[caption id="attachment_115389" align="alignnone" width="650"]<img class="size-full wp-image-115389" src="https://propunjabtv.com/wp-content/uploads/2023/01/OPSC.jpg" alt="" width="650" height="438" /> <strong>Government Jobs:</strong> ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਓਡੀਸ਼ਾ ਪਬਲਿਕ ਸਰਵਿਸ ਕਮਿਸ਼ਨ (OPSC) ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧੀਨ ਸਰਕਾਰੀ MCH 'ਚ ਗਰੁੱਪ A ਰੈਂਕ ਵਿੱਚ ਸਹਾਇਕ ਪ੍ਰੋਫੈਸਰ (ਸੁਪਰ ਸਪੈਸ਼ਲਿਟੀ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।[/caption] [caption id="attachment_115390" align="alignnone" width="850"]<img class="size-full wp-image-115390" src="https://propunjabtv.com/wp-content/uploads/2023/01/Recruits.webp" alt="" width="850" height="478" /> ਇਹ ਭਰਤੀਆਂ ਮੈਡੀਕਲ ਦੇ ਕਈ ਵਿਸ਼ਿਆਂ ਲਈ ਕੀਤੀਆਂ ਜਾਣਗੀਆਂ। ਕਮਿਸ਼ਨ ਨੇ ਇਨ੍ਹਾਂ ਅਸਾਮੀਆਂ 'ਤੇ ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ, ਅਰਜ਼ੀ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ।[/caption] [caption id="attachment_115392" align="alignnone" width="700"]<img class="size-full wp-image-115392" src="https://propunjabtv.com/wp-content/uploads/2023/01/OPSC-Recruitment-2023.webp" alt="" width="700" height="400" /> ਕਮਿਸ਼ਨ 20 ਜਨਵਰੀ 2023 ਤੋਂ ਆਪਣੀ ਅਧਿਕਾਰਤ ਵੈੱਬਸਾਈਟ<a href="https://www.opsc.gov.in/Public/OPSC/Default.aspx"> www.opsc.gov.in</a> 'ਤੇ ਇਸ ਭਰਤੀ ਲਈ ਲਿੰਕ ਨੂੰ ਜਾਰੀ ਕਰੇਗਾ। ਯੋਗ ਉਮੀਦਵਾਰ 15 ਫਰਵਰੀ 2023 ਤੱਕ OPSC ਭਰਤੀ (OPSC Recruitment 2023) ਲਈ ਅਰਜ਼ੀ ਫਾਰਮ ਭਰ ਸਕਦੇ ਹਨ।[/caption] [caption id="attachment_115394" align="alignnone" width="938"]<img class="size-full wp-image-115394" src="https://propunjabtv.com/wp-content/uploads/2023/01/OPSC-1.jpg" alt="" width="938" height="527" /> OPSC Recruitment 2023: OPSC ਭਰਤੀ ਦਾ ਵੇਰਵਾ: ਅਸਿਸਟੈਂਟ ਪ੍ਰੋਫੈਸਰ: 09 ਵਿਕੈਂਸੀਆਂ, ਕਾਰਡੀਓਲੋਜੀ: 2, CTVS: 1, ਐਂਡੋਕਰੀਨੋਲੋਜੀ: 1, ਨੈਫਰੋਲੋਜੀ: 1, ਨਿਊਰੋਸਰਜਰੀ: 1, ਬੱਚਿਆਂ ਦੀ ਸਰਜਰੀ: 1, ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਰੀ: 1, ਸਰਜੀਕਲ ਗੈਸਟ੍ਰੋਐਂਟਰੋਲੋਜੀ: 1।[/caption] [caption id="attachment_115395" align="aligncenter" width="612"]<img class="size-full wp-image-115395" src="https://propunjabtv.com/wp-content/uploads/2023/01/degree.jpg" alt="" width="612" height="359" /> ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਇੰਸਟੀਚਿਊਟ ਤੋਂ MCH/DM/DRNB ਜਾਂ DNB-SL ਡਿਗਰੀ ਹੋਣੀ ਚਾਹੀਦੀ ਹੈ।[/caption] [caption id="attachment_115396" align="alignnone" width="1200"]<img class="size-full wp-image-115396" src="https://propunjabtv.com/wp-content/uploads/2023/01/OPSC-2.jpg" alt="" width="1200" height="667" /> ਇਸ ਭਰਤੀ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਦਾ ਜਨਮ 2 ਜਨਵਰੀ 1977 ਤੋਂ ਪਹਿਲਾਂ ਤੇ ਜਨਵਰੀ 2001 ਤੋਂ ਬਾਅਦ 'ਚ ਨਹੀਂ ਹੋਇਆ ਹੋਣਾ ਚਾਹੀਦਾ ਹੈ।[/caption] [caption id="attachment_115399" align="alignnone" width="880"]<img class="size-full wp-image-115399" src="https://propunjabtv.com/wp-content/uploads/2023/01/assistant-professor.png" alt="" width="880" height="550" /> ਸੁਪਰ ਸਪੈਸ਼ਲਿਟੀ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਕਟਕ ਵਿਖੇ ਲਈ ਜਾਵੇਗੀ। ਕਮਿਸ਼ਨ ਜਲਦੀ ਹੀ ਪ੍ਰੀਖਿਆ ਦਾ ਸਮਾਂ-ਸਾਰਣੀ ਜਾਰੀ ਕਰੇਗਾ।[/caption]