ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦਾ ਪ੍ਰੀ-ਵੈਡਿੰਗ ਇਵੈਂਟ ਐਤਵਾਰ ਨੂੰ ਖ਼ਤਮ ਹੋ ਗਿਆ।ਅਨੰਤ-ਰਾਧਿਕਾ ਪ੍ਰੀ-ਵੈਡਿੰਗ ਈਵੈਂਟ ‘ਚ ਸ਼ਾਮਿਲ ਹੋਣ ਦੇ ਲਈ ਅੰਬਾਨੀ ਦੇ ਬੁਲਾਵੇ ‘ਤੇ ਦੁਨੀਆ ਦੀਆਂ ਸਾਰੀਆਂ ਦਿੱਗਜ਼ ਹਸਤੀਆਂ ਗੁਜਰਾਤ ਦੇ ਜਾਮਨਗਰ ‘ਚ ਜੁਟੀ ਸੀ।ਇਨ੍ਹਾਂ ‘ਚ ਦੁਨੀਆ ਦੇ ਸਭ ਤੋਂ ਅਮੀਰਾਂ ‘ਚ ਸ਼ਾਮਿਲ ਰਈਸ ਸੀ, ਤਾਂ ਬਿਜ਼ਨੈਸ ਸੈਕਟਰ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਿਕ ਵੀ ਸ਼ਾਮਿਲ ਹੋਏ।
ਦੇਸ਼ ਦੇ ਸਭ ਤੋਂ ਅਮੀਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਦੁਨੀਆ ਦੇ ਟਾਪ ਬਿਲੀਅਨਰਜ਼ ਦੀ ਲਿਸਟ ‘ਚ ਸ਼ਾਮਿਲ ਮੁਕੇਸ਼ ਅੰਬਾਨੀ ਦੇ ਸੱਦੇ ‘ਤੇ ਬਿਲ ਗੇਟਸ ਤੋਂ ਲੈ ਕੇ ਮਾਰਕ ਜੁਕਰਬਰਗ, ਕਤਰ ਦੇ ਪੀਐੱਮ ਮੁਹੰਮਦ ਬਿਨ ਤੋਂ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਧੀ ਇਵਾਂਕਾ ਟ੍ਰੰਪ ਤੇ ਐਮਆਰ ਪ੍ਰਾਪਟੀਜ਼ ਦੇ ਮਾਲਕ ਤੋਂ ਲੈ ਕੇ ਡਿਜ਼ਨੀ ਸੀਈਓ ਬਾਬ ਆਈਗਰ ਵਰਗੇ ਧਨਕੁਬੇਰ ਸ਼ਾਮਿਲ ਹੋਏ।ਇਸ ਜਸ਼ਨ ‘ਚ ਆਪਣੀ ਹਾਜ਼ਰੀ ਲਵਾਉਣ ਵਾਲਿਆਂ ‘ਚ ਭਾਰਤ ਦੇ ਦਿੱਗਜ਼ ਅਰਬਪਤੀ ਗੌਤਮ ਅੰਡਾਨੀ ਤੋਂ ਲੈ ਆਨੰਦ ਮਹਿੰਦਰਾ ਤੱਕ ਸੀ।ਗਲੋਬਲ ਆਈਕਨ ਰਿਹਾਨਾ ਦੀ ਪ੍ਰਫਾਰਮੈਂਸ ਨੇ ਸਮਾਂ ਬੰਨਿਆ।
ਮਾਰਕ ਜੁਰਗਬਰਗ
ਵੈਸੇ ਤਾਂ ਕਈ ਅਰਬਪਤੀਆਂ ਨੇ ਜਾਮਨਗਰ ਦੇ ਇਸ ਜਸ਼ਨ ‘ਚ ਸ਼ਿਰਕਤ ਕੀਤੀ, ਪਰ ਇਨ੍ਹਾਂ ‘ਚ ਦੋ ਧੰਨਕੁਬੇਰ ਅਜਿਹੇ ਸੀ ਜੋ ਦੌਲਤ ਦੇ ਮਾਮਲਿਆਂ ‘ਚ ਮੁਕੇਸ਼ ਅੰਬਾਨੀ ਤੋਂ ਵੀ ਜ਼ਿਆਦਾ ਅਮੀਰ ਹਨ।ਇਨ੍ਹਾਂ ‘ਚ ਪਹਿਲਾ ਨਾਮ ਆਉਂਦਾ ਹੈ ਫੇਸਬੁੱਕ ਦੇ ਫਾਉਂਡਰ ਮਾਰਕ ਜੁਰਬਰਗ ਦਾ, ਜੋ ਇਸ ਫੰਕਸ਼ਨ ‘ਚ ਪੂਰੀ ਤਰ੍ਹਾਂ ਨਾਲ ਭਾਰਤੀ ਰੰਗ ‘ਚ ਰੰਗੇ ਆਏ।ਰਿਪੋਰਟ ਮੁਤਾਬਕ, ਆਪਣੀ ਪਤਨੀ ਪ੍ਰਿਸਿਲਾ ਚਾਨ ਦੇ ਨਾਲ ਜਾਮਨਗਰ ਪਹੁੰਚਣ ਵਾਲੇ ਮਾਰਕ ਜੁਰਗਬਰਗ ਨੈੱਟ ਵਰਥ 180 ਅਰਬ ਡਾਲਰ ਹੈ ਅਤੇ ਇੰਨੀ ਜਾਇਦਾਦ ਦੇ ਨਾਲ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਇਨਸਾਨ ਹਨ।
ਬਿਲ ਗੇਟਸ
ਮੁਕੇਸ਼ ਅੰਬਾਨੀ ਦੇ ਅਗਲੇ ਵਿਦੇਸ਼ੀ ਮਹਿਮਾਨ ਸੀ ਮਾਈਕ੍ਰੋਸਾਫਟ ਦੇ ਕੋ-ਫਾਉਂਡਰ ਬਿਲ ਗੇਟਸ, ਅਰਬਪਤੀ ਬਿਜਨੈਸ ਮੈਨ ਆਪਣੀ ਗਰਲਫ੍ਰੈਂਡ ਪਾਉਲਾ ਹਰਡ ਦੇ ਨਾਲ ਇਸ ਪ੍ਰੀ-ਵੈਡਿੰਗ ਇਵੈਂਟ ‘ਚ ਸ਼ਿਰਕਤ ਕਰਨ ਪਹੁੰਚੇ ਸੀ।ਬਿਲ ਗੇਟਸ ਵੀ ਜਾਮਨਗਰ ਪਹੁੰਚੇ ਉਨ੍ਹਾਂ ਹਸਤੀਆਂ ‘ਚ ਸ਼ਾਮਿਲ ਹਨ।ਜਿਨ੍ਹਾਂ ਦੇ ਕੋਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਤੋਂ ਜ਼ਿਆਦਾ ਸੰਪਤੀ ਹੈ।ਬਿਲ ਗੇਟਸ ਨੈੱਟ ਵਰਥ 149 ਅਰਬ ਡਾਲਰ ਹੈ ਤੇ ਉਹ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਇਨਸਾਨ ਹੈ।
ਗੌਤਮ ਅਡਾਨੀ
ਭਾਰਤੀ ਅਰਬਪਤੀ ਗੌਤਮ ਅਡਾਨੀ ਵੀ ਮੁਕੇਸ਼ ਅੰਬਾਨੀ ਦੇ ਬੇਟੇ ਦੇ ਪ੍ਰੀ ਵੈਡਿੰਗ ਇਵੈਂਟ ‘ਚ ਸ਼ਾਮਿਲ ਹੋਏ।ਅਡਾਨੀ ਗਰੁੱਪ ਦੇ ਚੇਅਰਮੈਨ ਦੀ ਨੈਟਵਰਥ ਵੀ ਮੁਕੇਸ਼ ਅੰਬਾਨੀ ਦੇ ਕਰੀਬ ਬਰਾਬਰ ਹੈ।ਦੋਵਾਂ ਦੀ ਨੈਟਵਰਥ ਸਿਰਫ 1 ਅਰਬ ਡਾਲਰ ਦਾ ਅੰਤਰ ਹੈ।ਇਕ ਪਾਸੇ ਜਿੱਥੇ ਮੁਕੇਸ਼ ਅੰਬਾਨੀ ਦੀ ਨੈਟਵਰਥ 104 ਅਰਬ ਡਾਲਰ ਹੈ, ਤਾਂ ਉਹ ਗੌਤਮ ਅਡਾਨੀ ਦੀ ਨੈਟਵਰਥ 102 ਅਰਬ ਡਾਲਰ ਹੈ।ਅਡਾਨੀ ਇਸ ਫੰਕਸ਼ਨ ‘ਚ ਆਪਣੀ ਪਤਨੀ ਪ੍ਰੀਤੀ ਅਡਾਨੀ ਦੇ ਨਾਲ ਪਹੁੰਚੇ ਸੀ।