ਮੰਗਲਵਾਰ, ਮਈ 13, 2025 12:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਹੁਣ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਤੇ ਘਰੇਲੂ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾ

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਚੰਗੀ ਖ਼ਬਰ ਆਈ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਇਹ ਏਅਰਪੋਰਟ ਆਉਣ ਵਾਲੀਆਂ ਸਰਦੀਆਂ ਲਈ 6 ਮੁਲਕਾਂ ਦੇ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 11 ਘਰੇਲੂ ਹਵਾਈ ਅੱਡਿਆਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜ ਗਿਆ ਹੈ।

by Bharat Thapa
ਨਵੰਬਰ 10, 2022
in Featured, Featured News, ਪੰਜਾਬ
0

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਚੰਗੀ ਖ਼ਬਰ ਆਈ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਇਹ ਏਅਰਪੋਰਟ ਆਉਣ ਵਾਲੀਆਂ ਸਰਦੀਆਂ ਲਈ 6 ਮੁਲਕਾਂ ਦੇ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 11 ਘਰੇਲੂ ਹਵਾਈ ਅੱਡਿਆਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜ ਗਿਆ ਹੈ। ਏਅਰਲਾਈਨ ਉਦਯੋਗ ਵਿੱਚ ਸਰਦੀਆਂ ਦਾ ਮੌਸਮ ਨਵੰਬਰ ਮਹੀਨੇ ‘ਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਅਖੀਰ ‘ਚ ਖ਼ਤਮ ਹੁੰਦਾ ਹੈ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਭਾਰਤੀ ਏਅਰਲਾਈਨ ਸਪਾਈਸਜੈੱਟ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਲਈ ਸਿੱਧੀਆਂ ਨਿਰਧਾਰਤ ਉਡਾਣਾਂ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। ਸਪਾਈਸਜੈੱਟ ਕੋਵਿਡ ਦੌਰਾਨ ਸਤੰਬਰ 2020 ਤੋਂ ਇਟਲੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ। ਇਹ ਉਡਾਣ ਤਬਿਲਿਸੀ, ਜਾਰਜੀਆ ਵਿਖੇ ਜਹਾਜ਼ ਵਿੱਚ ਤੇਲ ਭਰਾਉਣ ਵਾਸਤੇ 40 ਮਿੰਟ ਲਈ ਰੁਕਦੀ ਹੈ।

ਯੂਰਪ, ਯੂਕੇ, ਅਤੇ ਉੱਤਰੀ ਅਮਰੀਕਾ ਨਾਲ ਅੰਮ੍ਰਿਤਸਰ ਦੇ ਵਿਸਤ੍ਰਿਤ ਹਵਾਈ ਸੰਪਰਕ ਬਾਰੇ ਉਹਨਾਂ ਦੱਸਿਆ ਕਿ ਏਅਰ ਇੰਡੀਆ 16 ਨਵੰਬਰ ਤੋਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੋਜੂਦਾ ਗਿਣਤੀ ਨੂੰ ਹਫ਼ਤੇ ‘ਚ 2 ਤੋਂ ਵਧਾ ਕੇ 3 ਕਰ ਰਹੀ ਹੈ। ਇਸੇ ਤਰਾਂ ਲੰਡਨ ਹੀਥਰੋ ਲਈ ਵੀ ਹਫਤੇ ਵਿੱਚ 3 ਸਿੱਧੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਕਤਰ ਏਅਰਵੇਜ਼ ਵੀ ਦੋਹਾ ਰਾਹੀਂ ਅਮਰੀਕਾ, ਕੈਨੇਡਾ, ਯੂਰਪ, ਅਤੇ ਹੋਰਨਾਂ ਮੁਲਕਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਰੋਜਾਨਾ ਸਿੱਧੀ ਉਡਾਣ ਨਾਲ ਸੁਵਿਧਾਜਨਕ ਸੰਪਰਕ ਦੇ ਵਿਕਲਪ ਉਪਲੱਬਧ ਕਰਾ ਰਹੀ ਹੈ।

ਵਿਦੇਸ਼ ਤੋਂ ਭਾਰਤ ਆ ਰਹੇ ਯਾਤਰੀ ਵੀ ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਦਰਮਿਆਨ ਉਡਾਣਾਂ ਦੀ ਵੱਧ ਰਹੀ ਗਿਣਤੀ ਦਾ ਲਾਭ ਉਠਾ ਸਕਦੇ ਹਨ। ਏਅਰ ਇੰਡੀਆ ਦੀਆਂ ਰੋਜ਼ਾਨਾ 3, ਇੰਡੀਗੋ 4 ਅਤੇ ਵਿਸਤਾਰਾ ਦੀਆਂ 2 ਉਡਾਣਾਂ ਹਨ। ਏਅਰ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਦੁਪਹਿਰ 2:15 ਵਜੇ ਦੀ ਨਵੀਂ ਉਡਾਣ ਦੇ ਨਾਲ, ਯਾਤਰੀ ਹੁਣ 17 ਘੰਟਿਆ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਪੂਰਾ ਕਰ ਸਕਦੇ ਹਨ ਅਤੇ ਦਿੱਲੀ ਰਾਹੀਂ ਹੀ 19 ਘੰਟਿਆ ‘ਚ ਟੋਰਾਂਟੋ ਵਾਪਸੀ ਦਾ ਸਫਰ ਪੂਰਾ ਕਰ ਸਕਦੇ ਹਨ।

ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਰਾਹੀਂ ਯੂਏਈ ਦੇ ਦੁਬਈ ਲਈ ਰੋਜ਼ਾਨਾ ਅਤੇ ਸ਼ਾਰਜਾਹ ਲਈ ਹਫ਼ਤੇ ‘ਚ 3 ਉਡਾਣਾਂ ਹਨ। ਇਸ ਤੋਂ ਇਲਾਵਾ ਸਪਾਈਸਜੈੱਟ ਅਤੇ ਇੰਡੀਗੋ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਚਲਾ ਰਹੇ ਹਨ। ਇਸ ਨਾਲ ਅੰਮ੍ਰਿਤਸਰ ਤੋਂ ਯੂਏਈ ਲਈ ਹਫ਼ਤੇ ‘ਚ ੳਡੁਾਣਾਂ ਦੀ ਗਿਣਤੀ 24 ਹੋ ਗਈ ਹੈ। ਸੈਰ ਸਪਾਟਾ ਦੇ ਨਾਲ ਨਾਲ, ਪੰਜਾਬ ਤੋਂ ਵੱਡੀ ਗਿਣਤੀ ਉੱਥੇ ਕੰਮ ਕਰਨ ਲਈ ਵੀ ਜਾਂਦੀ ਹੈ।

ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਸਕੂਟ ਹਫ਼ਤੇ ਵਿੱਚ 5 ਦਿਨ ਅਤੇ ਮਲੇਸ਼ੀਆ ਦੀ ਬਾਟਿਕ ਏਅਰ ਹਫਤੇ ਵਿੱਚ 4 ਦਿਨ ਅੰਮ੍ਰਿਤਸਰ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਨਾਲ ਜੋੜਦੇ ਹਨ। ਘਰੇਲੂ ਉਡਾਣਾਂ ਵਿੱਚ ਅੰਮ੍ਰਿਤਸਰ ਦਿੱਲੀ ਸਮੇਤ ਮੁੰਬਈ, ਸ੍ਰੀਨਗਰ, ਕੋਲਕਤਾ, ਬੈਂਗਲੁਰੂ, ਪੁਣੇ, ਗੋਆ, ਲਖਨਉ ਅਤੇ ਅਹਿਮਦਾਬਾਦ, ਚੇਨਈ ਅਤੇ ਹੈਦਰਾਬਾਦ ਨਾਲ ਜੁੜਿਆ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਨੇ ਮੁੜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ ਉਡਾਣਾਂ ਨੂੰ ਕਾਮਯਾਬ ਕਰਨ ਲਈ ਜਰੂਰੀ ਬੁਨਿਆਦੀ ਢਾਂਚਾ ਤਿਆਰ ਕਰਕੇ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਆਂਢੀ ਰਾਜਾਂ ਨਾਲ ਬੱਸ ਸੇਵਾ ਦੀ ਜਨਤਕ ਆਵਾਜਾਈ ਰਾਹੀਂ ਜੋੜੇ, ਕਾਰਗੋ ਲਈ ਕਿਸਾਨਾਂ ਅਤੇ ਉਦਯੋਗਾਂ ਨੂੰ ਲੋੜੀਂਦੀਆਂ ਸਹੁਲਤਾਂ ਦੇਵੇ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: Amritsar to internationalDirect flightsdomestic airportspropunjabtv
Share218Tweet137Share55

Related Posts

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

CBSE Board Result Declare: CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025

ਜੰਮੂ ‘ਚ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੇ ਲੱਗੇ ਪੋਸਟਰ, ਰੱਖਿਆ ਲੱਖਾਂ ਦਾ ਇਨਾਮ

ਮਈ 13, 2025

ਡਰੋਨ ਹਮਲੇ ਦੌਰਾਨ ਜਖਮੀ ਹੋਈ ਮਹਿਲਾ ਦੀ ਹੋਈ ਮੌਤ

ਮਈ 13, 2025

CBSE Board Results 2025:CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025

ਜੰਗਬੰਦੀ ਤੋਂ ਬਾਅਦ ਵੀ ਨਹੀਂ ਚੱਲੀਆਂ ਇਹ Airlines ਦੀਆਂ Flights

ਮਈ 13, 2025
Load More

Recent News

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

CBSE Board Result Declare: CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025

ਜੰਮੂ ‘ਚ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੇ ਲੱਗੇ ਪੋਸਟਰ, ਰੱਖਿਆ ਲੱਖਾਂ ਦਾ ਇਨਾਮ

ਮਈ 13, 2025

ਡਰੋਨ ਹਮਲੇ ਦੌਰਾਨ ਜਖਮੀ ਹੋਈ ਮਹਿਲਾ ਦੀ ਹੋਈ ਮੌਤ

ਮਈ 13, 2025

CBSE Board Results 2025:CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.