ਬਿਹਾਰ ਵਿੱਚ ਆਮਦਨ ਕਰ ਵਿਭਾਗ ਵਿਭਾਗ ਵੱਲੋਂ ਇੱਕ ਦਿਹਾੜੀਦਾਰ ਨੂੰ 37.5 ਲੱਖ ਰੁਪਏ ਦਾ ਬਕਾਇਆ ਭਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦਿਹਾੜੀ ਦੇ ਪੰਜ ਸੌ ਰੁਪਏ ਕਮਾਉਣ ਵਾਲੇ ਖਗੜੀਆ ਜ਼ਿਲ੍ਹੇ ਦੇ ਪਿੰਡ ਮਘੌਣਾ ਵਾਸੀ ਗਿਰੀਸ਼ ਯਾਦਵ ਨੇ ਇਸ ਸਬੰਧੀ ਥਾਣੇ ਸ਼ਿਕਾਇਤ ਕੀਤੀ ਹੈ। ਅਲੌਲੀ ਥਾਣੇ ਦੇ ਐੱਸਐੱਚਓ ਨੇ ਕਿਹਾ, ‘‘ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਨਜ਼ਰੇ ਇਹ ਧੋਖਾਧੜੀ ਦਾ ਮਾਮਲਾ ਜਾਪਦਾ ਹੈ।’’
ਇਹ ਵੀ ਪੜ੍ਹੋ; ਭਾਰਤ ’ਚ ਦਾਖ਼ਲਿਆਂ ਲਈ ਪ੍ਰਵੇਸ਼ ਪ੍ਰੀਖਿਆ ਵੀ ਨਹੀਂ ਦੇਣੀ ਪਵੇਗੀ..
ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੂੰ ਇਹ ਨੋਟਿਸ ਉਸ ਦੇ ਨਾਮ ’ਤੇ ਜਾਰੀ ਹੋਏ ਪੈਨ ਕਾਰਡ ਨੰਬਰ ’ਤੇ ਮਿਲਿਆ ਹੈ। ਉਨ੍ਹਾਂ ਦੱਸਿਆ, ‘‘ਗਿਰੀਸ਼ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਨੌਕਰੀ ਕਰਦਾ ਹੈ, ਜਿੱਥੇ ਉਸ ਨੇ ਇੱਕ ਦਲਾਲ ਰਾਹੀਂ ਪੈਨ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੇ ਕਦੇ ਵੀ ਰਾਬਤਾ ਕਾਇਮ ਨਹੀਂ ਕੀਤਾ।