1978 ‘ਚ ਕਪਿਲ ਦੇਵ ਨੇ ਪਾਕਿਸਤਾਨ ਵਿੱਚ ਫੈਸਲਾਬਾਦ ਟੈਸਟ ਨਾਲ ਆਪਣੀ ਕ੍ਰਿਕਟ ਦੀ ਸ਼ੁਰੂਆਤ ਕੀਤੀ।
ਪੰਜਾਬ ਦੇ ਮਸ਼ਹੂਰ ਸ਼ਹਿਰ ਚੰਡੀਗੜ੍ਹ ਵਿੱਚ ਹੋਇਆ ਕਪਿਲ ਦੇਵ ਦਾ ਜਨਮ ਅਤੇ ਸਿੱਖਿਆ।
ਖੇਡ ਵਿੱਚ ਰੁਚੀ ਅਤੇ ਪ੍ਰਤਿਭਾ ਨੂੰ ਦੇਖਦਿਆਂ ਉਨ੍ਹਾਂ ਨੂੰ ਦੇਸ਼ ਪ੍ਰੇਮ ਆਜ਼ਾਦ ਕੋਲ ਕ੍ਰਿਕਟ ਸਿੱਖਣ ਲਈ ਭੇਜਿਆ ਗਿਆ।
ਕਪਿਲ ਦੇਵ ਦਾ ਕਰੀਅਰ 1975 ਵਿੱਚ ਸ਼ੁਰੂ ਹੋਇਆ। ਜਦੋਂ ਉਸ ਨੇ ਪੰਜਾਬ ਵਿਰੁੱਧ ਹਰਿਆਣਾ ਲਈ ਮੈਚ ਖੇਡਿਆ, ਜਿਸ ਵਿਚ ਕਪਿਲ ਦੇਵ ਨੇ ਹਰਿਆਣਾ ਨੂੰ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।
ਗੇਂਦਬਾਜ਼ੀ ਨਾਲ ਹੀ ਨਹੀਂ ਬੱਲੇਬਾਜ਼ੀ ਨਾਲ ਵੀ ਉਨ੍ਹਾਂ ਨੇ ਜਿਤਾਏ ਮੈਚ। ਆਪਣੀਆਂ ਦੋਵਾਂ ਪ੍ਰਤਿਭਾਵਾਂ ਦੇ ਕਾਰਨ, ਉਨ੍ਹਾਂ ਨੂੰਹੁਣ ਤੱਕ ਦਾ ਸਭ ਤੋਂ ਵਧੀਆ ਆਲਰਾਊਂਡਰ ਮੰਨਿਆ ਜਾਂਦਾ ਹੈ।
1979-80 ਦੇ ਸੀਜ਼ਨ ਵਿੱਚ ਕ੍ਰਿਕਟ ਵਿੱਚ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਅਰਜੁਨ ਅਵਾਰਡ ਦਿੱਤਾ ਗਿਆ।
1982 ਦੌਰਾਨ ਭਾਰਤ ਨੇ ਕਪਿਲ ਦੇਵ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇੰਨਾ ਹੀ ਨਹੀਂ, ਵਿਸ਼ਵ ਕੱਪ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ 1983 ਵਿਚ ਵਿਜ਼ਡਨ ਕ੍ਰਿਕਟਰ ਆਫ ਦਿ ਈਅਰ ਨਾਲ ਵੀ ਸਨਮਾਨਿਤ ਹੋਏ।
1983 ‘ਚ ਉਨ੍ਹਾਂ ਦੀ ਕਪਤਾਨੀ ‘ਚ ਭਾਰਤ ਨੇ ਜਿੱਤਿਆ world cup
1994 ਵਿੱਚ ਉਨ੍ਹਾਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਤੋੜਿਆ ਤੇ ਇਸਦੇ ਨਾਲ ਹੀ ਟੈਸਟ ਕ੍ਰਿਕਟ ‘ਚ ਆਪਣੀਆਂ 4000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਸਭ ਤੋਂ ਮਹਾਨ ਖਿਡਾਰੀ ਬਣੇ।
2008 ਵਿੱਚ ਕਪਿਲ ਦੇਵ ਨੇ ਭਾਰਤੀ ਖੇਤਰੀ ਫੌਜ ਵਿੱਚ ਲੈਫਟੀਨੈਂਟ ਕਰਨਲ ਦਾ ਰੈਂਕ ਲਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਭਾਰਤੀ ਫੌਜ ਦਾ ਬਹੁਤ ਸਨਮਾਨ ਕਰਦੇ ਹਨ।
ਬਾਲੀਵੁੱਡ ‘ਚ ਕਪਿਲ ਦੇਵ ‘ਤੇ ਬਣੀ ਬਾਇਓਪਿਕ ਅਦਾਕਾਰ ਰਣਵੀਰ ਸਿੰਘ ਨੇ ਨਿਭਾਇਆ ਕਪਿਲ ਦੇਵ ਦਾ ਰੋਲ