ਸ੍ਰੀ ਗੁਰੂ ਨਾਨਕ ਦੇਵ ਜੀ 554ਵੇਂ ਗੁਰਪੁਰਬ ਮੌਕੇ ਇਸ ਸਰਦਾਰ ਜੀ ਵਲੋਂ 554 ਕਿਲੋ ਦਾ ਕੇਕ ਬਣਾ ਕੇ ਵੰਡਿਆ ਗਿਆ।ਚੰਡੀਗੜ੍ਹ ਦੇ ਇਹ ਸਰਦਾਰ ਜੀ ਹਰ ਗੁਰਪੁਰਬ ਮੌਕੇ ਕੇਕ ਦਾ ਲੰਗਰ ਲਗਾਉਂਦੇ ਹਨ।ਸਰਦਾਰ ਜੀ ਦਾ ਕਹਿਣਾ ਹੈ ਕਿ ਅਸੀਂ ਹਰ ਵਾਰ ਲੰਗਰ ਦੇ ਤੌਰ ‘ਤੇ ਕੇਕ ਦਾ ਲੰਗਰ ਲਗਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਕਈ ਲੋਕ ਆਪਣੀ ਸ਼ਰਧਾ ਭਾਵਨਾ ਨਾਲ ਗੁਲਾਬ ਜਾਮਨ, ਜਾ ਕਈ ਹੋਰ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਲਗਾਉਂਦੇ ਹਾਂ ਪਰ ਅਸੀਂ 5 ਸਾਲਾਂ ਤੋਂ ਆਪਣੀ ਘਰ ਦੀ ਦੁਕਾਨ ਦਾ ਕੇਕ ਬਣਾ ਕੇ ਕੇਕ ਦਾ ਲੰਗਰ ਲਗਾ ਸੰਗਤਾਂ ਨੂੰ ਛਕਾਉਂਦੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਦੀ 19 ਸੈਕਟਰ ਦੀ ਮਾਰਕੀਟ ਸਰਦਾਰ ਜੀ ਦੀ ਬੇਕਰੀ ਹੈ ਜਿੱਥੇ ਉਹ ਕੇਕ ਬਣਾਉਂਦੇ ਹਨ।ਸਰਦਾਰ ਜੀ ਦਾ ਕਹਿਣਾ ਹੈ ਕਿ ਅਸੀਂ 550ਵੇਂ ਗੁਰਪੁਰਬ ਮੌਕੇ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਅੱਜ ਤੱਕ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ।ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਔਖਾ ਲੱਗਾ ਪਰ ਗੁਰੂ ਮਹਾਰਾਜ ਜੀ ਨੇ ਅੰਗਸੰਗ ਹੋ ਕੇ ਸੇਵਾ ਸੰਪੰਨ ਕਰਵਾਈ।