ATF Price: ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਬੁਰੀ ਖਬਰ ਆਈ ਹੈ। ਕੇਂਦਰ ਸਰਕਾਰ ਨੇ ATF ਦੀਆਂ ਕੀਮਤਾਂ ਵਿੱਚ ਬਦਲਾਅ ਕਰਕੇ ਇਸਨੂੰ ਪਹਿਲਾਂ ਨਾਲੋਂ ਮਹਿੰਗਾ ਕਰ ਦਿੱਤਾ ਹੈ। ਇਸ ਦਾ ਸਿੱਧਾ ਅਸਰ ਹਵਾਈ ਯਾਤਰੀਆਂ ‘ਤੇ ਪਵੇਗਾ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲ-ਡੀਜ਼ਲ ਤੋਂ ਲੈ ਕੇ ਗੈਸ ਸਿਲੰਡਰ ਅਤੇ ਏ.ਟੀ.ਐੱਫ ਦੀ ਕੀਮਤ ‘ਚ ਬਦਲਾਅ ਹੁੰਦਾ ਹੈ। ਇਸ ਵਾਰ ਕਮਰਸ਼ੀਅਲ ਗੈਸ ਸਿਲੰਡਰ ਦਾ ਰੇਟ ਘਟਾਇਆ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਅਜੇ ਵੀ ਉਹੀ ਹੈ।
ਇਹ ਵੀ ਪੜ੍ਹੋ- LPG Gas Cylinder Price: ਲਗਾਤਾਰ ਪੰਜਵੇਂ ਮਹੀਨੇ ਘਟੀ ਗੈਸ ਸਿਲੰਡਰ ਦੀ ਕੀਮਤ, ਜਾਣੋ ਤਾਜ਼ਾ ਕੀਮਤਾਂ
IOCL ਨੇ ਨਵੀਂ ਦਰ ਜਾਰੀ ਕੀਤੀ
ਕੀਮਤਾਂ ਵਿੱਚ ਵਾਧਾ ਜਾਂ ਕਮੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੁਆਰਾ ਕੀਤੀ ਜਾਂਦੀ ਹੈ। IOCL ਨੇ ਮੰਗਲਵਾਰ ਸਵੇਰੇ ATF ਦੀਆਂ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਦੇ ਮੁਤਾਬਕ ਹਵਾਈ ਈਂਧਨ ਦੇ ਰੇਟ ਵਿੱਚ 4842.37 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ‘ਚ ਇਸ ਦਾ ਰੇਟ 1,20,362.64 ਰੁਪਏ ਪ੍ਰਤੀ ਕਿਲੋ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਕੋਲਕਾਤਾ ‘ਚ ਇਹ 127,023.83 ਰੁਪਏ ਪ੍ਰਤੀ ਕਿਲੋਲੀਟਰ, ਚੇਨਈ ‘ਚ 124,998.48 ਰੁਪਏ ਪ੍ਰਤੀ ਕਿਲੋਲੀਟਰ ਅਤੇ ਮੁੰਬਈ ‘ਚ 119,266.36 ਰੁਪਏ ਪ੍ਰਤੀ ਕਿਲੋਲੀਟਰ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਮੈਟਰੋ ਸਿਟੀ ਵਿੱਚ ਕੀ ਹੈ ਨਵੀਂ ATF ਕੀਮਤ
ਦਿੱਲੀ – 120,362.64 ਰੁਪਏ ਪ੍ਰਤੀ ਕਿਲੋਲੀਟਰ
ਮੁੰਬਈ – 119,266.36 ਰੁਪਏ ਪ੍ਰਤੀ ਕਿਲੋਲੀਟਰ
ਚੇਨਈ – 124,998.48 ਰੁਪਏ ਪ੍ਰਤੀ ਕਿਲੋਲੀਟਰ
ਕੋਲਕਾਤਾ – 127,023.83 ਰੁਪਏ ਪ੍ਰਤੀ ਕਿਲੋਲੀਟਰ
ਇਹ ਵੀ ਪੜ੍ਹੋ- Space ‘ਚ ਅਡਲਟ ਫਿਲਮ ਕਰਨ ਵਾਲਾ ਪਹਿਲਾ ਕਲਾਕਾਰ ਬਣਨਾ ਚਾਹੁੰਦਾ ਹੈ ਇਹ ਸਖਸ਼, ਐਲੋਨ ਮਸਕ ਤੋਂ ਮੰਗੀ ਮਦਦ!
ਪਿਛਲੇ ਮਹੀਨੇ ATF ਦੀਆਂ ਕੀਮਤਾਂ ‘ਚ 4.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ
ਇੰਡੀਅਨ ਆਇਲ (IOCL) ਦੀ ਵੈੱਬਸਾਈਟ ਮੁਤਾਬਕ, 1 ਅਕਤੂਬਰ ਨੂੰ ਜਾਰੀ ਕੀਤੇ ਗਏ ATF ਦੀਆਂ ਕੀਮਤਾਂ ‘ਚ 4.5 ਫੀਸਦੀ ਤੱਕ ਦੀ ਕਮੀ ਆਈ ਹੈ। ਇਸ ਨਾਲ ਦਿੱਲੀ ‘ਚ ATF ਦੀ ਕੀਮਤ 1,15,520.27 ਰੁਪਏ ਪ੍ਰਤੀ ਕਿਲੋਲੀਟਰ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਮੁੰਬਈ ‘ਚ ATF ਦੀ ਕੀਮਤ 122028 ਹੋ ਗਈ ਹੈ।
ਇਸ ਸਾਲ ਕੀਮਤਾਂ ਵਿੱਚ 10 ਵਾਰ ਵਾਧਾ ਹੋਇਆ ਹੈ
ਇਸ ਸਾਲ ATF ਦੀ ਕੀਮਤ ‘ਚ ਸਿਰਫ ਚਾਰ ਵਾਰ ਕਟੌਤੀ ਕੀਤੀ ਗਈ ਹੈ। ਕੀਮਤਾਂ ‘ਚ ਇਸ ਕਮੀ ਦਾ ਕਾਰਨ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਨਰਮੀ ਨੂੰ ਮੰਨਿਆ ਜਾ ਰਿਹਾ ਹੈ। ATF ਦੀਆਂ ਕੀਮਤਾਂ ਅੰਤਰਰਾਸ਼ਟਰੀ ਤੇਲ ਕੀਮਤਾਂ ਦੇ ਆਧਾਰ ‘ਤੇ ਹਰ ਮਹੀਨੇ ਦੀ 1 ਅਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ। ਇਸ ਸਾਲ ਪਹਿਲੀ ਵਾਰ 16 ਜੁਲਾਈ ਨੂੰ ਕੀਮਤ ‘ਚ 2.2 ਫੀਸਦੀ ਦੀ ਕਟੌਤੀ ਕੀਤੀ ਗਈ ਸੀ, ਜਦਕਿ 1 ਜੁਲਾਈ ਨੂੰ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h