾ ਰਿਹਾ ਹੈ।
ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਪਟਨਾ, ਲਖਨਊ, ਕਾਨਪੁਰ, ਭੋਪਾਲ, ਜੈਪੁਰ, ਉਤਰਾਖੰਡ ਸਮੇਤ ਕਈ ਥਾਵਾਂ ‘ਤੇ ਟਮਾਟਰ ਦੇ ਰੇਟ 150-250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ। ਜਿਸ ਕਾਰਨ ਇਹ ਵੱਡੇ ਰੈਸਟੋਰੈਂਟਾਂ ਤੋਂ ਵੀ ਗਾਇਬ ਹੋ ਰਿਹਾ ਹੈ। ਬਰਗਰ ਕਿੰਗ ਨੇ ਵੀ ਖੁੱਲ੍ਹ ਕੇ ਦੱਸਿਆ ਹੈ ਕਿ ਉਹ ਆਪਣੀ ਰੈਸਿਪੀ ‘ਚ ਟਮਾਟਰ ਨਹੀਂ ਜੋੜ ਰਿਹਾ ਹੈ।
ਬਰਗਰ ਕਿੰਗ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਕੁਝ ਰੈਸਟੋਰੈਂਟਾਂ ਵਿੱਚ ਟਮਾਟਰਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਇਹ ਫੈਸਲਾ ਅਸਥਾਈ ਤੌਰ ‘ਤੇ ਲਿਆ ਗਿਆ ਹੈ। ਅਸੀਂ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਬਹੁਤ ਜਲਦੀ ਅਸੀਂ ਆਪਣੇ ਮੀਨੂ ਵਿੱਚ ਟਮਾਟਰ ਸ਼ਾਮਲ ਕਰਾਂਗੇ।
ਅਸੀਂ ਟਮਾਟਰਾਂ ਦੀ ਉਪਲਬਧਤਾ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਪਰ ਜਦੋਂ ਤੱਕ ਗੁਣਵੱਤਾ ਚੰਗੀ ਹੈ, ਅਸੀਂ ਇਸਨੂੰ ਆਪਣੇ ਮਹਿਮਾਨਾਂ ਲਈ ਉਪਲਬਧ ਕਰਾਉਣਾ ਜਾਰੀ ਰੱਖਾਂਗੇ।
ਬਰਗਰ ਕਿੰਗ ਦੇ ਬੁਲਾਰੇ ਨੇ ਕੀ ਕਿਹਾ?
ਮੈਕਡੋਨਲਡਜ਼ ਇੰਡੀਆ – ਉੱਤਰੀ ਅਤੇ ਪੂਰਬ ਦੇ ਬੁਲਾਰੇ ਨੇ ਕਿਹਾ ਕਿ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਦੇ ਉੱਚ ਮਿਆਰਾਂ ਲਈ ਵਚਨਬੱਧ ਬ੍ਰਾਂਡ ਦੇ ਰੂਪ ਵਿੱਚ, ਅਸੀਂ ਸਖ਼ਤ ਭੋਜਨ ਗੁਣਵੱਤਾ ਅਤੇ ਸੁਰੱਖਿਆ ਜਾਂਚਾਂ ਤੋਂ ਬਾਅਦ ਹੀ ਸਮੱਗਰੀ ਦੀ ਵਰਤੋਂ ਕਰਦੇ ਹਾਂ। ਹਾਲਾਂਕਿ, ਮੌਸਮੀ ਰੁਕਾਵਟਾਂ ਦੇ ਕਾਰਨ ਅਤੇ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਸੀਂ ਟਮਾਟਰਾਂ ਦੀ ਖਰੀਦ ਕਰਨ ਵਿੱਚ ਅਸਮਰੱਥ ਹਾਂ ਜੋ ਵਿਸ਼ਵ ਪੱਧਰੀ ਸਾਡੀਆਂ ਸਖਤ ਗੁਣਵੱਤਾ ਜਾਂਚਾਂ ਨੂੰ ਪਾਸ ਕਰਦੇ ਹਨ।
🚨Mcdonalds,Delhi put up this notice!
Even Mcdonalds cannot afford tomatoes now!😂😂 pic.twitter.com/cn1LkoQruf
— Aditya Shah (@AdityaD_Shah) July 7, 2023
ਗਰਮੀ ਤੇ ਮੀਂਹ ਕਾਰਨ ਵਧੇ ਟਮਾਟਰ ਦੇ ਭਾਅ
ਕਈਆਂ ਨੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਦਾ ਕਾਰਨ ਗਰਮੀ ਦੀ ਲਹਿਰ ਦੇ ਨਾਲ-ਨਾਲ ਟਮਾਟਰ ਉਗਾਉਣ ਵਾਲੇ ਪ੍ਰਮੁੱਖ ਖੇਤਰਾਂ ਵਿੱਚ ਭਾਰੀ ਬਾਰਸ਼ ਨੂੰ ਦੱਸਿਆ, ਜਿਸ ਨਾਲ ਸਪਲਾਈ ਪ੍ਰਭਾਵਿਤ ਹੋਈ ਹੈ। ਟਮਾਟਰਾਂ ਦੀ ਸ਼ੈਲਫ ਲਾਈਫ ਵੀ ਥੋੜੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਕੀਮਤਾਂ ‘ਤੇ ਅਸਰ ਪੈਂਦਾ ਮੰਨਿਆ ਜਾਂਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੇਨਈ ‘ਚ ਫਿਲਹਾਲ ਟਮਾਟਰ 100-130 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h