ਨਸ਼ੇ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਦੱਸਣਯੋਗ ਹੈ ਕਿ ਫਗਵਾੜਾ ਦੇ ਨਜ਼ਦੀਕੀ ਭੁਲਾਰਾਈ ‘ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਕੋਠੀ ਦੀ ਘੇਰਾਬੰਦੀ ਕਰ ਕੇ ਸਰਚ ਅਭਿਆਨ ਚਲਾਇਆ।
ਖਬਰ ਮਿਲੀ ਸੀ ਕਿ ਇਸ ਕੋਠੀ ਤੋਂ ਵੱਡੇ ਪੱਧਰ ‘ਤੇ ਡਰੱਗ ਰੈਕੇਟ ਚਲਾਇਆ ਜਾ ਰਿਹਾ ਸੀ।ਇਸ ਦੌਰਾਨ ਉਥੋਂ ਇੱਕ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਫੜ ਲਿਆ।ਫਿਲਹਾਲ ਕੋਠੀ ਦੇ ਅੰਦਰ ਸਰਚ ਅਭਿਆਨ ਜਾਰੀ ਹੈ।ਐਸਪੀ ਫਗਵਾੜਾ ਸਰਬਜੀਤ ਸਿੰਘ ਉਸ ਸਖਸ਼ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਹਨ।