ਦੂਰ ਅਸਮਾਨ ‘ਤੇ ਚਮਕਦੇ ਜਿਸ ਚੰਨ ਦੀ ਤੁਸੀਂ ਤਾਰੀਫ਼ ਕਰਦੇ ਹੋ, ਇਹ ਹੁਣ ਜ਼ਮੀਨ ‘ਤੇ ਉਤਰਣ ਵਾਲਾ ਹੈ। ਇਸ ਕੰਮ ਨੂੰ ਕਰਨ ‘ਚ ਕਿੰਨੀ ਰਕਮ ਖਰਚ ਕੀਤੀ ਜਾ ਰਹੀ ਹੈ, ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹਾਲਾਂਕਿ, ਇਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਏ ਹੋਵੋਗੇ, ਫਿਰ ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਅਰਬ ਅਮੀਰਾਤ (UAE) ਨੇ ਦੁਬਈ ਵਿੱਚ ਚੰਦਰਮਾ ਵਰਗਾ ਰਿਜ਼ੋਰਟ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਇਸਦਾ ਨਾਮ ਦੁਬਈ ਮੂਨ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਟੈਲੀਕਾਮ ਕੰਪਨੀਆਂ ‘ਤੇ ਸਖ਼ਤ ਹੋਈ TRAI, 28 ਦਾ ਨਹੀਂ ਹੁਣ 30 ਦਿਨਾਂ ਦਾ ਹੋਵੇਗਾ ਪਲੈਨ
5 ਬਿਲੀਅਨ ਡਾਲਰ ਖਰਚ ਕਰਨ ਦੀ ਹੈ ਤਿਆਰੀ
ਯੂਏਈ ਬੁਰਜ ਖਲੀਫਾ ਅਤੇ ਹੋਰ ਗਗਨਚੁੰਬੀ ਇਮਾਰਤਾਂ ਲਈ ਜਾਣਿਆ ਜਾਂਦਾ ਹੈ। ਦੇਸ਼ ਦੀਆਂ ਇਨ੍ਹਾਂ ਖੂਬਸੂਰਤ ਇਮਾਰਤਾਂ ‘ਚ ਹੁਣ ਇਕ ਹੋਰ ਨਾਂ ਦੁਬਈ ਮੂਨ ਜੁੜਣ ਵਾਲਾ ਹੈ। ਇਸ ਨੂੰ ਅਸਮਾਨ ‘ਚ ਚਮਕਦੇ ਚੰਦ ਵਾਂਗ ਬਣਾਇਆ ਜਾਵੇਗਾ ਅਤੇ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਚੰਦਰਮਾ ਜ਼ਮੀਨ ‘ਤੇ ਆ ਗਿਆ ਹੋਵੇ। ਇਸ ਨੂੰ ਬਣਾਉਣ ਲਈ ਵੱਡਾ ਬਜਟ ਰੱਖਿਆ ਗਿਆ ਹੈ। ਅਰੇਬੀਅਨ ਬਿਜ਼ਨਸ ਦੀ ਰਿਪੋਰਟ ਮੁਤਾਬਕ ਇਸ ਚੰਦਰਮਾ ਵਰਗੇ ਰਿਜ਼ੋਰਟ ਨੂੰ ਬਣਾਉਣ ਲਈ 5 ਬਿਲੀਅਨ ਡਾਲਰ (ਕਰੀਬ 40,000 ਕਰੋੜ ਰੁਪਏ) ਤੋਂ ਜ਼ਿਆਦਾ ਦੀ ਲਾਗਤ ਆਵੇਗੀ।
48 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ ਇਹ ਰਿਜ਼ੋਰਟ
ਰਿਪੋਰਟ ਮੁਤਾਬਕ ਦੁਬਈ ‘ਚ ਇਸ ਡੈਸਟੀਨੇਸ਼ਨ ਰਿਜ਼ੋਰਟ ਨੂੰ ਬਣਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਪ੍ਰੋਜੈਕਟ ਮੂਨ ਵਰਲਡ ਰਿਜ਼ੌਰਟਸ ਵੱਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਸਹਿ-ਸੰਸਥਾਪਕ ਸੈਂਡਰਾ ਜੀ ਮੈਥਿਊਜ਼ ਅਤੇ ਮਾਈਕਲ ਆਰ ਹੈਂਡਰਸਨ ਹਨ। ਇਸ ਸਬੰਧ ‘ਚ ਦਿੱਤੇ ਆਪਣੇ ਬਿਆਨ ‘ਚ ਉਨ੍ਹਾਂ ਕਿਹਾ ਹੈ ਕਿ ਦੁਬਈ ਮੂਨ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਯੂਏਈ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਲਈ ਵੀ ਫਾਇਦੇਮੰਦ ਸਾਬਤ ਹੋਵੇਗਾ। ਉਨ੍ਹਾਂ ਇਸ ਦੀ ਤਿਆਰੀ ਦੀ ਸਮਾਂ-ਸੀਮਾ ਬਾਰੇ ਕਿਹਾ ਕਿ ਇਸ ਦੀ ਉਸਾਰੀ 48 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ।
ਇਹ ਵੀ ਪੜ੍ਹੋ- ਵੱਧਦੀ ਮਹਿੰਗਾਈ ਦੇ ਬਾਵਜੂਦ ਮੀਟ, ਮੱਛੀ, ਰਸੋਈ ਦੇ ਤੇਲ ਤੇ ਫਲਾਂ ਦੀਆਂ ਕੀਮਤਾਂ ‘ਚ ਆਈ ਗਿਰਾਵਟ…
ਇਨ੍ਹਾਂ ਸਹੂਲਤਾਂ ਨਾਲ ਲੈਸ ਹੋਵੇਗਾ ਇਹ ਰਿਜ਼ੋਰਟ
ਰਿਪੋਰਟ ਦੇ ਅਨੁਸਾਰ, ਇਹ ਉਮੀਦ ਕੀਤੀ ਜਾਂਦੀ ਹੈ ਕਿ ਮੂਨ ਰਿਜੋਰਟ ਹਰ ਸਾਲ 2.5 ਮਿਲੀਅਨ ਮਹਿਮਾਨਾਂ ਨੂੰ ਆਕਰਸ਼ਿਤ ਕਰੇਗਾ। ਦੁਬਈ ਦੇ ਇਸ ਚੰਦਰਮਾ ਦੀ ਉਚਾਈ 735 ਫੁੱਟ ਯਾਨੀ 224 ਮੀਟਰ ਹੋਵੇਗੀ। ਇਸ ਤੋਂ ਇਲਾਵਾ ਚੰਦਰਮਾ ਵਾਂਗ ਦਿਖਣ ਵਾਲੇ ਇਸ ਰਿਜ਼ੋਰਟ ਦਾ ਘੇਰਾ 622 ਮੀਟਰ ਹੋਵੇਗਾ। ਇਸ ਵਿੱਚ ਆਧੁਨਿਕ ਸਹੂਲਤਾਂ ਵਾਲਾ ਇੱਕ ਨਾਈਟ ਕਲੱਬ ਅਤੇ ਵੇਲਨੇਸ ਕੇਂਦਰ ਵੀ ਹੋਵੇਗਾ। ਇਸ ਤੋਂ ਇਲਾਵਾ ਇੱਥੇ ਆਉਣ ਵਾਲੇ ਮਹਿਮਾਨਾਂ ਨੂੰ ਮੂਨ ਸ਼ਟਲ ‘ਤੇ ਘੁੰਮਣ ਦਾ ਮੌਕਾ ਮਿਲੇਗਾ। ਰਿਜ਼ੋਰਟ ਵਿੱਚ ਇੱਕ ਕੈਸੀਨੋ ਅਤੇ ਰੈਸਟੋਰੈਂਟ ਵੀ ਹੋਵੇਗਾ।
ਸਾਲਾਨਾ ਇੰਨੀ ਕਮਾਈ ਕਰਨ ਦੀ ਉਮੀਦ ਹੈ
UAE ਦਾ ਇਹ ਦੁਬਈ ਮੂਨ ਸਾਲਾਨਾ ਹਜ਼ਾਰਾਂ ਕਰੋੜ ਰੁਪਏ ਕਮਾਏਗਾ। ਰਿਪੋਰਟ ਮੁਤਾਬਕ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਰਿਜ਼ੋਰਟ ਇਕ ਸਾਲ ‘ਚ 1.5 ਅਰਬ ਯੂਰੋ (13 ਹਜ਼ਾਰ ਕਰੋੜ ਰੁਪਏ) ਤੋਂ ਜ਼ਿਆਦਾ ਦੀ ਕਮਾਈ ਕਰੇਗਾ। ਯੂਏਈ ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਦੇ ਅਨੁਸਾਰ, ਯੂਏਈ ਦੇ ਸੈਰ-ਸਪਾਟਾ ਖੇਤਰ ਦੀ ਆਮਦਨ 2022 ਦੀ ਪਹਿਲੀ ਛਿਮਾਹੀ ਵਿੱਚ $5 ਬਿਲੀਅਨ ਨੂੰ ਪਾਰ ਕਰ ਗਈ ਹੈ।