Noida : ਨੋਇਡਾ ਦੀ Omaxe Society ਵਿੱਚ ਔਰਤਾਂ ਨਾਲ ਬਦਸਲੂਕੀ ਕਰਨ ਵਾਲੇ ਨੇਤਾ ਸ਼੍ਰੀਕਾਂਤ ਤਿਆਗੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਗ੍ਰੈਂਡ ਓਮੈਕਸ ਸੁਸਾਇਟੀ ਵਿੱਚ ਸ੍ਰੀਕਾਂਤ ਤਿਆਗੀ ਦੇ ਨਾਜਾਇਜ਼ ਕਬਜ਼ੇ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ ਹੈ।
ਨੋਇਡਾ ਅਥਾਰਟੀ ਦੀ ਟੀਮ ਸਵੇਰੇ 9.30 ਵਜੇ ਦੇ ਕਰੀਬ ਬੁਲਡੋਜ਼ਰ ਲੈ ਕੇ ਗ੍ਰੈਂਡ ਓਮੈਕਸ ਸੋਸਾਇਟੀ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਨੋਇਡਾ ਪੁਲਿਸ ਨੇ ਸ਼੍ਰੀਕਾਂਤ ਤਿਆਗੀ ਦੇ ਖਿਲਾਫ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : Jagdeep Dhankar: ਜਾਣੋ ਕੌਣ ਹਨ ਜਗਦੀਪ ਧਨਖੜ, ਜੋ ਦੇਸ਼ ਦੇ ਬਣੇ ਨਵੇਂ ਉਪ ਰਾਸ਼ਟਰਪਤੀ
ਜਿਕਰਯੋਗ ਹੈ ਕੀ ਕੁਝ ਦਿਨ ਪਹਿਲਾਂ ਨੋਇਡਾ ਦੇ ਸੈਕਟਰ-93 ਬੀ ਸਥਿਤ ਗ੍ਰੈਂਡ ਓਮੈਕਸ ਸੋਸਾਇਟੀ ਵਿਚ ਭਾਜਪਾ ਕਿਸਾਨ ਮੋਰਚਾ ਦੇ ਕਥਿਤ ਮੈਂਬਰ ਸ਼੍ਰੀਕਾਂਤ ਤਿਆਗੀ ਅਤੇ ਇਕ ਔਰਤ ਵਿਚਕਾਰ ਝਗੜਾ ਹੋ ਗਿਆ ਸੀ। ਜਿਸ ਦੌਰਾਨ ਅੱਜ ਨੋਇਡਾ ਹਾਊਸਿੰਗ ਸੋਸਾਇਟੀ ‘ਚ ਨਜਾਇਜ ਜ਼ਮੀਨ ਦੇ ਕਬਜ਼ੇ ਵਾਲੇ ਘਰ ਨੂੰ ਢਾਹ ਦਿੱਤਾ।
ਸ਼੍ਰੀਕਾਂਤ ਤਿਆਗੀ ‘ਤੇ ਔਰਤ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਗ੍ਰੈਂਡ ਓਮੈਕਸ ਸੋਸਾਇਟੀ ‘ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਹਾਲਾਂਕਿ ਪੁਲਿਸ ਦੋਸ਼ੀ ਸ਼੍ਰੀਕਾਂਤ ਤਿਆਗੀ ਨੂੰ ਫੜਨ ‘ਚ ਕਾਮਯਾਬ ਨਹੀਂ ਹੋ ਸਕੀ ਹੈ। ਉਹ ਅਜੇ ਫਰਾਰ ਹੈ।