ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ। ਹੁਣ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ‘ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਖਤੀ ਨਾਲ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸਰਕਾਰੀ ਦਫ਼ਤਰਾਂ ‘ਚ ਮੋਬਾਈਲ ਨਾ ਲਿਜਾਣ ਦੇਣ ਵਾਲੇ ਅਫ਼ਸਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ‘ਚ ਉਨ੍ਹਾਂ ਦੀ ਨੌਕਰੀ ਤੱਕ ਜਾ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਹਨ ਕਿ ਦਫ਼ਤਰਾਂ ਬਾਹਰ ਇਸ ਮੁਤਾਬਕ ਕੋਈ ਬੋਰਡ ਵੀ ਲੱਗਾ ਹੋਇਆ ਤਾਂ ਉਸ ‘ਤੇ ਵੀ ਕਾਰਵਾਈ ਹੋਵੇਗੀ।
ਦੱਸ ਦੇਈਏ ਕਿ ਪਹਿਲਾਂ ਦਫਤਰਾਂ ‘ਚ ਮੋਬਾਈਲ ਫੋਨ ਲਿਜਾਉਣਾ ਮਨ੍ਹਾਂ ਸੀ। ਇਸਦਾ ਕਾਰਨ ਉਨ੍ਹਾਂ ਵੱਲੋਂ ਇਹ ਦਿੱਤਾ ਜਾਂਦਾ ਸੀ ਮੁਲਾਜ਼ਮ ਆਫਿਸ ‘ਚ ਬੈਠੇ ਸਿਰਫ ਮੋਬਾਈਲ ਚਲਾਉਂਦੇ ਹਨ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਰੋਕਿਆ ਜਾਂਦਾ ਸੀ ਜੋ ਕਿ ਦਫਤਰ ‘ਚ ਮੋਬਾਈਲ ਲੈ ਕੇ ਜਾਂਦੇ ਹਨ ਪਰ ਹੁਣ ਪੰਜਾਬ ਸਰਕਾਰ ਨੇ ਮੋਬਾਈਲ ਨੋਟ ਅਲਾਉਡ ਲਗਾਉਣ ਵਾਲੀਆਂ ਕੰਮਪਨੀਆਂ ਨੂੰ ਸਾਫ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਮੋਬਾਈਲ ਇਸ ਲਈ ਨਾਲ ਨਹੀਂ ਲੈ ਕੇ ਜਾਣ ਦਿੰਦੇ ਤਾਂ ਕੀ ਇਨ੍ਹਾਂ ਦੀਆਂ ਗਲਤ ਹਰਕਤਾਂ ਕੋਈ ਰੀਕੋਰਡ ਨਾ ਕਰ ਲਵੇ।