HMD ਗਲੋਬਲ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਦੋ ਨਵੇਂ ਐਂਟਰੀ-ਲੈਵਲ ਸਮਾਰਟਫ਼ੋਨਸ ਦੇ ਲਾਂਚ ਦਾ ਐਲਾਨ ਕੀਤਾ ਜਿਨ੍ਹਾਂ ਦੇ ਨਾਂ Nokia C21 Plus ਅਤੇ Nokia C31 ਹਨ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਨਾਲ ਹੀ ਕੰਪਨੀ ਨੇ ਇੱਕ ਨਵਾਂ ਟੈਬਲੇਟ ਵੀ ਲਾਂਚ ਕੀਤਾ।
ਇਸ ਤੋਂ ਪਹਿਲਾਂ ਕਈ ਦੇਸ਼ਾਂ ‘ਚ Nokia T21 ਟੈਬਲੇਟ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ। ਹੁਣ ਟੈਬਲੇਟ ਨੇ ਇੰਡੋਨੇਸ਼ੀਆਈ ਬਾਜ਼ਾਰ ‘ਚ ਆਪਣੀ ਥਾਂ ਬਣਾਈ ਹੈ। ਇਹ ਸਿਰਫ਼ ਗਰੇ ਰੰਗ ‘ਚ ਹੀ ਉਪਲਵਧ ਹੈ ਤੇ ਇਸਦੀ ਕੀਮਤ 3299000 ਇੰਡੋਨੇਸ਼ੀਆਈ ਰੁਪਏ ਹਨ, ਜੋ ਕਿ ਲਗਪਗ $210 ਹੈ। ਡਿਵਾਈਸ ਨੂੰ ਦਸੰਬਰ ‘ਚ ਵੇਚਣਾ ਸ਼ੁਰੂ ਕਰ ਦਿੱਤਾ ਜਾਵੇਗਾ।
Nokia T21 Specifications – Nokia T21 ਮਜ਼ਬੂਤ ਐਲੂਮੀਨੀਅਮ ਬਾਡੀ ਦੇ ਨਾਲ ਆਉਂਦਾ ਹੈ, ਜਿਸ ‘ਚ ਐਂਟੀਨਾ ਲਈ 60 ਫੀਸਦੀ ਰੀਸਾਈਕਲਡ ਪਲਾਸਟਿਕ ਕਵਰ ਦੇ ਨਾਲ ਆਉਂਦਾ ਹੈ। ਇਸ ‘ਚ 2000 x 1200 ਪਿਕਸਲ ਦੇ ਰੈਜ਼ੋਲਿਊਸ਼ਨ ਅਤੇ 400 ਨਾਈਟ ਬ੍ਰਾਈਟਨੈੱਸ ਵਾਲੀ 10.36 ਇੰਚ ਦੀ IPS LCD ਸਕਰੀਨ ਹੈ।
Nokia T21’ਚ Mali-G57 GPU ਦੇ ਨਾਲ UNISOC T612 ਆਕਟਾ-ਕੋਰ ਪ੍ਰੋਸੈਸਰ ਹੈ। ਇਸ ਨੂੰ 4GB LPDDR4 RAM ਨਾਲ ਜੋੜਿਆ ਗਿਆ ਹੈ, ਜਦੋਂ ਕਿ 512GB ਤੱਕ ਮਾਈਕ੍ਰੋਐੱਸਡੀ ਕਾਰਡ ਸਪੋਰਟ ਦੇ ਨਾਲ 64GB ਅਤੇ 128GB ਸਟੋਰੇਜ ਨਾਲ ਆਵੇਗਾ। ਹਾਲਾਂਕਿ, ਇੰਡੋਨੇਸ਼ੀਆਈ ‘ਚ ਸਿਰਫ 64GB ਇੰਟਰਨਲ ਮੈਮੋਰੀ ਦੇ ਨਾਲ ਆਉਂਦਾ ਹੈ।
Nokia T21 Camera-ਇਸ ‘ਚ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ ਅਤੇ ਫਰੰਟ ‘ਤੇ 8 ਮੈਗਾਪਿਕਸਲ ਦਾ ਸਨੈਪਰ ਹੈ। ਡਿਵਾਈਸ ਨੂੰ ਧੂੜ ਅਤੇ ਪਾਣੀ ਤੋਂ ਬਚਾਉਣ ਲਈ IP52 ਵਾਟਰ ਰਜਿਸਟੈਂਸ ਵੀ ਮਿਲੇਗਾ।
Nokia T21 ਟੈਬਲੇਟ android 12 ਓਪਰੇਟਿੰਗ ਸਿਸਟਮ ‘ਤੇ ਚੱਲਦਾ ਹੈ, ਅਤੇ ਕੰਪਨੀ ਦੋ ਸਾਲਾਂ ਦੇ ਐਂਡਰਾਇਡ ਅਪਗ੍ਰੇਡ ਅਤੇ ਤਿੰਨ ਸਾਲਾਂ ਦੇ ਸਿਕੋਰਟੀ ਅਪਡੇਟ ਵੀ ਦੇਵੇਗੀ। ਇਸ ‘ਚ 8,200mAh ਬੈਟਰੀ ਮਿਲਦੀ ਹੈ ਅਤੇ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER