ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸਿੱਧੂ ਦੇ ਮਾਤਾ ਜੀ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।ਜਿਸ ਦਾ ਇਕ ਇਕ ਬੋਲ ਹਰ ਇਕ ਨੂੰ ਭਾਵੁਕ ਕਰ ਦੇਣ ਵਾਲਾ ਹੈ।
ਏਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਵਰ੍ਹਿਆਂ ਵਰਗਾ ਲੱਗਦਾ ਐ ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਤੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ ਕਦੇ ਬਹੁਤ ਔਖਾ ਹੋ ਜਾਂਦਾ ਪਰ ਫੇਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਮੈਂ ਆਪਣਾ ਮਨ ਸਮਝਾਉਂਦੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿੰਦੀ ਆ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ਕ 27-28 ਸਾਲ ਪਿੱਛੇ ਚਲੀ ਗਈ ਐ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੁੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ ‘ਚ ਸਾਡੇ ਪੁੱਤਰ ਦੀ ਪ੍ਰਵਰਿਸ਼ ਕਰ ਰਹੇ ਹਾਂ ਤੇ ਪੁੱਤ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ,
ਪੁੱਤ ਸਾਡੇ ਤੇ ਜੋ ਬੀਤੀਆਂ ਉਸਦੀ ਮਲ੍ਹਮ ਸਤਿਗੁਰੂ ਆਪ ਬਣਕੇ ਆਏ ਤੇ ਪੁੱਤ ਅਸੀਂ ਵੀ ਦੁਨਿਆਵੀ ਮਸਲਿਆਂ ਲਈ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਆ ਤੇ ਸਾਰਿਆਂ ਤੋਂ ਸਾਡੇ ਜਜਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ।
ਬੀਤੇ ਦਿਨ ਵੀ ਉਨ੍ਹਾਂ ਨੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ‘ਚ ਕਈ ਭਾਵੁਕ ਬੋਲ ਸਨ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।