Punjabi Singer Kaka Movie Debut: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣਿਆ ਹੋਇਆ ਹੈ। ਉਸ ਦਾ ਨਵਾਂ ਗਾਣਾ ‘ਸ਼ੇਪ’ ਇੰਸਟਾਗ੍ਰਾਮ ‘ਤੇ ਟਰੈਂਡ ਕਰ ਰਿਹਾ ਹੈ।

ਇਸ ਗਾਣੇ ‘ਤੇ ਹੁਣ ਤੱਕ 1.5 ਮਿਲੀਅਨ ਯਾਨਿ 15 ਲੱਖ ਰੀਲਾਂ ਬਣ ਚੁੱਕੀਆਂ ਹਨ। ਹੁਣ ਇਸ ਤੋਂ ਬਾਅਦ ਕਾਕੇ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਹੈ।

ਕਾਕਾ ਜਲਦ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਸ ਨੇ ਖੁਦ ਆਪਣੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ।
View this post on Instagram
ਦੱਸ ਦਈਏ ਕਿ ਕਾਕੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਲਿਖਿਆ, ‘ਤੁਹਾਡਾ ਕਾਕਾ ਬਾਈ ਨਵਾਂ ਪੰਗਾ ਲੈਣ ਜਾ ਰਿਹਾ ਹੈ, ਮੂਵੀ ਆਲਾ।

ਪਰ ਇੱਕ ਵਧੀਆ ਕੋਸ਼ਿਸ਼ ਆ। ਐਕਟਿੰਗ ਮੈਨੂੰ ਆਉਂਦੀ ਨਹੀਂ, ਪਰ ਡਾਇਰੈਕਟਰ ਸਾਬ੍ਹ ਗੱਬਰ ਸੰਗਰੂਰ ਕਰਵਾ ਹੀ ਲੈਂਦੇ ਨੇ ਕਿਸੇ ਸਕੀਮ ਨਾਲ।

ਕਿਰਪਾ ਬਨਾਈ ਰੱਖਿਓ ਮਿੱਤਰੋ।’ ਦੱਸ ਦਈਏ ਕਿ ਕਾਕਾ ‘ਵ੍ਹਾਈਟ ਪੰਜਾਬ’ ਫਿਲਮ ਤੋਂ ਐਕਟਿੰਗ ਦੀ ਦੁਨੀਆ ‘ਚ ਕਿਸਮਤ ਅਜ਼ਮਾਉਣ ਜਾ ਰਿਹਾ ਹੈ।

ਫਿਲਹਾਲ ਇਸ ਫਿਲਮ ਬਾਰੇ ਜਾਂ ਇਸ ਦੀ ਸਟਾਰਕਾਸਟ ਬਾਰੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ। ਕਾਕੇ ਨੇ ਸਿਰਫ ਫਿਲਮ ਦਾ ਨਾਂ ਤੇ ਆਪਣੇ ਡੈਬਿਊ ਦਾ ਐਲਾਨ ਹੀ ਕੀਤਾ ਹੈ।

ਇਨ੍ਹਾਂ ਜ਼ਰੂਰ ਸਾਹਮਣੇ ਆਇਆ ਹੈ ਕਿ ਫਿਲਮ ਨੂੰ ਗੱਬਰ ਸੰਗਰੂਰ ਡਾਇਰੈਕਟ ਕਰ ਰਿਹਾ ਹੈ।ਕਾਬਿਲੇਗ਼ੌਰ ਹੈ ਕਿ ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2017 ‘ਚ ਕੀਤੀ ਸੀ। ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹ ਗਾਇਕੀ ਦੀ ਦੁਨੀਆ ਦਾ ਚਮਕਦਾਰ ਸਿਤਾਰਾ ਬਣ ਕੇ ਉੱਭਰਿਆ ਹੈ।

ਇਸ ਦੇ ਨਾਲ ਨਾਲ ਕਾਕਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਉਸ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 2 ਮਿਲੀਅਨ ਯਾਨਿ 20 ਲੱਖ ਫਾਲੋਅਰਜ਼ ਹਨ।
