James Cameron Avatar 2 On OTT: ਹਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਜੇਮਸ ਕੈਮਰਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਅਵਤਾਰ: ਦ ਵੇ ਆਫ ਵਾਟਰ ਆਫ ਵਾਟਰ’ 16 ਦਸੰਬਰ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਹਲਚਲ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਇਸ ਦੌਰਾਨ ਚਰਚਾ ਸ਼ੁਰੂ ਹੋ ਗਈ ਹੈ ਕਿ ਇਹ ਸ਼ਾਨਦਾਰ ਫਿਲਮ ਕਦੋਂ ਤੇ ਕਿਸ OTT ਪਲੇਟਫਾਰਮ ‘ਤੇ ਦਰਸ਼ਕਾਂ ਲਈ ਸਟ੍ਰੀਮ ਕੀਤੀ ਜਾਵੇਗੀ।
ਬਹੁਤ ਸਾਰੇ ਲੋਕ ਹੁਣ ਥੀਏਟਰ ਤੋਂ ਵੱਧ OTT ‘ਤੇ ਕਿਸੇ ਵੀ ਫਿਲਮ ਦਾ ਆਨੰਦ ਲੈਣਾ ਚਾਹੁੰਦੇ ਹਨ ਤੇ ਹੁਣ ਜਦੋਂ ‘ਅਵਤਾਰ: ਦ ਵੇ ਆਫ ਵਾਟਰ’ ਫਿਲਮੀ ਪਰਦੇ ‘ਤੇ ਹਲਚਲ ਪੈਦਾ ਕਰ ਰਹੀ ਹੈ, ਤਾਂ ਓਟੀਟੀ ਦੇ ਦਰਸ਼ਕ ਹੁਣ ਓਟੀਟੀ ਪਲੇਟਫਾਰਮ ‘ਤੇ ਇਸ ਫਿਲਮ ਦੀ ਉਡੀਕ ਕਰਨ ਲੱਗ ਪਏ। 21ਵੀਂ ਸੈਂਚੁਰੀ, ਇਸ ਫਿਲਮ ਨੂੰ ਡਿਸਟ੍ਰੀਬਿਊਟ ਕਰ ਰਹੀ ਹੈ ਤੇ ਇਸ ਨੂੰ ਡਿਜ਼ਨੀ ਨੇ ਸਾਲ 2019 ‘ਚ ਐਕਵਾਇਰ ਕੀਤਾ ਤੇ ਇਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ, ਕਿ ਇਹ ਫਿਲਮ ਡਿਜ਼ਨੀ+ ਹੌਟਸਟਾਰ ‘ਤੇ ਸਟ੍ਰੀਮ ਕੀਤੀ ਜਾ ਸਕਦੀ ਹੈ। ਇਸਦੇ ਇਲਾਵਾ ‘ਅਵਤਾਰ: ਦ ਵੇ ਆਫ ਵਾਟਰ’ ਨੂੰ ਅਪ੍ਰੈਲ 2023 ਤੱਕ OTT ਪਲੇਟਫਾਰਮ ‘ਤੇ ਸਟ੍ਰੀਮ ਕੀਤਾ ਜਾ ਸਕਦਾ ਹੈ।
‘ਅਵਤਾਰ: ਦ ਵੇ ਆਫ ਵਾਟਰ’ 16 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕ ਇਸ ਫਿਲਮ ਦੀ ਦਿਲੋਂ ਤਾਰੀਫ ਕਰ ਰਹੇ ਹਨ। ਖਾਸ ਤੌਰ ‘ਤੇ ਫਿਲਮ ਦੇ ਵੀ.ਐੱਫ.ਐਕਸ ਨੇ ਖਲਬਲੀ ਮਚਾ ਦਿੱਤੀ ਹੈ। ਜੇਮਸ ਕੈਮਰਨ ਨੇ ਦਰਸ਼ਕਾਂ ਨੂੰ ਸਮੁੰਦਰ ਦੇ ਅੰਦਰ ਦੀ ਦੁਨੀਆ ਦਿਖਾ ਕੇ ਫੈਨਸ ਦਾ ਦਿਲ ਜਿੱਤ ਲਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h