ਹਾਲ ਹੀ ਵਿੱਚ ਉਦਯੋਗਪਤੀ ਸਾਇਰਸ ਮਿਸਤਰੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਕਾਰ ਦੀ ਪਿਛਲੀ ਸੀਟ ‘ਤੇ ਬੈਠਾ ਸੀ। ਉਸ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਹਾਦਸੇ ਤੋਂ ਬਾਅਦ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਲੋਕਾਂ ਲਈ ਸੀਟ ਬੈਲਟ ਲਗਾਉਣ ਨੂੰ ਲੈ ਕੇ ਕਾਫੀ ਚਰਚਾ ਹੋਈ।
ਹੁਣ ਦਿੱਲੀ ਪੁਲਿਸ ਨੇ ਸੀਟ ਬੈਲਟ ਨਾ ਪਹਿਨਣ ਵਾਲੇ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਲੋਕਾਂ ਦੇ ਖਿਲਾਫ ਮੁਹਿੰਮ ਛੇੜ ਦਿੱਤੀ ਹੈ। ਪੁਲੀਸ ਮੁਲਾਜ਼ਮ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਹਨ ਅਤੇ ਸੀਟ ਬੈਲਟ ਨਾ ਬੰਨ੍ਹਣ ’ਤੇ 1000 ਰੁਪਏ ਦਾ ਚਲਾਨ ਕੱਟ ਰਹੇ ਹਨ। ਇਸ ਤੋਂ ਪਹਿਲਾਂ ਸਿਰਫ ਕਾਰ ਦੀ ਅਗਲੀ ਸੀਟ ‘ਤੇ ਬੈਠੇ ਲੋਕਾਂ ਦੀ ਸੀਟ ਬੈਲਟ ਪਹਿਨਣ ਦੀ ਜਾਂਚ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ- ਪਾਕਿ ਤੋਂ 48 ਸਿੱਖ ਸ਼ਰਧਾਲੂਆਂ ਦਾ ਜਥਾ ਪੁੱਜਾ ਭਾਰਤ, ਵੱਖ-ਵੱਖ ਗੁਰਧਾਮਾਂ ਦੇ ਕਰੇਗਾ ਦਰਸ਼ਨ
ਸੀਟ ਬੈਲਟ ‘ਤੇ ਧਿਆਨ ਦਿਓ
ਸਾਇਰਸ ਮਿਸਰੀ ਦੀ ਮੌਤ ਤੋਂ ਬਾਅਦ ਵਾਹਨਾਂ ‘ਚ 6 ਏਅਰਬੈਗ ਦੀ ਮੰਗ ਸਮੇਤ ਹੋਰ ਸੁਰੱਖਿਆ ਤਕਨੀਕ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਹੁਣ ਪਿਛਲੀ ਸੀਟ ‘ਤੇ ਸੀਟ ਬੈਲਟ ਲਗਾਉਣ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਨਿਤਿਨ ਗਡਕਰੀ ਨੇ ਵੀ ਕਿਹਾ ਪਿਛਲੀ ਸੀਟ ‘ਤੇ ਸੀਟਬੈਲਟ ਬੰਨ੍ਹਣਾ ਹੋਵੇਗਾ ਲਾਜ਼ਮੀ
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੇਸ਼ ਵਿੱਚ ਪਿਛਲੀ ਸੀਟ ਵਿੱਚ ਸੀਟ ਬੈਲਟ ਲਗਾਉਣਾ ਲਾਜ਼ਮੀ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਹਾਲਾਂਕਿ ਉਸ ਸਮੇਂ ਮੰਤਰੀ ਨੇ ਇਹ ਨਹੀਂ ਦੱਸਿਆ ਸੀ ਕਿ ਸੀਟ ਬੈਲਟ ਨਾ ਬੰਨ੍ਹਣ ‘ਤੇ ਕਿੰਨਾ ਜੁਰਮਾਨਾ ਲੱਗੇਗਾ।
ਇਹ ਵੀ ਪੜ੍ਹੋ : ‘ਪੁਸ਼ਪਾ’ ਦੇ ਗੀਤ ‘ਸਾਮੀ ਸਾਮੀ’ ਤੇ dance ਕਰ ਛੋਟੀ ਕੁੜੀ ਨੇ ਜਿੱਤਿਆ ਸਭ ਦਾ ਦਿਲ ,ਵੇਖੋ ਵੀਡੀਓ
ਨਵੀਆਂ ਰਿਪੋਰਟਾਂ ਵਿੱਚ ਜੁਰਮਾਨੇ ਦੀ ਰਕਮ 1,000 ਰੁਪਏ ਰੱਖੀ ਗਈ ਹੈ। ਗਡਕਰੀ ਨੇ ਹਾਲ ਹੀ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਭਾਰਤ ਸਰਕਾਰ ਨੇ ਕਾਰਾਂ ਵਿੱਚ ਸੀਟ ਬੈਲਟ ਅਲਾਰਮ ਨੂੰ ਅਸਮਰੱਥ ਬਣਾਉਣ ਲਈ ਡਿਜ਼ਾਈਨ ਕੀਤੇ ਡਿਵਾਈਸਾਂ ਦੀ ਵਿਕਰੀ ਬੰਦ ਕਰਨ ਲਈ ਈ-ਕਾਮਰਸ ਕੰਪਨੀ ਐਮਾਜ਼ਾਨ ਨਾਲ ਸੰਪਰਕ ਕੀਤਾ ਹੈ।