‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖੋ-ਖੋ ਵਾਲੀਬਾਲ, ਦੌੜ, ਸ਼ਾਟਪੁਟ ਅਨੇ ਆਪਣੇ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣਾ ਸਥਾਨ ਬਣਾਇਆ। ਜ਼ਿਲ੍ਹਾ ਖੇਡ ਅਫ਼ਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕਬੱਡੀ ਅੰਡਰ 14 ਉਮਰ ਵਰਗ ਵਿੱਚ ਸਸਸਸ ਛੰਨਾ ਸ਼ੇਰ ਸਿੰਘ ਸਕੂਲ ਬਾਜ਼ੀ ਮਾਰ ਗਿਆ ਐਸ ਪੀ ਐਸ ਸਕੂਲ ਬੇਗੋਵਾਲ ਦੂਜੇ ਸਥਾਨ ‘ਤੇ ਰਿਹਾ। ਕਬੱਡੀ ਅੰਡਰ 17 ਉਮਰ ਵਰਗ ਵੀ ਸਸਸਸ ਛੰਨਾ ਸ਼ੇਰ ਸਿੰਘ ਸਕੂਲ ਬਾਜ਼ੀ ਮਾਰ ਗਿਆ ਕੋਚਿੰਗ ਸੈਂਟਰ ਸ਼ੇਖ਼ੂਪੁਰਾ ਦੂਜੇ ਸਥਾਨ ‘ਤੇ ਰਿਹਾ। ਅੱਜ ਬਾਸਕਿਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ‘ਚ ਬਾਸਕਟ ਬਾਲ ਕਲੱਬ ਦਬੂਲੀਆਂ ਪਹਿਲੇ ਸਥਾਨ, ਸੰਤ ਹਸਥਾਨਾ ਸਾਹਿਬ ਖੀਰਾਂਵਾਲੀ ਦੂਜੇ, ਸਸਸਸ ਸਕੂਲ ਸਿੱਧਵਾਂ ਦੋਨਾ ਰਹੇ ਜੇਤੂ।
ਬਾਸਕਿਟਬਾਲ ਅੰਡਰ 17 ਵਿੱਚ ਸੰਤ ਹਸਥਾਨਾ ਸਾਹਿਬ ਖੀਰਾਂਵਾਲੀ ਪਹਿਲੇ, ਕੇ ਵੀ ਸਕੂਲ ਦੂਜੇ ਤੇ ਐਸ ਐਸ ਕਲੱਬ ਆਰ ਸੀ ਐਫ ਤੀਸਰੇ ਸਥਾਨ ਤੇ ਰਹੇ 100 ਮੀਟਰ ਉਮਰ ਵਰਗ 41 ਤੋਂ 50 ਵਿੱਚ ਯਾਦਵਿੰਦਰ ਸਿੰਘ ਪਹਿਲੇ, ਹਰਵਿੰਦਰ ਸਿੰਘ ਦੂਜੇ ਤੇ ਗੁਰਚਰਨ ਸਿੰਘ ਤੀਜੇ ਸਥਾਨ ਤੇ ਰਹੇ। 200 ਮੀਟਰ ਉਮਰ ਵਰਗ 41 ਤੋਂ 50 ਵਿੱਚ ਯਾਦਵਿੰਦਰ ਸਿੰਘ ਪਹਿਲੇ, ਹਰਮਨ ਸਿੰਘ ਦੂਜੇ ਤੇ ਸਮੁੰਦਰਾਂ ਸਿੰਘ ਤੀਜੇ ਸਥਾਨ ‘ਤੇ ਰਹੇ।
ਇਹ ਵੀ ਪੜ੍ਹੋ : ਵਿਦੇਸ਼ੀ ਵਿਦਿਆਰਥੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਨੇ ਕੰਮ ਦੇ ਅਧਿਕਾਰਾਂ ‘ਚ ਕੀਤਾ ਵਾਧਾ
400 ਮੀਟਰ ਉਮਰ ਵਰਗ 41 ਤੋਂ 50 ਵਿੱਚ ਹਰਮਨ ਸਿੰਘ ਪਹਿਲੇ, ਹਰਦੀਪ ਸਿੰਘ ਦੂਜੇ ਤੇ ਸ਼੍ਰਵਨ ਯਾਦਵ ਤੀਜੇ ਸਥਾਨ ਤੇ ਰਹੇ। 800 ਮੀਟਰ ਉਮਰ ਵਰਗ 41 ਤੋਂ 50 ਵਿੱਚ ਰਾਜੇਸ਼ ਕੁਮਾਰ ਪਹਿਲੇ, ਸੁਨੀਲ ਸ਼ਰਮਾ ਦੂਜੇ ਤੇ ਤਰਲੋਚਨ ਸਿੰਘ ਤੀਜੇ ਸਥਾਨ ‘ਤੇ ਰਹੇ।
100 ਮੀਟਰ ਉਮਰ ਵਰਗ 50 ਸਾਲ ਤੋਂ ਉਪਰ ਵਿੱਚ ਰਵਿੰਦਰ ਸਿੰਘ ਪਹਿਲੇ, ਕਸ਼ਮੀਰ ਸਿੰਘ ਦੂਜੇ ਸਥਾਨ ‘ਤੇ ਰਹੇ। 400 ਮੀਟਰ ਉਮਰ ਵਰਗ 50 ਸਾਲ ਤੋਂ ਉਪਰ ਵਿੱਚ ਸ਼ਿਵ ਕੁਮਾਰ ਪਹਿਲੇ, ਕਸ਼ਮੀਰ ਸਿੰਘ ਦੂਜੇ ਸਥਾਨ ਤੇ ਰਹੇ। 800 ਮੀਟਰ ਉਮਰ ਵਰਗ 50 ਸਾਲ ਤੋਂ ਉਪਰ ਵਿੱਚ ਮਹਿੰਦਰ ਪਾਲ ਨੇ ਬਾਜ਼ੀ ਮਾਰੀ ਤੇ ਬੂਟਾ ਸਿੰਘ ਦੂਜੇ ਸਥਾਨ ‘ਤੇ ਰਹੇ। 800 ਮੀਟਰ ਉਮਰ ਵਰਗ 21 ਤੋਂ 40 ਵਿੱਚ ਅਮਨਦੀਪ ਸਿੰਘ ਪਹਿਲੇ, ਸੂਰਜ ਕੁਮਾਰ ਦੂਜੇ ‘ਤੇ ਚੰਦਨ ਨੂੰ ਤੀਜੇ ਸਥਾਨ ‘ਤੇ ਸਬਰ ਕਰਨਾ ਪਿਆ। 1500 ਮੀਟਰ ਉਮਰ ਵਰਗ 21 ਤੋਂ 40 ਵਿੱਚ ਅਮਨਦੀਪ ਸਿੰਘ ਪਹਿਲੇ, ਸੂਰਜ ਕੁਮਾਰ ਦੂਜੇ ਤੇ ਸੁਜੀਤ ਕੁਮਾਰ ਨੂੰ ਤੀਜੇ ਸਥਾਨ ਤੇ ਸਬਰ ਕਰਨਾ ਪਿਆ। 5 ਕਿੱਲੋਮੀਟਰ ਮੀਟਰ ਉਮਰ ਵਰਗ 21 ਤੋਂ 40 ਵਿੱਚ ਨਵਪ੍ਰੀਤ ਸਿੰਘ ਪਹਿਲੇ, ਸੁਜੀਤ ਕੁਮਾਰ ਦੂਜੇ ਤੇ ਅਮਨਦੀਪ ਸਿੰਘ ਨੂੰ ਤੀਜੇ ਸਥਾਨ ‘ਤੇ ਰਹੇ।
800 ਮੀਟਰ ਉਮਰ ਵਰਗ ਅੰਡਰ 21 ਸਾਲ ਵਿੱਚ ਅਮਨਦੀਪ ਸਿੰਘ ਪਹਿਲੇ, ਰਾਹੁਲ ਕੁਮਾਰ ਦੂਜੇ ਤੇ ਯੂਨਸ ਤੀਜੇ ਸਥਾਨ ਤੇ ਰਹੇ। 1500 ਮੀਟਰ ਉਮਰ ਵਰਗ ਅੰਡਰ 21 ਸਾਲ ਵ ਦਲੀਪ ਕੁਮਾਰ ਪਹਿਲੇ ਸਥਾਨ ਤੇ ਸਤਬੀਰ ਸਿੰਘ ਰੰਧਾਵਾ ਦੂਜੇ ਤੇ ਅਸੀਸ ਕੁਮਾਰ ਤੀਜੇ ਸਥਾਨ ਤੇ ਰਹੇ। 5 ਕਿੱਲੋਮੀਟਰ ਉਮਰ ਵਰਗ ਅੰਡਰ 21 ਸਾਲ ਵਿੱਚ ਦਲੀਪ ਕੁਮਾਰ ਪਹਿਲੇ ਸਥਾਨ ਤੇ ਅਸੀਸ ਕੁਮਾਰ ਦੂਜੇ ਹਰਜੀਤ ਸਿੰਘ ਤੀਜੇ ਸਥਾਨ ਤੇ ਰਹੇ। ਇਸ ਦੌਰਾਨ ਖੋ-ਖੋ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਖਸਣ ਪਹਿਲੇ ਅਤੇ ਸਸਸਸ ਢੈਪਈ ਦੂਜੇ ਸਥਾਨ ਰਹੇ। ਅੰਡਰ 17 ਖੋ ਖੋ ਲੜਕਿਆਂ ਵਿਚ ਦੇ ਸਸਸਸ ਸਕੂਲ ਭੁਲਥ ਪਹਿਲੇ ਸਥਾਨ ਤੇ ਅਤੇ ਸਸਸਸ ਸਕੂਲ ਢੈਪਈ ਦੂਜੇ ਸਥਾਨ ਤੇ ਰਹੇ।