Gippy Grewal Birthday on 2nd January: ਪੰਜਾਬੀ ਫ਼ਿਲਮਾਂ ਦੇ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਅੱਜ ਯਾਨੀ 2 ਜਨਵਰੀ ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਕੂੰਮਕਲਾਂ ‘ਚ 2 ਜਨਵਰੀ, 1982 ਨੂੰ ਹੋਇਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ। ਜੇਕਰ ਗਿੱਪੀ ਦੇ ਇੰਡਸਟਰੀ ‘ਚ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਗਾਣਿਆਂ ਤੋਂ ਸ਼ੁਰੂਆਤ ਕੀਤੀ ਤੇ ਬਾਅਦ ‘ਚ ਫ਼ਿਲਮਾਂ ‘ਚ ਐਕਟਿੰਗ ਸ਼ੁਰੂ ਕੀਤੀ। ਹੁਣ ਤਾਂ ਜਨਾਬ ਫ਼ਿਲਮਾਂ ਪ੍ਰੋਡਿਊਸ ਵੀ ਕਰਨ ਲੱਗ ਗਏ ਹਨ। ਅੱਜ ਦੇ ਸਮੇਂ ‘ਚ ਉਨ੍ਹਾਂ ਨੇ ਚੰਗੇ ਸਿੰਗਰਸ ਤੇ ਐਕਟਰਸ ‘ਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ।
ਗਿੱਪੀ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ 2010 ‘ਚ ‘ਮੇਲ ਕਰਾਦੇ ਰੱਬਾ’ ਤੋਂ ਕੀਤੀ ਜਿਸ ‘ਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਸੀ। ਇਸ ਤੋਂ ਬਾਅਦ ਗਿੱਪੀ ਨੇ ‘ਜਿਨ੍ਹਾਂ ਮੇਰਾ ਦਿਲ ਲੁੱਟਿਆ,’ ‘ਕੈਰੀ ਆਨ ਜੱਟਾ’ ਤੇ ‘ਸਿੰਘ ਵਰਸੀਜ਼ ਕੌਰ’ ਵਰਗੀਆਂ ਹਿੱਟ ਫ਼ਿਲਮਾਂ ਕੀਤੀਆਂ। ਗਿੱਪੀ ਦੀ ਕਾਮੇਡੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਲੋਕਾਂ ਨੂੰ ਉਨ੍ਹਾਂ ਦੀ ਕਾਮੇਡੀ ਦਾ ਫੈਨ ਬਣਾ ਦਿੱਤਾ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਇਸ ਫ਼ਿਲਮ ਦਾ ਸੀਕੂਅਲ ਵੀ ਕੀਤਾ ਜਿਸ ਨੇ ਇੱਕ ਵਾਰ ਫੇਰ ਬਾਕਸ-ਆਫਿਸ ‘ਤੇ ਧਮਾਲ ਕੀਤਾ।
ਆਪਣੇ ਜਨਮ ਦਿਨ ਵਾਲੇ ਦਿਨ ਵੀ ਗਿੱਪੀ ਨੇ ਆਪਣੇ ਫੈਨਸ ਨੂੰ ਖੁਸ਼ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦਿੱਤਾ ਅਤੇ ਅਗਲੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ (Sheran di kaum punjabi) ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਸ ਬਾਰੇ ਸਿੰਗਰ ਨੇ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਦੇ ਨਾਲ ਕੈਪਸ਼ਨ ਦੇ ਉਨ੍ਹਾਂ ਦੱਸਿਆ ਕਿ ਫਿਲਮ ਅਗਲੇ ਸਾਲ 12 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਦਸਤਕ ਦਵੇਗੀ।
View this post on Instagram
ਇਸ ਤੋਂ ਇਲਾਵਾ ਗਿੱਪੀ ਦੀ ਫ਼ਿਲਮ ‘ਅਰਦਾਸ’ ਨੇ ਲੋਕਾਂ ਨੂੰ ਇਮੋਸ਼ਨਲ ਵੀ ਪੂਰਾ ਕੀਤਾ। ਉਨ੍ਹਾਂ ਦੀ ਇਸ ਇਮੋਸ਼ਨਲ ਫ਼ਿਲਮ ਨੂੰ ਵੀ ਪੰਜਾਬੀ ਆਡੀਅੰਸ ਨੇ ਖੂਬ ਪਿਆਰ ਦਿੱਤਾ ਅਤੇ ਫ਼ਿਲਮ ਨੂੰ ਸੁਪਰਹਿੱਟ ਬਣਾ ਦਿੱਤਾ ਜਿਸ ਤੋਂ ਬਾਅਦ ਇਸ ਫ਼ਿਲਮ ਦਾ ਸੀਕੂਅਲ ‘ਅਰਦਾਸ ਕਰਾਂ’ ਵੀ ਬਣਾਈ। ਇਸ ਤੋਂ ਬਾਅਦ ਇਸ ਫਿਲਮ ਦਾ ਅਗਲਾ ਯਾਨੀ ਤੀਜਾ ਪਾਰਟ ਵੀ ਆਉਣ ਵਾਲਾ ਹੈ।
ਦੱਸ ਦਈਏ ਕਿ ਗਿੱਪੀ ਲਈ ਸਾਲ 2022 ਕਾਫੀ ਸ਼ਾਨਦਾਰ ਰਿਹਾ। ਇਸ ਬੀਤੇ ਸਾਲ ‘ਚ ਉਨ੍ਹਾਂ ਨੇ ਯਾਰ ਮੇਰਾ ਤਿਤਲੀਆਂ ਵਰਗਾ, ਹਨੀਮੂਨ ਸਮੇਤ ਹੋਰ ਕਈ ਸੁਪਰਹਿੱਟ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ। ਇੰਨਾ ਹੀ ਨਹੀਂ ਗਿੱਪੀ ਤਾਂ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨਾਲ ਵੀ ਫ਼ਿਲਮ ‘ਬਡਲ ਦ ਟ੍ਰਬਲ’ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਕਈ ਫ਼ਿਲਮਾਂ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਗਿੱਪੀ ਨੂੰ 2011 ‘ਚ ਆਈ ਫ਼ਿਲਮ ਜਿਨੇ ਮੇਰਾ ਦਿਲ ਲੁਟਿਆ ਲਈ ਬੈਸਟ ਐਕਟਰ, 2012 ‘ਚ ‘ਪਿਫਾ ਬੇਸਟ ਐਕਟਰ ਤੇ ਪੀਟੀਸੀ ਬੇਸਟ ਐਕਟਰ 2015 ‘ਜੱਟ ਜੇਮਸ ਬਾਂਡ’ ਲਈ ਐਵਾਰਡ ਮਿਲਿਆ।
ਗਿੱਪੀ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਤੇ ਉਨ੍ਹਾਂ ਦੇ ਤਿੰਨ ਬੇਟੇ ਗੁਰਫਤਹਿ, ਏਕਓਂਕਾਰ ਤੇ ਗੁਰਬਾਜ਼ ਗਰੇਵਾਲ ਹੈ। ਜੇਕਰ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਗੱਲ ਕਰੀਏ ਤਾਂ ਇਸ ਦੀ ਲਿਸਟ ਕਾਫੀ ਲੰਬੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h