ਸੂਬਾ ਸਰਕਾਰ ਵਲੋਂ ਬਿਨ੍ਹਾਂ ਐੱਨਓਸੀ ਰਜਿਸਟਰੀ ਕਰਨ ਨੂੰ ਲੈ ਕੇ ਇੱਕ ਨਾਇਬ ਤਹਿਸੀਲਦਾਰ ਅਤੇ ਦੋ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦ ਕਿ ਉਨ੍ਹਾਂ ਵਲੋਂ ਵਾਰ ਵਾਰ ਸਥਾਨਕ ਸਰਕਾਰਾਂ ਅਤੇ ਹਾਊਸਿੰਗ ਡਿਵੈਲਪਮੈਂਟ ਬੋਰਡ ਨੂੰ ਚਿੱਠੀਆਂ ਲਿਖ ਅਧਿਕਾਰਤ ਅਤੇ ਅਣਅਧਿਕਾਰਤ ਕਲੋਨੀਆਂ ਸਬੰਧੀ ਰਿਕਾਰਡ ਦੀ ਮੰਗ ਕਰਨ ਦੇ ਬਾਵਜੂਦ ਵੀ ਸਾਨੂੰ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜਦਕਿ ਸਾਰਾ ਭਾਰ ਰੈਵਨਿਊ ਵਿਭਾਗ ਤੇ ਸੁੱਟ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਰੋਸ ਵਜੋਂ ਅਸੀਂ ਸੂਬਾ ਭਰ ‘ਚ 6 ਦਿਨ ਦੀ ਸਮੂਹਿਕ ਛੁੱਟੀ ਤੇ ਗਏ ਹਾਂ ਅਤੇ ਸਾਡੀ ਮੰਗ ਹੈ ਕਿ ਸਾਡੇ ਮੁਅੱਤਲ ਅਫਸਰਾਂ ਨੂੰ ਬਿਨ੍ਹਾਂ ਸ਼ਰਤ ਬਹਾਲ ਕੀਤਾ ਜਾਵੇ ਨਾਲ ਹੀ ਸਬੰਧਿਤ ਵਿਭਾਗਾਂ ਨੂੰ ਰਿਕਾਰਡ ਮੁਹੱਈਆ ਕਰਵਾਉਣ ਲਈ ਹਦਾਇਤ ਜਾਰੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਅਸੀਂ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ।ਇਸ ਮੌਕੇ ਡਿਊਟੀ ‘ਤੇ ਹਾਜ਼ਰ ਸਟਾਫ ਨੇ ਕਿਹਾ ਕਿ ਸੂਬਾ ਭਰ ਦੇ ਤਹਿਸੀਲ਼ਦਾਰਾਂ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਦਫ਼ਤਰੀ ਕੰਮ ਜਰੂਰ ਪ੍ਰਭਾਵਿਤ ਹੋਵੇਗਾ।ਇਸ ਮੌਕੇ ਤਹਿਸੀਲ ਦਫਤਰ ਕੰਮ ਸਬੰਧੀ ਪੁੱਜੇ ਜਿਮੀਂਦਾਰ ਨੇ ਕਿਹਾ ਕਿ ਉਹ ਅੱਜ ਇੱਕ ਮਾਮਲੇ ‘ਚ ਤਹਿਸੀਲਦਾਰ ਦੀ ਅਦਾਲਤ ‘ਚ ਤਰੀਖ ਸਬੰਧੀ ਆਏ ਸਨ।ਪਰ ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਤਹਿਸੀਲਦਾਰ ਹੜਤਾਲ ਤੇ ਹਨ ।