ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਦਰਬਾਰ ਸਾਹਿਬ ਵਿਚ ਨਤਮਸਤਕ ਹੋਏ, ਮਜੀਠੀਆ ਨੇ ਕਿਹਾ ਕਿ ਪਾਰਟੀ ਨੇ ਵੱਡੇ ਫੈਸਲੇ ਲਏ ਹਨ ਤੇ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ। ਪਾਰਟੀ ਦੇ ਹੁਕਮ ‘ਤੇ ਅਸੀਂ ਆਪਣੀ ਜੀ ਜਾਨ ਇਕ ਕਰ ਦਿੰਦੇ ਹਾਂ, ਇਕ ਪਰਿਵਾਰ ਇਕ ਟਿਕਟ ਦਾ ਫੈਸਲਾ ਬਹੁਤ ਵਧੀਆ ਹੈ। ਜਦੋਂ ਮੈਂ ਵਿਧਾਨ ਸਭਾ ਚੋਣ ਲੜੀ ਸੀ ਉਦੋਂ ਵੀ ਮੈਂ ਪਾਰਟੀ ਦੇ ਹੁਕਮ ‘ਤੇ ਹੀ ਆਪਣੇ ਹਲਕਾ ਛੱਡ ਕੇ ਚੋਣ ਲੜੀ ਸੀ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਦੀ ਦੋਹਰੇ ਸੰਵਿਧਾਨ ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ੀ…
ਇਸ ਮੌਕੇ ਉਨ੍ਹਾਂ ਨੇ ਵਿਧਾਇਕ ਬਲਜਿੰਦਰ ਕੌਰ ਦੇ ਥੱਪੜ ਵਾਲੀ ਵੀਡੀਓ ‘ਤੇ ਦੁੱਖ ਜਤਾਇਆ ਹੈ। ਮਜੀਠੀਆ ਨੇ ਕਿਹਾ ਕਿ ਐਮਐਲਏ ਬਲਜਿੰਦਰ ਕੌਰ ਸਾਡੀ ਸਤਿਕਾਰ ਯੋਗ ਭੈਣ ਹੈ । ਦਿਲ ਦੁਖਿਆ ਹੈ ਉਹ ਵੀਡੀਓ ਦੇਖ ਕੇ।
ਮਜੀਠੀਆ ਨੇ ਕਿਹਾ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲਾ ਸਿਆਸਤਦਾਨ ਹੈ। ਜਿਸ ਕੋਲ ਕੇਂਦਰ ਸਰਕਾਰ ਦੀ ਜੈੱਡ ਸੁਰੱਖਿਆ ਹੈ। ਪੰਜਾਬ ਸਰਕਾਰ ਦੀ ਵੀ ਜੈੱਡ ਸੁਰੱਖਿਆ ਹੈ ਤੇ ਦਿੱਲੀ ਪੁਲਸ ਦੀ ਵੀ ਸੁਰੱਖਿਆ ਹੈ .
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਸਵਾਲ ਦੇ ਜਵਾਬ ‘ਚ ਮਜੀਠੀਆ ਨੇ ਤੰਜ ਕੱਸਿਅ ‘ਤੇ ਕਿਹਾ ਕਿ ਜਦ ਚੰਨੀ ਵਾਪਸ ਆਏਗਾ ਤਾਂ ਉਸ ਵੇਲੇ ਮੈੰ ਚੰਨੀ ਬਾਰੇ ਟਿੱਪਣੀ ਕਰੂੰਗਾ। ਇਸ ਮੌਕੇ ਤਰਨਤਾਰਨ ਵਿਚ ਪੱਟੀ ਵਿਖੇ ਚਰਚ ਵਿਚ ਹੋਈ ਘਟਨਾ ਤੇ ਮਜੀਠੀਆ ਨੇ ਕਿਹਾ ਕਿ ਘਟਨਾਵਾਂ ਪੰਜਾਬ ਵਿਚ ਵਾਪਰ ਰਹੀਆਂ ਹਨ । ਇਹ ਨਹੀਂ ਹੋਣੀਆ ਚਾਹੀਦੀਆਂ । ਹਰ ਘਟਗਿਣਤੀ ਵਰਗ ਨੂੰ ਸੁਰੱਖਿਅਤ ਰੱਖਣਾ ਪੰਜਾਬੀਆਂ ਦਾ ਫਰਜ਼ ਹੈ ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਨਜਾਇਜ ਢੰਗ ਨਾਲ ਦਾਖ਼ਲ ਹੋਏ 17 ਭਾਰਤੀ ਫੜੇ …