ਸੋਮਵਾਰ, ਮਈ 19, 2025 01:29 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਹੁਣ ਆਲੀਸ਼ਾਨ ਬੰਗਲਾ ਦੇਖ ਭਾਵੁਕ ਹੋ ਜਾਂਦੀ ਹੈ ਨੇਹਾ, ਕਦੇ ਪਰਿਵਾਰ ਨੇ ਕੀਤਾ ਇਕ ਕਮਰੇ ਗੁਜ਼ਾਰਾ, ਪਿਤਾ ਨੇ ਸਮੋਸੇ ਵੇਚ ਪਾਲਿਆ

ਗਾਇਕੀ ਦੇ ਖ਼ੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ 'ਚ ਹੈ। ਅੱਜ ਸ਼ਾਨਦਾਰ ਜੀਵਨ ਬਤੀਤ ਕਰ ਰਹੀ ਨੇਹਾ ਕਦੇ ਇੱਕ ਕਮਰੇ ਦੇ ਘਰ 'ਚ ਰਹਿੰਦੀ ਸੀ। ਜਦੋਂ ਨੇਹਾ ਕੱਕੜ ਸਿਰਫ 4 ਸਾਲ ਦੀ ਸੀ, ਉਸਨੇ ਜਗਰਾਤਿਆਂ ਵਿੱਚ ਆਪਣੇ ਪਿਤਾ ਦੇ ਨਾਲ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਸੀ

by Bharat Thapa
ਸਤੰਬਰ 15, 2022
in Featured, Featured News, ਮਨੋਰੰਜਨ
0

ਗਾਇਕੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ‘ਚ ਹੈ। ਅੱਜ ਸ਼ਾਨਦਾਰ ਜੀਵਨ ਬਤੀਤ ਕਰ ਰਹੀ ਨੇਹਾ ਕਦੇ ਇੱਕ ਕਮਰੇ ਦੇ ਘਰ ‘ਚ ਰਹਿੰਦੀ ਸੀ। ਜਦੋਂ ਨੇਹਾ ਕੱਕੜ ਸਿਰਫ 4 ਸਾਲ ਦੀ ਸੀ, ਉਸਨੇ ਜਗਰਾਤਿਆਂ ਵਿੱਚ ਆਪਣੇ ਪਿਤਾ ਦੇ ਨਾਲ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਸੀ। ਰਿਸ਼ੀਕੇਸ਼ ਵਿੱਚ ਰਹਿਣ ਦੌਰਾਨ ਉਸ ਨੇ ਬਚਪਨ ਤੋਂ ਹੀ ਜਗਰਾਤੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਰਿਹਾ। ਉਹ ਆਪਣੇ ਮਾਤਾ-ਪਿਤਾ ਅਤੇ ਦੋ ਭੈਣ-ਭਰਾ ਸੋਨੂੰ ਅਤੇ ਟੋਨੀ ਕੱਕੜ ਨਾਲ ਰਿਸ਼ੀਕੇਸ਼ ਵਿੱਚ ਸਿਰਫ਼ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦੀ ਸੀ। ਨੇਹਾ ਕੱਕੜ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਕਹਾਣੀਆਂ ਕਈ ਮੌਕਿਆਂ ‘ਤੇ ਸਾਂਝੀਆਂ ਕੀਤੀਆਂ ਹਨ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਹ ਜਿਸ ਮਕਾਨ ਦੇ ਇਕ ਕਮਰੇ ‘ਚ ਕਿਰਾਏ ‘ਤੇ ਰਿਹਾ ਕਰਦੀ ਸੀ, ਅੱਜ ਉੱਥੇ ਇੱਕ ਬੰਗਲਾ ਹੈ। ਨੇਹਾ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਵਿੱਚ ਹੰਝੂ ਆ ਜਾਣਗੇ।

neha kakkar struggle story video

ਇਹ ਵੀ ਪੜ੍ਹੋ- Bullet ‘ਤੇ ਆ ਰਹੇ ਨੌਜਵਾਨ ਨੂੰ ਮੱਝ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਮੌਤ (ਵੀਡੀਓ)

ਨੇਹਾ ਕੱਕੜ ਨੇ ਇੰਡੀਅਨ ਆਈਡਲ 2 ਵਿੱਚ ਹਿੱਸਾ ਲਿਆ ਸੀ ਪਰ ਉਸ ਨੂੰ ਜੱਜ ਅਨੁ ਮਲਿਕ ਨੇ ਸ਼ੌ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਗਾਇਕਾ ਨੇ ਆਪਣੀ ਮਿਹਨਤ ਦੇ ਬਲ ‘ਤੇ ਬਾਲੀਵੁੱਡ ‘ਚ ਉੱਚਾ ਮੁਕਾਮ ਹਾਸਲ ਕੀਤਾ ਅਤੇ ਅੱਜ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੇ ਉਸ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫਿਲਮ ਮੀਰਾਬਾਈ ਨਾਟ ਆਊਟ ਵਿੱਚ ਕੋਰਸ ਗਾ ਕੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਪਰ ਉਹ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਦੀਪਿਕਾ ਪਾਦੂਕੋਣ, ਸੈਫ ਅਲੀ ਖਾਨ ਅਤੇ ਡਾਇਨਾ ਪੇਂਟੀ ਦੀ ਫਿਲਮ ਕਾਕਟੇਲ ਵਿੱਚ ਸੈਕਿੰਡ ਹੈਂਡ ਜਵਾਨੀ ਗੀਤ ਗਾਇਆ।

ਵੱਡਾ ਬੰਗਲਾ ਭਾਵੁਕ ਹੋ ਜਾਂਦੀ ਹੈ ਨੇਹਾ

When Neha Kakkar revealed her struggling story in music industry | IWMBuzz
ਨੇਹਾ ਕੱਕੜ ਨੇ ਰਿਸ਼ੀਕੇਸ਼ ‘ਚ ਸਥਿਤ ਆਪਣੇ ਬੰਗਲੇ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਉਹ ਇਸ ਸ਼ਹਿਰ ਵਿਚ ਆਪਣਾ ਵੱਡਾ ਬੰਗਲਾ ਦੇਖ ਕੇ ਭਾਵੁਕ ਹੋ ਜਾਂਦੀ ਹੈ। ਨੇਹਾ ਕੱਕੜ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ”ਅਸੀਂ ਇਹ ਬੰਗਲਾ ਰਿਸ਼ੀਕੇਸ਼ ‘ਚ ਖਰੀਦਿਆ ਹੈ।”

ਇਹ ਵੀ ਪੜ੍ਹੋ- Canada: ਸਰੀ ‘ਚ ਪੁਲਿਸ ਅਧਿਕਾਰੀ ਨੂੰ ਘੇਰਨ ਵਾਲੇ 40 ਪੰਜਾਬੀ ਜਲਦ ਭੇਜੇ ਜਾਣਗੇ ਭਾਰਤ ? (ਵੀਡੀਓ)

ਨੇਹਾ ਕੱਕੜ ਨੇ ਉਸ ਘਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਕਮਰੇ ‘ਚ ਰਹਿੰਦੀ ਸੀ। ਨੇਹਾ ਨੇ ਤਸਵੀਰ ਦੇ ਕੈਪਸ਼ਨ ‘ਚ ਦੱਸਿਆ ਹੈ ਕਿ ਉਹ ਇਸ ਘਰ ਦੇ ਇਕ ਕਮਰੇ ‘ਚ ਪੂਰੇ ਪਰਿਵਾਰ ਨਾਲ ਰਹਿੰਦੀ ਸੀ। ਉਹ ਲਿਖਦੀ ਹੈ, ”ਉਸ ਛੋਟੇ ਕਮਰੇ ‘ਚ ਮਾਂ ਨੇ ਇਕ ਟੇਬਲ ਰੱਖਿਆ ਹੋਇਆ ਸੀ, ਜੋ ਸਾਡੀ ਰਸੋਈ ਸੀ। ਉਹ ਕਮਰਾ ਵੀ ਸਾਡਾ ਨਹੀਂ ਸੀ। ਅਸੀਂ ਇੱਥੇ ਕਿਰਾਏ ‘ਤੇ ਰਹਿੰਦੇ ਸੀ। ਜਦੋਂ ਵੀ ਮੈਂ ਆਪਣਾ ਬੰਗਲਾ ਵੇਖਦੀ ਹਾਂ, ਮੈਂ ਭਾਵੁਕ ਹੋ ਜਾਂਦੀ ਹਾਂ।”

PunjabKesari

ਸਮੋਸੇ ਵੇਚ ਘਰ ਚਲਾਉਂਦੇ ਸੀ ਪਿਤਾ
ਨੇਹਾ ਕੱਕੜ ਦੇ ਪਿਤਾ ਕਾਲਜ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ ਤੇ ਉਸ ਦੀ ਮਾਂ ਹਾਊਸਵਾਈਫ ਸੀ। ਉਦੋਂ ਨੇਹਾ ਦਾ ਪਰਿਵਾਰ ਕਾਫੀ ਗਰੀਬ ਸੀ। ਉਸ ਦਾ ਪੂਰਾ ਪਰਿਵਾਰ 1 ਕਮਰੇ ‘ਚ ਕਿਰਾਏ ‘ਤੇ ਰਹਿੰਦਾ ਸੀ। ਇਕ ਹੀ ਕਮਰੇ ‘ਚ ਉਹ ਲੋਕ ਸੌਂਦੇ ਸਨ ਤੇ ਖਾਣਾ ਬਣਾਉਂਦੇ ਸਨ।

ਇਹ ਵੀ ਪੜ੍ਹੋ- PGI ‘ਚ HOD ਰਹਿ ਚੁੱਕੇ ਡਾਕਟਰ ਨੇ PGI ਨੂੰ ਦਿੱਤਾ 10 ਕਰੋੜ ਦਾ ਗੁਪਤ ਦਾਨ

ਜਗਰਾਤਿਆਂ ‘ਚ ਭਜਨ ਵੀ ਗਾਉਂਦੀ ਸੀ ਨੇਹਾ
ਮੀਡੀਆ ਰਿਪੋਰਟਾਂ ਅਨੁਸਾਰ, ਨੇਹਾ ਕੱਕੜ ਆਪਣੇ ਸੰਘਰਸ਼ ਦੇ ਦਿਨਾਂ ‘ਚ ਆਪਣੇ ਭੈਣ-ਭਰਾ ਨਾਲ ਜਗਰਾਤਿਆਂ ‘ਚ ਭਜਨ ਗਾਉਂਦੀ ਹੁੰਦੀ ਸੀ। ਉਹ ਕਈ ਰਾਤਾਂ ਬਿਨਾਂ ਨੀਂਦ ਬਿਤਾਉਂਦੀ ਸੀ। ਨੇਹਾ ਨੇ ਬਚਪਨ ‘ਚ ਸਿਰਫ਼ ਗਾਣੇ ਗਾਏ ਹਨ। ਉਹ ਰਾਤ ਨੂੰ ਪਰਿਵਾਰ ਨਾਲ ਜਗਰਾਤੇ ‘ਚ ਗਾਉਣ ਜਾਂਦੀ ਸੀ। ਇਸ ਕਰਕੇ ਉਨ੍ਹਾਂ ਦਾ ਕੋਈ ਦੋਸਤ ਵੀ ਨਹੀਂ ਬਣ ਸਕਿਆ। ਨੇਹਾ ਕੱਕੜ ਅੱਜ ਇਕ ਸਫ਼ਲ ਗਾਇਕਾ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਨੇਹਾ ਗਾਉਣ ਦੇ ਨਾਲ-ਨਾਲ ਕਈ ਮਿਊਜ਼ਿਕ ਵੀਡਿਓ ‘ਚ ਪਰਫਾਰਮ ਕਰਦੀ ਵੀ ਦਿਖਾਈ ਦਿੱਤੀ ਹੈ।

PunjabKesari

ਬਾਲੀਵੁੱਡ ‘ਚ ਹੈ ਵੱਡਾ ਨਾਂ
ਨੇਹਾ ਕੱਕੜ ਪਹਿਲੀ ਵਾਰ ‘ਇੰਡੀਅਨ ਆਈਡਲ 2’ ‘ਚ ਇੱਕ ਪ੍ਰਤੀਯੋਗੀ ਦੇ ਰੂਪ ‘ਚ ਨਜ਼ਰ ਆਈ ਸੀ, ਹਾਲਾਂਕਿ ਉਸ ਸਮੇਂ ਅਨੁ ਮੱਲਿਕ ਨੇ ਨੇਹਾ ਨੂੰ ਇੰਡੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਨੇਹਾ ਨੇ ਆਪਣੀ ਮਿਹਨਤ ਦੇ ਦਮ ‘ਤੇ ਬਾਲੀਵੁੱਡ ‘ਚ ਨਾਮ ਕਮਾਇਆ। ਹੁਣ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੋਂ ਉਨ੍ਹਾਂ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫ਼ਿਲਮ ‘ਮੀਰਾਬਾਈ ਨਾਟ ਆਊਟ’ ‘ਚ ਕੋਰਸ ਗਾ ਕੇ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹਾਲਾਂਕਿ, ਨੇਹਾ ਉਦੋਂ ਸੁਰਖੀਆਂ ‘ਚ ਆਈ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਕਾਕਟੇਲ’ ਲਈ ‘ਸੈਕਿੰਡ ਹੈਂਡ ਜਵਾਨੀ’ ਗੀਤ ਗਾਇਆ।

PunjabKesari

ਇਹ ਵੀ ਪੜ੍ਹੋ- Bullet ‘ਤੇ ਆ ਰਹੇ ਨੌਜਵਾਨ ਨੂੰ ਮੱਝ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਮੌਤ (ਵੀਡੀਓ)

38 ਕਰੋੜ ਦੀ ਜਾਇਦਾਦ ਦੀ ਹੈ ਮਾਲਕਨ
ਨੇਹਾ ਕੱਕੜ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਮੁਤਾਬਕ ਉਨ੍ਹਾਂ ਦੀ ਅੱਜ ਤੱਕ ਦੀ ਕੁੱਲ ਜਾਇਦਾਦ 38 ਕਰੋੜ ਰੁਪਏ ਹੈ। ਨੇਹਾ ਇੱਕ ਗਾਣਾ ਗਾਉਣ ਲਈ 8-10 ਲੱਖ ਰੁਪਏ ਫ਼ੀਸ ਲੈਂਦੀ ਹੈ। ਨੇਹਾ ਦੀ ਇਕ ਮਹੀਨੇ ਦੀ ਕਮਾਈ 30 ਲੱਖ ਤੋਂ ਵੱਧ ਦੱਸੀ ਜਾਂਦੀ ਹੈ, ਜਦਕਿ ਉਨ੍ਹਾਂ ਦੀ ਸਾਲਾਨਾ ਕਮਾਈ ਸਾਢੇ 3 ਕਰੋੜ ਰੁਪਏ ਹੈ। ਇਸ ਦੇ ਨਾਲ-ਨਾਲ ਨੇਹਾ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੈ। ਨੇਹਾ ਦੇ ਕਾਰ ਕਲੈਕਸ਼ਨ ‘ਚ ਔਡੀ, ਮਰਸਡੀਜ਼ ਬੈਂਜ਼, ਰੇਂਜ ਰੋਵਰ, BMW ਅਤੇ ਹੋਰ ਕਾਰਾਂ ਸ਼ਾਮਲ ਹਨ। ਨੇਹਾ ਕੱਕੜ ਦਾ ਵੀ ਹੁਣ ਰਿਸ਼ੀਕੇਸ਼ ‘ਚ ਆਲੀਸ਼ਾਨ ਬੰਗਲਾ ਹੈ। ਇੰਨਾ ਹੀ ਨਹੀਂ, ਨੇਹਾ ਕੱਕੜ ਨੂੰ ਬਾਲੀਵੁੱਡ ਦੀਆਂ ਟਾਪ ਗਾਇਕਾਵਾਂ ‘ਚ ਗਿਣਿਆ ਜਾਂਦਾ ਹੈ। ਇੰਸਟਾਗ੍ਰਾਮ ‘ਤੇ ਨੇਹਾ ਨੂੰ 70 ਮਿਲੀਅਨ ਯਾਨਿ 7 ਕਰੋੜ ਤੋਂ ਵੱਧ ਲੋਕ ਫਾਲੋ ਕਰਦੇ ਹਨ।

PunjabKesari

Tags: bollywood acterssfather sold samosasluxurious bungalowneha kakkarsuccess story
Share1120Tweet700Share280

Related Posts

Instagram ‘ਤੇ ਕੁੜੀ ਨਾਲ ਦੋਸਤੀ ਕਰ ਲਗਜਰੀ ਹੋਟਲ ‘ਚ ਮਿਲਣ ਗਿਆ ਪਤੀ, ਅੱਗੋਂ ਹੋਇਆ ਕੁਝ ਅਜਿਹਾ ਦੇਖ ਉੱਡੇ ਹੋਸ਼

ਮਈ 18, 2025

ਬਿਨ੍ਹਾਂ ਕੱਪੜਿਆਂ ਤੋਂ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025

US Citizenship: ਅਮਰੀਕਾ ਦੀ ਨਾਗਰਿਕਤਾ ਪਾਉਣ ਦਾ ਸੁਨਹਿਰੀ ਮੌਕਾ, ਟਰੰਪ ਨੇ ਜਾਰੀ ਕੀਤੀ ਨਵੀਂ ਸਕੀਮ, ਪੜੋ ਪੂਰੀ ਖਬਰ

ਮਈ 18, 2025
Load More

Recent News

Instagram ‘ਤੇ ਕੁੜੀ ਨਾਲ ਦੋਸਤੀ ਕਰ ਲਗਜਰੀ ਹੋਟਲ ‘ਚ ਮਿਲਣ ਗਿਆ ਪਤੀ, ਅੱਗੋਂ ਹੋਇਆ ਕੁਝ ਅਜਿਹਾ ਦੇਖ ਉੱਡੇ ਹੋਸ਼

ਮਈ 18, 2025

ਬਿਨ੍ਹਾਂ ਕੱਪੜਿਆਂ ਤੋਂ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.