ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਵਾਰ ਸ਼ਾਹਬਾਜ਼ ਸ਼ਰੀਫ ਨੂੰ ਸਬਕ ਸਿਖਾਉਣ ਲਈ ਭਾਰਤ ਦੀ ਤਾਰੀਫ਼ ਕਰ ਚੁੱਕੇ ਹਨ। ਇਸ ਵਾਰ ਇਮਰਾਨ ਨੇ ਪਾਕਿਸਾਤਨ ਦੇ ਆਜ਼ਾਦੀ ਦਿਵਸ ‘ਤੇ ਸ਼ਕਤੀ ਪ੍ਰਦਰਸ਼ਨ ਦੌਰਾਨ ਭਾਰਤੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ ਹਨ। ਲਾਹੌਰ ‘ਚ ਇਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਨੇ ਸਲੋਵਾਕੀਆ ‘ਚ ਇਕ ਪ੍ਰੋਗਰਾਮ ਦੀ ਵੀਡੀਓ ਕਲਿੱਪ ਵੀ ਚਲਾਈ, ਜਿਸ ‘ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਰੂਸ ਤੋਂ ਸਸਤਾ ਤੇਲ ਖਰੀਦਣ ‘ਤੇ ਜਵਾਬ ਦੇ ਰਹੇ ਸਨ। ਇਮਰਾਨ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਸ ਵੀਡੀਓ ਨੂੰ ਦਿਖਾਉਂਦੇ ਹੋਏ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਤਾਰੀਫ਼ ਕੀਤੀ ਹੈ।
#Pakistan's Imran Khan played out a clip of India's EAM Jaishankar during his mega Lahore Rally on Saturday. H said, 'yeh hoti hai Azad Haqumat
While pointing out EAM's remarks on how #India is buying #Russian oil despite the pressure from western countries. pic.twitter.com/c49HfCiS6z
— Aadesh Gindodiya (@AadeshGindodiya) August 14, 2022
ਇਮਰਾਨ ਖਾਨ ਨੇ ਸਭਾ ‘ਚ ਕਿਹਾ ਕਿ ਜੇਕਰ ਭਾਰਤ ਜਿਸ ਨੂੰ ਪਾਕਿਸਤਾਨ ਦੇ ਨਾਲ-ਨਾਲ ਆਜ਼ਾਦੀ ਮਿਲੀ ਅਤੇ ਜੇਕਰ ਨਵੀਂ ਦਿੱਲੀ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਆਪਣੀ ਵਿਦੇਸ਼ ਨੀਤੀ ਬਣਾ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਰਕਾਰ ਕਿਉਂ ਨਹੀਂ। ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਨਾ ਖਰੀਦਣ ਲਈ ਕਿਹਾ ਸੀ ਪਰ ਭਾਰਤ ਨੇ ਅਮਰੀਕਾ ਦਾ ਰਣਨੀਤਿਕ ਸਹਿਯੋਗੀ ਹੋਣ ਤੋਂ ਬਾਅਦ ਵੀ ਉਸ ਤੋਂ ਤੇਲ ਖਰੀਦਿਆ। ਵੀਡੀਓ ‘ਚ ਜੈਸ਼ੰਕਰ ਨੇ ਕਿਹਾ ਕਿ ਯੂਰਪ ਰੂਸ ਤੋਂ ਗੈਸ ਖਰੀਦ ਰਿਹਾ ਹੈ ਅਤੇ ਅਸੀਂ ਇਸ ਨੂੰ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਖਰੀਦਾਂਗੇ। ਭਾਰਤ ਇਕ ਸੁਤੰਤਰ ਦੇਸ਼ ਹੈ। ਉਨ੍ਹਾਂ ਨੇ ਅਮਰੀਕੀ ਦਬਾਅ ਦੇ ਅੱਗੇ ਝੁਕਣ ਲਈ ਸ਼ਾਹਬਾਜ਼ ਸਰਕਾਰ ਦੀ ਵੀ ਆਲੋਚਨਾ ਕੀਤੀ।