ਇਸ ਲਿਸਟ ‘ਚ ਪਹਿਲਾ ਨਾਂ ਫਿਲਮ ਨਿਰਮਾਤਾ ਗੁਨੀਤ ਮੋਂਗਾ ਦਾ ਆਉਂਦਾ ਹੈ, ਜਿਨ੍ਹਾਂ ਨੇ ਹਾਲ ਹੀ ‘ਚ ਆਪਣੇ ਮੰਗੇਤਰ ਸੰਨੀ ਕਪੂਰ ਨਾਲ ਵਿਆਹ ਕੀਤਾ। ਦੋਵਾਂ ਨੇ ਮੁੰਬਈ ਦੇ ਗੁਰਦੁਆਰੇ ‘ਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਨਵੀਂ ਜ਼ਿੰਦਗੀ ‘ਚ ਕਦਮ ਰੱਖਿਆ।
ਦੱਸ ਦੇਈਏ ਕਿ ਸਿੱਖ ਧਰਮ ‘ਚ 4 ਫੇਰੇ ਲੈ ਕੇ ਵਿਆਹ ਨੂੰ ਸੰਪੂਰਨ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ‘ਲਾਵਾਂ ’ ਵੀ ਕਿਹਾ ਜਾਂਦਾ ਹੈ। ਵਿਆਹ ਤੇ ਲਾਵਾਂ ਦੀਆਂ ਇਨ੍ਹਾਂ ਰਸਮਾਂ ਨੂੰ ‘ਆਨੰਦ ਕਾਰਜ’ ਕਿਹਾ ਜਾਂਦਾ ਹੈ।
ਐਕਟਰਸ ਨੇਹਾ ਧੂਪੀਆ ਨੇ ਆਪਣੇ ਸਭ ਤੋਂ ਚੰਗੇ ਦੋਸਤ ਅੰਗਦ ਬੇਦੀ ਨਾਲ ਇੱਕ ਰਵਾਇਤੀ ਆਨੰਦ ਕਾਰਜ ਸਮਾਰੋਹ ‘ਚ ਵਿਆਹ ਦੇ ਬੰਧਨ ‘ਚ ਬੱਝੇ। ਸਾਲ 2018 ‘ਚ ਦੋਹਾਂ ਨੇ ਗੁਰਦੁਆਰੇ ‘ਚ ਇਕ-ਦੂਜੇ ਦਾ ਹੱਥ ਫੜਿਆ।
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ 7 ਜੁਲਾਈ 2015 ਨੂੰ ਦਿੱਲੀ ਦੀ ਮੀਰਾ ਰਾਜਪੂਤ ਨਾਲ ਵਿਆਹ ਕੀਤਾ। ਜੋੜੇ ਨੇ ਦਿੱਲੀ ਦੇ ਇੱਕ ਗੁਰਦੁਆਰੇ ‘ਚ ਵਿਆਹ ਦੇ ਬੰਧਨ ‘ਚ ਬੱਝੇ।
ਬਾਲੀਵੁੱਡ ਦੀ ਫੈਸ਼ਨਿਸਟਾ ਐਕਟਰਸ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ 8 ਮਈ, 2018 ਨੂੰ ਗੁਰਦੁਆਰਾ ਸਮਾਗਮ ‘ਚ ਹੋਇਆ। ਇਹ ਜੋੜਾ ਆਨੰਦ ਕਾਰਜ ਸਮਾਰੋਹ ਦਾ ਹਿੱਸਾ ਬਣਿਆ।
ਕਪਿਲ ਸ਼ਰਮਾ ਨੇ ਸਾਲ 2018 ‘ਚ ਅੱਜ ਯਾਨੀ 13 ਦਸੰਬਰ ਨੂੰ ਗਿੰਨੀ ਚਤਰਥ ਦਾ ਹੱਥ ਫੜਿਆ। ਦੋਵਾਂ ਨੇ ਆਨੰਦ ਕਾਰਜ ਸਮਾਗਮ ‘ਚ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER