FIFA Women’s World Cup: ਨਿਊਜ਼ੀਲੈਂਡ ਦੇ ਆਕਲੈਂਡ ‘ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੂਆਤ ਪੂਰੇ ਜ਼ੋਰ-ਸ਼ੋਰ ਨਾਲ ਹੋਣੀ ਸੀ। ਪਰ ਇਸ ਤੋਂ ਮਹਿਜ਼ 12 ਘੰਟੇ ਪਹਿਲਾਂ ਜੋ ਹੋਇਆ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਉਠਾਏ ਹਨ। ਆਕਲੈਂਡ ‘ਚ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ‘ਚ 3 ਲੋਕਾਂ ਦੀ ਜਾਨ ਚਲੀ ਗਈ ਅਤੇ 6 ਜ਼ਖ਼ਮੀ ਹੋਏ।
ਇਸ ਵੱਡੀ ਘਟਨਾ ਤੋਂ ਬਾਅਦ ਫੀਫਾ ਵਿਸ਼ਵ ਕੱਪ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਹੈਰਾਨ ਹਨ। ਟੂਰਨਾਮੈਂਟ ਦੇ ਆਯੋਜਨ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਗੋਲੀਬਾਰੀ ‘ਚ ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕ ਜ਼ਖਮੀ ਹੋਏ। ਬੀਬੀਸੀ ਮੁਤਾਬਕ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਵੀ ਮੌਤ ਹੋ ਗਈ।
ਪੀਐਮ ਕ੍ਰਿਸ ਹਿਪਕਿੰਸ ਨੇ ਕਿਹਾ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਉਨ੍ਹਾਂ ਕਿਹਾ- ਇਹ ਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਨਾਲ ਜੁੜਿਆ ਮਾਮਲਾ ਨਹੀਂ ਹੈ। ਟੂਰਨਾਮੈਂਟ ਯੋਜਨਾ ਮੁਤਾਬਕ ਸ਼ੁਰੂ ਹੋਵੇਗਾ। ਰਾਇਟਰਜ਼ ਮੁਤਾਬਕ ਗੋਲੀਬਾਰੀ ਉਸ ਹੋਟਲ ਦੇ ਨੇੜੇ ਹੋਈ ਜਿੱਥੇ ਨਾਰਵੇ ਦੇ ਖਿਡਾਰੀ ਠਹਿਰੇ ਹੋਏ ਹਨ। ਕਈ ਖਿਡਾਰੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਹੈ।
ਕਦੋਂ ਸ਼ੁਰੂ ਹੋਵੇਗਾ ਮਹਿਲਾ ਫੀਫਾ ਵਿਸ਼ਵ ਕੱਪ
ਦੱਸ ਦੇਈਏ ਕਿ ਮਹਿਲਾ ਫੀਫਾ ਵਿਸ਼ਵ ਕੱਪ 20 ਜੁਲਾਈ ਤੋਂ 20 ਅਗਸਤ ਤੱਕ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਣਾ ਹੈ। ਟੂਰਨਾਮੈਂਟ ਦਾ ਉਦਘਾਟਨੀ ਮੈਚ ਨਿਊਜ਼ੀਲੈਂਡ ਅਤੇ ਨਾਰਵੇ ਵਿਚਾਲੇ ਆਕਲੈਂਡ ਦੇ ਈਡਨ ਪਾਰਕ ‘ਚ ਹੀ ਹੋਣਾ ਸੀ। ਪਰ, ਇਸ ਉਦਘਾਟਨੀ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਕਲੈਂਡ ਵਿੱਚ ਖੁੱਲ੍ਹੀ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਸ਼ਹਿਰ ਦਾ ਨਜ਼ਾਰਾ ਹੀ ਬਦਲ ਗਿਆ। ਫੁਟਬਾਲ ਦਾ ਜੋਸ਼ ਇੱਕ ਪਲ ਵਿੱਚ ਚੁੱਪ ਵਿੱਚ ਬਦਲ ਗਿਆ।
ਅਮਰੀਕੀ ਦੁਤਾਵਾਸ ਨੇ ਦੱਸੀ ਆਪਣੇ ਖਿਡਾਰੀਆਂ ਬਾਰੇ ਜਾਣਕਾਰੀ
ਅਮਰੀਕੀ ਦੂਤਾਵਾਸ ਨੇ ਦੱਸਿਆ ਕਿ ਉਸ ਦੇ ਖਿਡਾਰੀ ਸੁਰੱਖਿਅਤ ਹਨ। ਉਨ੍ਹਾਂ ਕਿਹਾ- ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਰਾਸ਼ਟਰਪਤੀ ਵਫ਼ਦ ਦੀ ਅਗਵਾਈ ਕਰਨ ਵਾਲੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗਲਸ ਐਮਹੋਫ ਸਾਰੇ ਖਿਡਾਰੀਆਂ ਸਮੇਤ ਸੁਰੱਖਿਅਤ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h