[caption id="attachment_95334" align="aligncenter" width="1200"] ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕ੍ਰਿਸਟਨ 23 ਨਵੰਬਰ 2022 ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਸਟਨ ਮਾਰਚ 2008 'ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸੀ। ਗੈਰੀ ਕ੍ਰਿਸਟਨ ਨੇ ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।[/caption] [caption id="attachment_95337" align="aligncenter" width="1200"] ਸਾਲ 2011 'ਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। 1983 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਨੇ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ। ਯਾਨੀ ਕਿ ਭਾਰਤੀ ਟੀਮ 28 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ 'ਚ ਸਫਲ ਰਹੀ ਸੀ।[/caption] [caption id="attachment_95340" align="aligncenter" width="1600"] ਇਸ ਯਾਦਗਾਰ ਜਿੱਤ 'ਚ ਖਿਡਾਰੀਆਂ ਤੋਂ ਇਲਾਵਾ ਇੱਕ ਹੋਰ ਸ਼ਖ਼ਸੀਅਤ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਅਤੇ ਉਸ ਸਮੇਂ ਭਾਰਤੀ ਟੀਮ ਦੇ ਕੋਚ ਗੈਰੀ ਕ੍ਰਿਸਟਨ ਸੀ।[/caption] [caption id="attachment_95343" align="aligncenter" width="1200"] ਗੈਰੀ ਕ੍ਰਿਸਟਨ 1 ਮਾਰਚ 2008 ਨੂੰ ਭਾਰਤੀ ਟੀਮ ਦੇ ਹੈੱਡ ਕੋਚ ਬਣੇ ਸੀ। ਅਹੁਦਾ ਸੰਭਾਲਣ ਤੋਂ ਪਹਿਲਾਂ ਕ੍ਰਿਸਟਨ ਕੋਲ ਕੋਚਿੰਗ ਦੇ ਖੇਤਰ 'ਚ ਕੋਈ ਤਜਰਬਾ ਨਹੀਂ ਸੀ, ਪਰ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਬਲ 'ਤੇ ਉਹ ਭਾਰਤੀ ਟੀਮ ਦੇ ਸਫਲ ਕੋਚਾਂ ਚੋਂ ਇੱਕ ਬਣੇ।[/caption] [caption id="attachment_95345" align="aligncenter" width="782"] ਜਦੋਂ ਕ੍ਰਿਸਟਨ ਟੀਮ ਇੰਡੀਆ ਦੇ ਕੋਚ ਬਣੇ, ਖਾਸ ਤੌਰ 'ਤੇ ਵਨਡੇ ਕ੍ਰਿਕਟ 'ਚ ਭਾਰਤੀ ਟੀਮ ਬੁਰੇ ਦੌਰ 'ਚੋਂ ਲੰਘ ਰਹੀ ਸੀ। ਪਰ ਗੈਰੀ ਕਰਸਟਨ ਨੇ ਡਰੈਸਿੰਗ ਰੂਮ ਦੇ ਅੰਦਰ ਅਜਿਹਾ ਮਾਹੌਲ ਸਿਰਜ ਦਿੱਤਾ, ਜਿਸ ਦੀ ਬਦੌਲਤ ਭਾਰਤ ਨੂੰ ਵੱਡੀ ਸਫਲਤਾ ਮਿਲੀ।[/caption] [caption id="attachment_95346" align="aligncenter" width="1280"] ਸਾਲ 2009 ਵਿੱਚ ਕਰਸਟਨ ਦੀ ਕੋਚਿੰਗ 'ਚ ਭਾਰਤੀ ਟੀਮ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਬਣੀ। ਉਨ੍ਹਾਂ ਲਈ 2011 ਦਾ ਵਿਸ਼ਵ ਕੱਪ ਦੀ ਜਿੱਤ ਬਹੁਤ ਖਾਸ ਸੀ। 2011 ਵਿਸ਼ਵ ਕੱਪ ਤੋਂ ਬਾਅਦ ਕ੍ਰਿਸਟਨ ਨੇ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਸੀ।[/caption] [caption id="attachment_95349" align="aligncenter" width="2560"] ਕ੍ਰਿਸਟਨ ਨੇ ਇੱਕ ਪੋਡਕਾਸਟ 'ਚ ਕਿਹਾ ਸੀ, 'ਮੈਨੂੰ ਸੁਨੀਲ ਗਾਵਸਕਰ ਦਾ ਈ-ਮੇਲ ਮਿਲਿਆ ਸੀ ਕਿ ਕਿਉਂ ਮੈਂ ਭਾਰਤੀ ਟੀਮ ਦਾ ਕੋਚ ਬਣਨਾ ਚਾਹਾਂਗਾ। ਮੈਂ ਸੋਚਿਆ ਕਿ ਇਹ ਇੱਕ ਮਜ਼ਾਕ ਹੈ। ਮੈਂ ਇਸਦਾ ਜਵਾਬ ਵੀ ਨਹੀਂ ਦਿੱਤਾ। ਫਿਰ ਉਨ੍ਹਾਂ ਨੇ ਮੈਨੂੰ ਇੱਕ ਹੋਰ ਮੇਲ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਇੰਟਰਵਿਊ ਲਈ ਆਉਣਾ ਚਾਹੋਗੇ।[/caption] [caption id="attachment_95351" align="aligncenter" width="1200"] ਕ੍ਰਿਸਟਨ ਦਾ ਕਹਿਣਾ ਹੈ, 'ਸਿਲੈਕਸ਼ਨ ਪੈਨਲ 'ਚ ਸ਼ਾਮਲ ਰਵੀ ਸ਼ਾਸਤਰੀ ਨੇ ਮੈਨੂੰ ਕਿਹਾ ਕਿ ਗੈਰੀ, ਇਹ ਦੱਸੋ ਕਿ ਤੁਸੀਂ ਭਾਰਤੀ ਟੀਮ ਨੂੰ ਹਰਾਉਣ ਲਈ ਖਿਡਾਰੀ ਦੇ ਤੌਰ 'ਤੇ ਕੀ ਕੀਤਾ। ਮੈਂ ਇਸਦਾ ਜਵਾਬ ਦੇ ਸਕਦਾ ਸੀ ਤੇ ਮੈਂ ਇਸਦਾ ਜਵਾਬ ਦੋ ਜਾਂ ਤਿੰਨ ਮਿੰਟਾਂ 'ਚ ਦੇ ਦਿੱਤਾ ਪਰ ਮੈਂ ਕਿਸੇ ਵੀ ਰਣਨੀਤੀ ਦਾ ਜ਼ਿਕਰ ਨਹੀਂ ਕੀਤਾ ਜੋ ਅਸੀਂ ਉਸ ਦਿਨ ਵਰਤ ਸਕਦੇ। ਮੇਰੀ ਇੰਟਰਵਿਊ ਸਿਰਫ਼ ਸੱਤ ਮਿੰਟ ਚੱਲੀ।"[/caption] [caption id="attachment_95353" align="aligncenter" width="1200"] ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੈਰੀ ਕ੍ਰਿਸਟਨ ਨੇ ਦੱਖਣੀ ਅਫਰੀਕਾ ਲਈ 101 ਟੈਸਟ ਮੈਚ ਖੇਡੇ ਜਿਸ ਵਿੱਚ 45.27 ਦੀ ਔਸਤ ਨਾਲ 7289 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 275 ਰਿਹਾ।[/caption] [caption id="attachment_95356" align="aligncenter" width="900"] ਆਪਣੇ ਟੈਸਟ ਕਰੀਅਰ 'ਚ ਗੈਰੀ ਨੇ 21 ਸੈਂਕੜੇ ਅਤੇ 34 ਅਰਧ ਸੈਂਕੜੇ ਲਗਾਏ। ਵਨ ਡੇ ਇੰਟਰਨੈਸ਼ਨਲ ਵਿੱਚ ਵੀ ਗੈਰੀ ਦਾ ਕੋਈ ਜਵਾਬ ਨਹੀਂ । ਗੈਰੀ ਕ੍ਰਿਸਟਨ ਨੇ 185 ਵਨਡੇ ਮੈਚਾਂ ਵਿੱਚ 6798 ਦੌੜਾਂ ਬਣਾਈਆਂ, ਜਿਸ ਵਿੱਚ 13 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ।[/caption] [caption id="attachment_95357" align="aligncenter" width="1024"] ਗੈਰੀ ਦਾ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਸਰਵੋਤਮ ਸਕੋਰ ਨਾਬਾਦ 188 ਦੌੜਾਂ ਸੀ, ਜੋ ਉਸਨੇ 1999 ਵਿਸ਼ਵ ਕੱਪ ਵਿੱਚ ਯੂਏਈ ਦੇ ਖਿਲਾਫ ਬਣਾਇਆ। ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਲਈ ਵਨਡੇ 'ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਅਜੇ ਵੀ ਗੈਰੀ ਕ੍ਰਿਸਟਨ ਦੇ ਨਾਂ ਹੈ।[/caption]