ਐਤਵਾਰ, ਜਨਵਰੀ 18, 2026 08:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਖਿਲਾਫ ਪੈਸਿਆਂ ‘ਚ ਹੇਰਾਫੇਰ ਦੇ ਇਲਜ਼ਾਮ, ਮਾਮਲੇ ਪਹੁੰਚਿਆ ਸਿਵਲ ਕੋਰਟ ਮੋਹਾਲੀ, ਜਾਣੋ ਪੂਰਾ ਮਾਮਲਾ

Punjab News: ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐਚਐਮ ਰਿਕਾਰਡਜ਼, ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ 2023 ਨੂੰ ਜਵਾਬ ਅਤੇ ਆਧਾਰ ਵੇਰਵੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ।

by ਮਨਵੀਰ ਰੰਧਾਵਾ
ਦਸੰਬਰ 26, 2022
in ਪਾਲੀਵੁੱਡ, ਮਨੋਰੰਜਨ
0

Punjabi Singer Harbhajan Mann: ਅਰਬਪਤੀ ਪਰਵਾਸੀ ਭਾਰਤੀ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਦੇ ਖਿਲਾਫ ਲਗਪਗ 2.5 ਕਰੋੜ ਰੁਪਏ ਦੇ ਖਾਤਿਆਂ ‘ਚ ਹੇਰਾਫੇਰੀ ਦਾ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ NRI ਵਲੋਂ ਇਸ ਮਾਮਲੇ ‘ਚ ਸਿਵਲ ਕੋਰਟ ਮੋਹਾਲੀ ਦਾ ਦਰਵਾਜ਼ਾ ਖਟਖਟਾਇਆ ਗਿਆ ਹੈ। ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐਚਐਮ ਰਿਕਾਰਡਜ਼, ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ 2023 ਨੂੰ ਜਵਾਬ ਅਤੇ ਆਧਾਰ ਵੇਰਵੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ।

ਹਾਰਵੈਸਟ ਟੈਨਿਸ ਅਕੈਡਮੀ ਅਤੇ ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਕੁਲਾਰ ਲੁਧਿਆਣਾ ਦੇ ਮਾਲਕ ਪ੍ਰਵਾਸੀ ਭਾਰਤੀ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਫਿਲਮ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਤੋਂ ਫਿਲਮ ਨਿਰਮਾਣ ‘ਚ ਆਏ ਹਨ। ਪਰ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਮਾਨ ਦੇ ਖਿਲਾਫ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਸਾਰੰਗ ਫਿਲਮ ਪ੍ਰੋਡਕਸ਼ਨ ਦੇ ਨਿਰਦੇਸ਼ਕ ਅਟਾਰਨੀ ਅਨੀਸ਼ ਸੀ ਜੌਨ ਰਾਹੀਂ ਸ਼ਿਕਾਇਤ ਦਰਜ ਕਰਵਾਈ ਹੈ। ਜੌਨ ਦੇ ਅਦਾਲਤ ‘ਚ ਪਹੁੰਚਣ ਤੋਂ ਬਾਅਦ ਸਿੰਗਰ ਤੇ ਅਦਾਕਾਰ ਹਰਭਜਨ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ।

ਹਰਵਿੰਦਰ ਸਰਾਂ ਹਾਰਵੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਏ। ਇਸ ਦੇ ਲਈ ਉਸਨੇ ਆਪਣੇ ਦੋਸਤ ਐਨਆਰਆਈ ਦਰਸ਼ਨ ਰੰਗੀ ਨਾਲ ਮਿਲ ਕੇ ਸਾਰੰਗ ਫਿਲਮ ਪ੍ਰੋਡਕਸ਼ਨ ਕੰਪਨੀ ਬਣਾਈ। ਦੋਵਾਂ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਵੱਡਾ ਨਿਵੇਸ਼ ਕਰਨ ਦਾ ਸੁਪਨਾ ਦੇਖਿਆ। ਕੈਨੇਡਾ ਦੇ ਵੈਨਕੂਵਰ ਤੋਂ ਹਰਵਿੰਦਰ ਸਰਾਂ ਨੇ ਦੱਸਿਆ ਕਿ ਉਹ ਹਰਭਜਨ ਮਾਨ ਨੂੰ ਤੀਹ ਸਾਲਾਂ ਤੋਂ ਜਾਣਦਾ ਹੈ।

ਹਰਭਜਨ ਮਾਨ ਨੇ ਉਨ੍ਹਾਂ ਨੂੰ ਪੰਜਾਬ ਵਿਚ ਪੰਜਾਬੀਆਂ ਦੇ ਪਰਵਾਸ ਦੇ ਭਖਦੇ ਮੁੱਦੇ ‘ਤੇ ਆਧਾਰਿਤ ਫਿਲਮ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਬਣਾਉਣ ਦੀ ਪੇਸ਼ਕਸ਼ ਕੀਤੀ। ਇਸ ਦਾ ਬਜਟ 4 ਕਰੋੜ 68 ਲੱਖ ਦੱਸਿਆ ਗਿਆ। ਫਿਲਮ ਦੇ ਵਿਸ਼ੇ ਨੂੰ ਪਸੰਦ ਕਰਨ ਤੋਂ ਬਾਅਦ ਹਾਰਵੇ ਨੇ ਮਾਨ ਨਾਲ ਸਮਝੌਤਾ ਕੀਤਾ। ਇਸ ਮੁਤਾਬਕ ਦੋਵਾਂ ਨੂੰ ਫਿਲਮ ਦੇ ਨਿਰਮਾਣ ‘ਤੇ ਅੱਧਾ ਖ਼ਰਚ ਕਰਨਾ ਸੀ।

ਹਾਰਵੇ ਨੇ ਦੱਸਿਆ ਕਿ ਉਸ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਰੁਪਏ ਵੀ ਚੈੱਕ ਰਾਹੀਂ ਅਦਾ ਕੀਤੇ ਪਰ ਹਰਭਜਨ ਮਾਨ ਨੇ ਫਿਲਮ ਦੇ ਨਿਰਮਾਣ ‘ਤੇ ਇੱਕ ਪੈਸਾ ਵੀ ਨਹੀਂ ਖਰਚਿਆ ਤੇ ਬਹੁਤ ਹੀ ਘੱਟ ਬਜਟ ‘ਚ ਕੰਮ ਪੂਰਾ ਕੀਤਾ। ਹਰਭਜਨ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਮੀ ਕਲਾਕਾਰਾਂ ਦੀ ਥਾਂ ਕਈ ਨਵੇਂ ਚਿਹਰੇ ਪੇਸ਼ ਕੀਤੇ ਗਏ ਹਨ।

95 ਫੀਸਦੀ ਸ਼ੂਟਿੰਗ ਕੈਨੇਡਾ ਅਤੇ ਹੋਰ ਦੇਸ਼ਾਂ ‘ਚ ਹੋਈ

ਫਿਲਮ ਦੀ 95 ਫੀਸਦੀ ਸ਼ੂਟਿੰਗ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਹੋਈ ਹੈ। 30 ਤੋਂ 40 ਦਿਨ ਕੈਨੇਡਾ ‘ਚ ਤੇ 20 ਤੋਂ 30 ਦਿਨ ਅਮਰੀਕਾ ਤੇ ਬਾਕੀ ਦੇ ਸੀਨ ਭਾਰਤ ‘ਚ ਸ਼ੂਟ ਕੀਤੇ ਗਏ। ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਰਭਜਨ ਮਾਨ ‘ਤੇ ਸਾਥੀ ਕਲਾਕਾਰਾਂ ਨੂੰ ਵੀ ਪੂਰੀ ਤਨਖਾਹ ਨਾ ਦੇਣ ਦੇ ਦੋਸ਼ ਲਾਏ। ਇਸ ਤੋਂ ਇਲਾਵਾ ਫਿਲਮ ‘ਚੋਂ ਕਈ ਚੰਗੇ ਗੀਤ ਵੀ ਹਟਾ ਦਿੱਤੇ ਗਏ ਹਨ।

ਹਰ ਮਹੀਨੇ ਭੁਗਤਾਨ ਕਰਨ ਦਾ ਸਮਝੌਤਾ ਤੋੜਿਆ

ਐਮਓਯੂ ਦੀਆਂ ਸ਼ਰਤਾਂ ਮੁਤਾਬਕ ਸ਼ੂਟਿੰਗ ਦੌਰਾਨ ਹਰ ਮਹੀਨੇ ਖਾਤੇ ਦਾ ਭੁਗਤਾਨ ਕਰਨ ਦਾ ਸਮਝੌਤਾ ਵੀ ਟੁੱਟ ਗਿਆ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੱਕੇ ਬਿੱਲ ਨਹੀਂ ਦਿੱਤੇ ਗਏ। ਆਖਿਰਕਾਰ, ਇਹ ਫਿਲਮ ਇਸ ਸਾਲ ਮਈ ‘ਚ ਰਿਲੀਜ਼ ਹੋਈ ਤੇ ਦੋ ਹਫ਼ਤਿਆਂ ਬਾਅਦ ਸਿਨੇਮਾਘਰਾਂ ਵਿੱਚ ਫਲਾਪ ਹੋ ਗਈ।

ਹਰਵੀ ਅਤੇ ਦਰਸ਼ਨ ਰੰਗੀ ਨੇ ਕਿਹਾ ਕਿ ਉਨ੍ਹਾਂ ਨੇ ਵਾਅਦੇ ਮੁਤਾਬਕ ਪਾਰਦਰਸ਼ੀ ਢੰਗ ਨਾਲ ਖਾਤੇ ਨਿਪਟਾਉਣ ਲਈ ਹਰਭਜਨ ਮਾਨ ਨਾਲ ਕਈ ਵਾਰ ਗੱਲ ਕੀਤੀ ਪਰ ਹਰ ਵਾਰ ਟਾਲ-ਮਟੋਲ ਕੀਤੀ ਗਈ ਤੇ ਅੱਜ ਤੱਕ ਉਨ੍ਹਾਂ ਨੂੰ ਖਾਤੇ ਨਹੀਂ ਦਿੱਤੇ ਗਏ। ਆਖਿਰ ਅੱਕ ਕੇ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੋਵਾਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਇਨਸਾਫ਼ ਦੀ ਮੰਗ ਵੀ ਕੀਤੀ ਹੈ।

ਅਦਾਲਤ ਦਾ ਫੈਸਲਾ ਸਵੀਕਾਰ ਹੋਵੇਗਾ: ਹਰਭਜਨ ਮਾਨ

ਗਾਇਕ ਤੇ ਸਿਨੇ ਅਭਿਨੇਤਾ ਹਰਭਜਨ ਮਾਨ ਅਤੇ ਉਸ ਦੇ ਸਾਥੀ ਗੁਰਬਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ। ਅਦਾਲਤ ਦਾ ਜੋ ਵੀ ਫੈਸਲਾ ਆਵੇਗਾ, ਉਹ ਸਵੀਕਾਰ ਕਰਨਗੇ। ਇਸ ਤੋਂ ਇਲਾਵਾ ਉਹ ਇਸ ਮਾਮਲੇ ‘ਤੇ ਕੁਝ ਨਹੀਂ ਕਹਿਣਾ ਚਾਹੁੰਦੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Civil Court MohaliHarbhajan MannManipulating Accountspro punjab tvpunjabi newspunjabi singer
Share220Tweet138Share55

Related Posts

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025
Load More

Recent News

ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਸੈਨਾ ਦੇ ਹੌਸਲੇ ਤੇ ਕੁਰਬਾਨੀ ਦੇ ਜਜ਼ਬੇ ਨੂੰ ਸਿਜਦਾ ਕਰਨ ਲਈ ’ਜੈ ਜਵਾਨ’ ਡਿਫੈਂਸ ਸਕਾਲਰਸ਼ਿਪ ਕੀਤੀ ਲਾਂਚ

ਜਨਵਰੀ 17, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਭਾਰਤ ਏ ਆਈ’ ਪ੍ਰੀ-ਸਮਿੱਟ ਦਾ ਆਯੋਜਨ

ਜਨਵਰੀ 17, 2026

ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਧਮਕੀ ਭਰਿਆ ਫੋਨ

ਜਨਵਰੀ 17, 2026

ਟਰੰਪ ਨੇ ਗਾਜ਼ਾ ਨੂੰ ਐਲਾਨਿਆ ‘ਪੀਸ ਬੋਰਡ’: ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਦਿੱਤੀ ਗਈ ਮੁੱਖ ਭੂਮਿਕਾ

ਜਨਵਰੀ 17, 2026

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

ਜਨਵਰੀ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.