Palak Tiwari Bold Video Viral: ਟੈਲੀਵਿਜ਼ਨ ਦੀ ਮਸ਼ਹੂਰ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਐਕਟਰਸ ਤੇ ਮਾਡਲ ਪਲਕ ਤਿਵਾਰੀ ਨੇ ਆਪਣੇ ਬੋਲਡ ਅਤੇ ਸਿਜ਼ਲਿੰਗ ਫੋਟੋਸ਼ੂਟ ਨਾਲ ਇੰਟਰਨੈੱਟ ‘ਤੇ ਅੱਗ ਮਚਾ ਦਿੱਤੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹੁਣ ਉਸ ਨੇ ਆਪਣੇ ਲੇਟੈਸਟ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਉਸ ਦੇ ਇਸ ਲੁੱਕ ਦੀ ਤਾਰੀਫ ਕਰ ਰਿਹਾ ਹੈ, ਤੁਸੀਂ ਵੀ ਦੇਖੋ ਪਲਕ ਦਾ ਇਹ ਬੇਹੱਦ ਖੂਬਸੂਰਤ ਅਵਤਾਰ।

ਪਲਕ ਤਿਵਾਰੀ ਦਾ ਬੋਲਡ ਲੁੱਕ
ਪੰਜਾਬੀ ਗਾਇਕ ਹਾਰਡੀ ਸੰਧੂ ਵਲੋਂ ਗਾਏ ਹਿੱਟ ਸੌਂਗ ਬਿਜਲੀ ਬਿਜਲੀ ਨਾਲ ਪੌਪਲੈਰਟੀ ਹਾਸਲ ਕਰਨ ਵਾਲੀ ਪਲਕ ਤਿਵਾਰੀ ਨੇ ਹੁਣ ਇੱਕ ਹੋਰ ਕਾਰਨ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ। ਮਸ਼ਹੂਰ ਟੈਲੀਵਿਜ਼ਨ ਸਟਾਰ ਸ਼ਵੇਤਾ ਤਿਵਾਰੀ ਦੀ ਧੀ ਪਲਕ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਬੋਲਡ ਅਤੇ ਖੂਬਸੂਰਤ ਬ੍ਰਾਲੇਟ ਪਹਿਨੀ ਨਜ਼ਰ ਆ ਰਹੀ ਹੈ।

ਪਲਕ ਤਿਵਾਰੀ ਨੇ ਫਲੌਂਟ ਕੀਤਾ ਸਲੀਮ ਫਿਗਰ
ਬੋਲਡ ਤੇ ਖੂਬਸੂਰਤ ਐਕਟਰਸ ਪਲਕ ਤਿਵਾਰੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਆਪਣੇ ਖੂਬਸੂਰਤ ਪਹਿਰਾਵੇ ‘ਚ ਕਾਫੀ ਕਾਨਫਿਡੈਂਸ ਨਾਲ ਭਰੀ ਨਜ਼ਰ ਆ ਰਹੀ ਹੈ।
View this post on Instagram
ਪਲਕ ਨੇ ਜਿਵੇਂ ਹੀ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ, ਉਸ ਦੇ ਫੈਨਸ ਨੇ ਕਮੈਂਟਸ ਅਤੇ ਲਾਈਕਸ ਦਾ ਹੜ੍ਹ ਲਿਆ ਦਿੱਤਾ। ਉਹ ਇਸ ਡਰੈੱਸ ‘ਚ ਬਿਲਕੁਲ ਕੂਲ ਲੱਗ ਰਹੀ ਹੈ ਤੇ ਉਸਨੇ ਆਪਣੀ ਪੋਸਟ ਨੂੰ ਕੈਪਸ਼ਨ ਦਿੱਤਾ, “Btsss” ਮੁਸਕਰਾਉਂਦੇ ਚਿਹਰੇ ਦੇ ਨਾਲ ਮੁਸਕਰਾਉਂਦੀਆਂ ਅੱਖਾਂ ਦਾ ਇਮੋਜੀ ਵੀ ਸ਼ੇਅਰ ਕੀਤਾ ਹੈ।

ਉਸ ਦੀ ਪੋਸਟ ‘ਤੇ ਇੱਕ ਫੈਨਸ ਨੇ ਲਿਖਿਆ, “ਬਹੁਤ ਖੂਬਸੂਰਤ #GirlCrush।” ਇੱਕ ਹੋਰ ਯੂਜ਼ਰ ਨੇ ਲਾਲ ਦਿਲ ਵਾਲੇ ਇਮੋਜੀ ਨਾਲ ਲਿਖਿਆ, “ਤੁਹਾਡਾ ਲੁੱਕ ਪਸੰਦ ਆਇਆ।” ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, “ਕਿਊਟ ਕਵੀਨ।”
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰੇਗੀ, ਜੋ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ‘ਚ ਪੂਜਾ ਹੇਗੜੇ ਅਤੇ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਨਾਲ ਹੀ ਖ਼ਬਰ ਹੈ ਕਿ ਉਹ ਸੰਜੇ ਦੱਤ ਦੀ ਫਿਲਮ ‘ਦ ਵਰਜਿਨ ਟ੍ਰੀ’ ‘ਚ ਵੀ ਕੰਮ ਕਰਨ ਜਾ ਰਹੀ ਹੈ।
