Punjab Government : ਇੱਕੋ ਘਰ ਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਹਨ, ਹੁਣ ਉਨ੍ਹਾਂ ਦੀ ਖੈਰ ਨਹੀਂ। ਪੰਜਾਬ ਸਰਕਾਰ ਨੇ ਪਾਵਰ ਕਾਮ ਨੂੰ ਉਨ੍ਹਾਂ ਘਰਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਘਰਾਂ ਚ 2 ਮੀਟਰ ਲੱਗੇ ਹੋਏ ਹਨ।
ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਆਪਣੇ ਘਰਾਂ ਚ 2 ਮੀਟਰ ਲਗਵਾਏ ਹਨ, ਹੁਣ ਉਨ੍ਹਾਂ ਚੋਂ ਇਕ ਮੀਟਰ ਰੱਦ ਕਰਨ ਦੀ ਤਿਆਰੀ ਪਾਵਰ ਕਾਮ ਕਰ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਪੈ ਰਿਹਾ ਹੈ। ਹੁਣ ਪਾਵਰਕਾਮ ਦੀਆਂ ਫਲਾਇੰਗ ਟੀਮਾਂ ਘਰਾਂ ਚ ਜਾ ਕੇ ਜਾਂਚ ਕਰਨਗੀਆਂ ਅਤੇ 2 ਮੀਟਰਾਂ ਚੋਂ ਇਕ ਮੀਟਰ ਰੱਦ ਕਰ ਦੇਣਗੀਆਂ।
ਦੱਸ ਦੇਈਏ ਕਿ ਪੰਜਾਬ ‘ਚ ਭਗਵੰਤ ਮਾਨ ਸਰਕਾਰ ਵਲੋਂ 1 ਜੁਲਾਈ ਤੋਂ ਜੀਰੋ ਬਿੱਲ, iੱਬਲ ਮੁਆਫੀ ਦਾ ਐਲਾਨ ਕੀਤਾ ਸੀ।ਜਿਸ ਤੋਂ ਬਾਅਦ ਹੁਣ ਕਈ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ।ਪਰ ਇਸ ਦੌਰਾਨ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਲੋਕ ਮੁਫ਼ਤ ਬਿਜਲੀ ਲੈਣ ਦੇ ਚੱਕਰ ‘ਚ ਇਕੋ ਘਰ ‘ਚ 2-2 ਮੀਟਰ ਲਗਵਾ ਕੇ ਮੁਫ਼ਤ ਬਿਜਲੀ ਲੈ ਰਹੇ ਹਨ।ਪਰ ਉਨ੍ਹਾਂ ਪੰਜਾਬ ਸਰਕਾਰ ਵਲੋਂ ਉਨ੍ਹਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।ਪਾਵਰ ਕਾਮ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਘਰਾਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।
ਇਹ ਵੀ ਪੜ੍ਹੋ: RBI Monetary Policy: ਆਮ ਆਦਮੀ ਨੂੰ ਝਟਕਾ, RBI ਨੇ ਰੇਪੋ ਰੇਟ 0.35% ਵਧਾ ਕੇ 6.25% ਕੀਤਾ, ਵੱਧ ਗਈ ਹਰ ਤਰ੍ਹਾਂ ਦੀ EMI
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h