JEE NEET CUET ICAR 2023 Schedule : ਅਕਾਦਮਿਕ ਸੈਸ਼ਨ 2023-24 ਵਿੱਚ ਹੋਣ ਵਾਲੀ JEE, NEET, CUET ਅਤੇ ICAR AIEEA ਦੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਕਰ ਦਿੱਤਾ ਹੈ। ਜਿਹੜੇ ਵਿਦਿਆਰਥੀ ਇਸ ਸਾਲ ਇਨ੍ਹਾ ਚੋਂ ਕਿਸੇ ਵੀ ਇਮਤਿਹਾਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਹ ਹੇਠਾਂ ਦਿੱਤੀ ਗਈ ਹਰੇਕ ਪ੍ਰੀਖਿਆ ਦਾ ਟਾਈਮ ਟੇਬਲ ਦੇਖ ਸਕਦੇ ਹਨ।
JEE Mains 2023
ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜੁਆਇੰਟ ਐਂਟਰਸ ਟੇਸਟ ਮੇਨ 2023 (JEE Mains 2023) ਦੀ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਕਰਵਾਈ ਜਾਵੇਗੀ। ਪਹਿਲਾ ਸੈਸ਼ਨ ਜਨਵਰੀ ‘ਚ ਅਤੇ ਦੂਜਾ ਸੈਸ਼ਨ ਅਪ੍ਰੈਲ ‘ਚ ਹੋਵੇਗਾ। ਪ੍ਰੀਖਿਆ ਦੀਆਂ ਤਰੀਕਾਂ JEE ਦੀ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਰੀ ਕੀਤੀਆਂ ਗਈਆਂ ਹਨ।
ਜਨਵਰੀ ਸੈਸ਼ਨ ਦੀਆਂ ਪ੍ਰੀਖਿਆਵਾਂ 24, 25, 27, 28, 29, 30 ਅਤੇ 31 ਜਨਵਰੀ 2023 ਨੂੰ ਹੋਣਗੀਆਂ।
ਅਪ੍ਰੈਲ ਸੈਸ਼ਨ ਦੀਆਂ ਪ੍ਰੀਖਿਆਵਾਂ 06, 07, 08, 09, 10, 11 ਅਤੇ 12 ਅਪ੍ਰੈਲ 2023 ਨੂੰ ਕਰਵਾਈਆਂ ਜਾਣਗੀਆਂ।
NEET 2023
NTA ਵਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ, ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ 2023 (NEET 2023) 7 ਮਈ 2023 ਨੂੰ ਆਯੋਜਿਤ ਕੀਤੀ ਜਾਵੇਗੀ। ਜਿਹੜੇ ਵਿਦਿਆਰਥੀ ਮੈਡੀਕਲ ਦਾਖਲਾ ਟੈਸਟ ਦੇ ਕੇ ਦੇਸ਼ ਦੇ ਚੋਟੀ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਦਾ ਸੁਪਨਾ ਦੇਖ ਰਹੇ ਹਨ, ਉਹ ਇਸ ਮਿਤੀ ਨੂੰ ਨੋਟ ਕਰ ਲੈਣ।
CUET 2023
ਇਸੇ ਤਰ੍ਹਾਂ, ਦੇਸ਼ ਭਰ ਦੀਆਂ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਅੰਡਰ ਗ੍ਰੈਜੂਏਟ ਕੋਰਸਾਂ (UG Courses) ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 2023 (CUET 2023) ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। CUET 2023 ਦੀਆਂ ਪ੍ਰੀਖਿਆਵਾਂ 21 ਤੋਂ 31 ਮਈ 2023 ਤੱਕ ਕਰਵਾਈਆਂ ਜਾਣਗੀਆਂ।
ICAR AIEEA 2023
ਇਸ ਦੇ ਨਾਲ ਹੀ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ, ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR AIEEA 2023) ਦੀ ਪ੍ਰਵੇਸ਼ ਪ੍ਰੀਖਿਆ 26, 27, 28 ਅਤੇ 29 ਅਪ੍ਰੈਲ 2023 ਨੂੰ ਕਰਵਾਈ ਜਾਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h