ਨਰਾਤਿਆਂ ਦੇ ਨੌਵੇਂ ਦਿਨ ਔਰਤ ਨੂੰ 40 ਲੱਖ ਦਾ ਹੀਰਾ ਲੱਭਿਆ ਜਿਸ ਨਾਲ ਉਹ ਰਾਤੋ ਰਾਤ ਕਰੋੜਪਤੀ ਬਣ ਗਈ।ਦੇਸ਼ ਤੇ ਦੁਨੀਆ ‘ਚ ਆਪਣੇ ਕੀਮਤੀ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਦੀ ਧਰਤੀ ‘ਤੇ ਇਕ ਵਾਰ ਫਿਰ ਤੋਂ ਦੁਰਲੱਭ ਹੀਰਾ ਮਿਲਿਆ ਹੈ ਤੇ ਨੋਇਡਾ ਦੇ ਸੈਕਟਰ 48 ਦੀ ਰਹਿਣ ਵਾਲੀ ਮੀਨਾ ਰਾਣਾ ਪ੍ਰਤਾਪ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿਤਾ ਹੈ।
ਰਾਣਾ ਪ੍ਰਤਾਪ ਨੇ ਸਿਰਸਾਵਾਹਾ ਦੇ ਭਾਰਕਾ ਖਾਨ ਖੇਤਰ ‘ਚ ਹੀਰੇ ਦੇ ਦਫ਼ਤਰ ਤੋਂ ਆਪਣੀ ਪਤਨੀ ਦੇ ਨਾਂ ‘ਤੇ ਲੀਜ਼ ‘ਤੇ ਲੈ ਕੇ ਹੀਰੇ ਦੀ ਖਾਨ ਸਥਾਪਿਤ ਕੀਤੀ ਸੀ।ਜਿਸ ਨੂੰ 6 ਮਹੀਨੀਆਂ ਬਾਅਦ ਅੱਜ 9.64 ਕੈਰੇਟ ਦਾ ਹੀਰਾ ਗੁਣਵੱਤਾ ਵਾਲਾ ਹੀਰਾ ਮਿਲਿਆ ਹੈ।ਉਸਨੇ ਹੀਰਾ ਦਫ਼ਤਰ ‘ਚ ਜਮ੍ਹਾਂ ਕਰਵਾ ਦਿੱਤਾ ਹੈ।ਹੀਰੇ ਕੀਮਤ 40 ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੀਰਿਆਂ ‘ਚ ਨਿਲਾਮੀ ‘ਚ ਰੱਖਿਆ ਜਾਵੇਗਾ।
ਦਰਅਸਲ, ਨਵਰਾਤਰੀ ਚੱਲ ਰਹੀ ਹੈ ਅਤੇ ਅਜਿਹੇ ਵਿੱਚ ਮੀਨਾ ਪ੍ਰਤਾਪ ਦੀ ਕਿਸਮਤ ਖੁੱਲ੍ਹੀ ਹੈ। ਇਹ 9.64 ਕੈਰੇਟ ਦਾ ਹੀਰਾ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਇੱਥੇ ਹੀਰੇ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਫਰਵਰੀ ਵਿੱਚ ਕੀਮਤੀ ਹੀਰਿਆਂ ਲਈ ਵਿਸ਼ਵ ਪ੍ਰਸਿੱਧ ਪੰਨਾ ਦੇ ਨੋਇਡਾ ਦੇ ਰਹਿਣ ਵਾਲੇ ਰਾਣਾ ਪ੍ਰਤਾਪ ਸਿੰਘ ਦੀ ਖਾਨ ਵਿੱਚੋਂ 4.57 ਕੈਰੇਟ ਦਾ ਕੀਮਤੀ ਹੀਰਾ ਮਿਲਿਆ ਸੀ। ਹੁਣ ਉਸ ਦੀ ਕਿਸਮਤ ਫਿਰ ਖੁੱਲ੍ਹੀ ਹੈ।
ਇਹ ਵੀ ਪੜ੍ਹੋ : ਗਰਬਾ ਖੇਡਦਿਆਂ ਜਵਾਨ ਪੁੱਤ ਨੂੰ ਪੈ ਗਿਆ ਦਿਲ ਦਾ ਦੌਰਾ, ਲਾਸ਼ ਨੂੰ ਦੇਖ ਪਿਓ ਨੇ ਵੀ ਤੋੜਿਆ ਦਮ
ਇਹ ਵੀ ਪੜ੍ਹੋ : ਸੁਖਨਾ ਝੀਲ ‘ਤੇ ਹੋਣ ਵਾਲੇ ‘ਏਅਰਸ਼ੋਅ’ ‘ਚ ਇਹ ਚੀਜ਼ਾਂ ਨੂੰ ਨਾਲ ਲਿਜਾਣ ‘ਤੇ ਲੱਗੀ ਪਾਬੰਦੀ, ਨਵੇਂ ਦਿਸ਼ਾ-ਨਿਰਦੇਸ਼ ਜਾਰੀ