ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਹੁਣ ਨਵਾਂ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਜੇਕਰ ਇਹ ਨਿਯਮ ਆਉਂਦਾ ਹੈ ਤਾਂ 11 ਦੀ ਬਜਾਏ 15 ਖਿਡਾਰੀ ਮੈਚ ਖੇਡਣ ਦੇ ਯੋਗ ਹੋਣਗੇ। ਇਸ ਨਿਯਮ ਨੂੰ ‘ਇੰਪੈਕਟ ਪਲੇਅਰ’ ਦਾ ਨਾਂ ਦਿੱਤਾ ਜਾ ਸਕਦਾ ਹੈ।
ਨਿਯਮ ਦੀ ਜਾਂਚ ਲਈ ਇਸ ਨੂੰ ਪਹਿਲਾਂ ਘਰੇਲੂ ਕ੍ਰਿਕਟ ‘ਚ ਹੀ ਲਾਗੂ ਕੀਤਾ ਜਾਵੇਗਾ। ਇਸ ਕੜੀ ‘ਚ ਬੀਸੀਸੀਆਈ ਸਭ ਤੋਂ ਪਹਿਲਾਂ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸਈਅਦ ਮੁਸ਼ਤਾਕ ਅਲੀ ਟਰਾਫੀ ਤੋਂ ਇਸ ਨਵੇਂ ਨਿਯਮ ਨੂੰ ਲਾਗੂ ਕਰ ਸਕਦਾ ਹੈ।
ਇਹ ਵੀ ਪੜ੍ਹੋ- ਮਿੰਟਾਂ ‘ਚ ਵਿਕੀਆਂ ਭਾਰਤ-ਪਾਕਿ ਮੈਚ ਦੀਆਂ ਸਾਰੀਆਂ ਟਿਕਟਾਂ, ਇਸ ਦਿਨ ਹੋਵੇਗਾ ਇਹ ਮਹਾਮੁਕਾਬਲਾ
ਅਗਲੇ ਸਾਲ ਆਈਪੀਐਲ ਵਿੱਚ ਲਾਗੂ ਹੋ ਸਕਦੇ ਹੈ ਨਿਯਮ
ਘਰੇਲੂ ਕ੍ਰਿਕਟ ‘ਚ ਟੈਸਟ ਕਰਨ ਤੋਂ ਬਾਅਦ ਇਹ ‘ਇੰਪੈਕਟ ਪਲੇਅਰ’ ਨਿਯਮ ਅਗਲੇ ਸਾਲ ਦੇ ਆਈਪੀਐੱਲ 2023 ਸੀਜ਼ਨ ‘ਚ ਵੀ ਲਾਗੂ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨਿਯਮ ‘ਐਕਸ ਫੈਕਟਰ’ ਦੇ ਨਾਂ ‘ਤੇ ਹੋਣ ਵਾਲੇ ਆਸਟ੍ਰੇਲੀਆਈ ਟੂਰਨਾਮੈਂਟ ਬਿਗ ਬੈਸ਼ ਲੀਗ (BBL) ‘ਚ ਵੀ ਲਾਗੂ ਹੈ ਪਰ ਉੱਥੇ 15 ਦੀ ਬਜਾਏ 13 ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਹੈ।
ਬੀਸੀਸੀਆਈ ਨੇ ਜਾਰੀ ਕੀਤਾ ਸਰਕੂਲਰ
ਬੀਸੀਸੀਆਈ ਨੇ ਸਾਰੇ ਰਾਜਾਂ ਨੂੰ ਇੱਕ ਸਰਕੂਲਰ ਭੇਜਿਆ ਹੈ। ਇਸ ‘ਚ ਕਿਹਾ ਗਿਆ ਹੈ, ਕਿ ‘ਟੀ-20 ਕ੍ਰਿਕਟ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਹੁਣ ਕੁਝ ਨਵਾਂ ਲਿਆਉਣ ਦੀ ਤਿਆਰੀ ਹੈ। ਇਸ ਰਾਹੀਂ ਪ੍ਰਸ਼ੰਸਕਾਂ ਦੇ ਨਾਲ-ਨਾਲ ਖਿਡਾਰੀਆਂ ਅਤੇ ਟੀਮਾਂ ਲਈ ਇਸ ਫਾਰਮੈਟ ਨੂੰ ਹੋਰ ਦਿਲਚਸਪ ਬਣਾਇਆ ਜਾ ਸਕਦਾ ਹੈ। ਕਿਸ ਤਰ੍ਹਾਂ ਦੇ ਨਿਯਮ ਹੋਣਗੇ, ਇਹ ਵੀ ਸਰਕੂਲਰ ‘ਚ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : T20 WC ਲਈ ਟੀਮ ਇੰਡੀਆ ਦਾ ਐਲਾਨ, ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
ਕਿਹੋ ਜਿਹਾ ਹੋਵੇਗਾ ‘ਇੰਪੈਕਟ ਪਲੇਅਰ’ ਨਿਯਮ?
1. ਨਿਯਮ ਦੇ ਮੁਤਾਬਕ, ‘ਟੀਮ (ਕਪਤਾਨ) ਨੂੰ ਟਾਸ ਦੇ ਸਮੇਂ ਪਲੇਇੰਗ-11 ਦੱਸਣਾ ਹੋਵੇਗਾ, ਨਾਲ ਹੀ 4 ਹੋਰ ਖਿਡਾਰੀਆਂ ਦੇ ਨਾਂ ਵੀ ਬਦਲ ਦੇ ਤੌਰ ‘ਤੇ ਦੇਣੇ ਹੋਣਗੇ। ‘ਇੰਪੈਕਟ ਪਲੇਅਰ’ ਨਿਯਮ ਦੇ ਤਹਿਤ ਪਲੇਇੰਗ-11 ‘ਚ ਸ਼ਾਮਲ ਕੀਤੇ ਗਏ ਖਿਡਾਰੀ ਨੂੰ ਇਨ੍ਹਾਂ ਚਾਰਾਂ ‘ਚੋਂ ਕੋਈ ਵੀ ਖਿਡਾਰੀ ਬਦਲਿਆ ਜਾ ਸਕਦਾ ਹੈ।’
2. ਜਿਸ ਵੀ ਖਿਡਾਰੀ ਨੂੰ ‘ਇੰਪੈਕਟ ਪਲੇਅਰ’ ਵਜੋਂ ਵਰਤਿਆ ਜਾਵੇਗਾ, ਉਹ ਮੈਚ ਖੇਡੇਗਾ। ਪਲੇਇੰਗ-11 ਤੋਂ ਬਾਹਰ ਰੱਖਿਆ ਗਿਆ ਖਿਡਾਰੀ ਮੈਚ ਨਹੀਂ ਖੇਡ ਸਕੇਗਾ। ਉਸ ਖਿਡਾਰੀ ਤੋਂ ਫੀਲਡਿੰਗ ਵੀ ਨਹੀਂ ਕਰਵਾਈ ਜਾ ਸਕਦੀ। ਮੈਚ ਵਿੱਚ ਬ੍ਰੇਕ ਦੌਰਾਨ ਵੀ ਖਿਡਾਰੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
3. ਟੀਮ ਨੂੰ ਯਕੀਨੀ ਤੌਰ ‘ਤੇ ਫਾਇਦਾ ਹੋਵੇਗਾ। ਜੇਕਰ ਕਿਸੇ ਗੇਂਦਬਾਜ਼ ਨੂੰ ‘ਇੰਪੈਕਟ ਪਲੇਅਰ’ ਵਜੋਂ ਸ਼ਾਮਲ ਕੀਤਾ ਜਾਂਦਾ ਹੈ, ਤਾਂ ਉਹ ਆਪਣੇ ਪੂਰੇ 4 ਓਵਰ ਸੁੱਟ ਸਕੇਗਾ। ਬਾਹਰ ਹੋਏ ਗੇਂਦਬਾਜ਼ ਦੁਆਰਾ ਕਿੰਨੇ ਓਵਰ ਸੁੱਟੇ ਗਏ ਇਸਦਾ ‘ਇੰਪੈਕਟ ਖਿਡਾਰੀ’ ‘ਤੇ ਕੋਈ ਅਸਰ ਨਹੀਂ ਹੋਵੇਗਾ।
4. ਹਾਲਾਂਕਿ ਟੀਮ, ਕਪਤਾਨ ਜਾਂ ਮੈਨੇਜਮੈਂਟ ਨੂੰ ਇਕ ਗੱਲ ਦਾ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਨੂੰ ‘ਇੰਪੈਕਟ ਪਲੇਅਰ’ ਨਿਯਮ ਦੀ ਵਰਤੋਂ ਕਰਨ ਤੋਂ ਪਹਿਲਾਂ ਫੀਲਡ ਅੰਪਾਇਰ ਜਾਂ ਚੌਥੇ ਅੰਪਾਇਰ ਨੂੰ ਸੂਚਿਤ ਕਰਨਾ ਹੋਵੇਗਾ।
5. ਬੀਸੀਸੀਆਈ ਦੇ ਨਿਯਮਾਂ ਮੁਤਾਬਕ ਮੈਚ ਦੌਰਾਨ ਦੋਵੇਂ ਟੀਮਾਂ ਪਾਰੀ ਦੇ 14ਵੇਂ ਓਵਰ ਤੋਂ ਪਹਿਲਾਂ ‘ਇੰਪੈਕਟ ਪਲੇਅਰ’ ਦਾ ਇਸਤੇਮਾਲ ਕਰ ਸਕਣਗੀਆਂ। ਯਾਨੀ ਇਸ ਤੋਂ ਬਾਅਦ ਨਿਯਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ।