Nora Fatehi Latest Photos: ਐਕਟਰਸ ਨੋਰਾ ਫਤੇਹੀ ਆਏ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਨੋਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਲਈ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਦੌਰਾਨ ਨੋਰਾ ਫਤੇਹੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਨੋਰਾ ਫਤੇਹੀ ਆਪਣੀ ਬੋਲਡ ਅਦਾਵਾਂ ਨਾਲ ਫੈਨਸ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਐਕਰਟਰਸ ਦਾ ਇਹ ਲੁੱਕ ਕਾਫ਼ੀ ਸ਼ਾਨਦਾਰ ਲੱਗ ਰਿਹਾ ਹੈ।
ਨੋਰਾ ਲਾਲ ਰੰਗ ਦੇ ਸ਼ਿਮਰੀ ਆਊਟਫਿੱਟ ‘ਚ ਕਾਤਲਾਨਾ ਅੰਦਾਜ਼ ਵਿੱਚ ਤਬਾਹੀ ਮਚਾ ਰਹੀ ਹੈ। ਐਕਟਰਸ ਨੋਰਾ ਫਤੇਹੀ ਹਾਈ ਥਾਈ ਸਲਿਟ ਅਤੇ Deep Neck ਦੇ ਡਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਨੋਰਾ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਿਆਂ ਇਸ ਨੂੰ ਕੈਪਸ਼ਨ ਦਿੱਤਾ ਹੈ, “ਮੈਂ ਸਮਝ ਗਈ, ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਤੁਹਾਨੂੰ ਗਲਤ ਸਾਬਤ ਕਰ ਸਕੇ।’
ਇਨ੍ਹਾਂ ਤਸਵੀਰਾਂ ‘ਚ ਨੋਰਾ ਕਿਸੇ ਰਾਣੀ ਤੋਂ ਘੱਟ ਨਹੀਂ ਨਜ਼ਰ ਆ ਰਹੀ। ਤਸਵੀਰਾਂ ਸ਼ੇਅਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੇ ਫੈਨਸ ਇਨ੍ਹਾਂ ‘ਤੇ ਕੁਮੈਂਟ ਅਤੇ ਲਾਈਕਸ ਕਰ ਰਹੇ ਹਨ। ਉਸ ਦੇ ਇਸ ਲੁੱਕ ਤੋਂ ਲੋਕ ਆਪਣੀਆਂ ਅੱਖਾਂ ਨਹੀਂ ਹਟਾ ਪਾ ਰਹੇ।
ਨੋਰਾ ਫਤੇਹੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਅਗਲੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਉਹ ਜਲਦ ਹੀ ਜੌਨ ਅਬ੍ਰਾਹਮ ਅਤੇ ਰਿਤੇਸ਼ ਦੇਸ਼ਮੁਖ ਸਟਾਰਰ ਫਿਲਮ ‘100 ਪਰਸੈਂਟ’ ‘ਚ ਨਜ਼ਰ ਆਵੇਗੀ।
ਇਸ ਫਿਲਮ ‘ਚ ਨੋਰਾ ਫਤੇਹੀ ਦੇ ਨਾਲ ਸ਼ਹਿਨਾਜ਼ ਗਿੱਲ ਵੀ ਨਜ਼ਰ ਆਵੇਗੀ। ਸਾਜਿਦ ਖ਼ਾਨ ਦੇ ਡਾਇਰੈਕਸ਼ਨ ‘ਚ ਬਣੀ ਇਹ ਫਿਲਮ ਅਗਲੇ ਸਾਲ ਦੀਵਾਲੀ ‘ਤੇ ਰਿਲੀਜ਼ ਹੋਵੇਗੀ।
ਇਹ ਵੀ ਪੜੋ : ਸਾਊਥ ਐਕਟਰਸ Anushka shetty ਮਨਾ ਰਹੀ ਹੈ ਆਪਣਾ 41ਵਾਂ ਜਨਮਦਿਨ ,ਦੇਖੋ ਦਿਲਕਸ਼ ਤਸਵੀਰਾਂ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER