ਪੰਜਾਬ ‘ਚ ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸਬੰਧੀ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ।
ONE MLA – ONE PENSION GETS APPROVED
"I am very happy to inform that the Hon'ble Governor has approved 'One MLA – One Pension'. This will save people's tax money" – CM @BhagwantMann
ਲੋਕਾਂ ਦੇ ਟੈਕਸ ਦਾ ਪੈਸਾ, ਲੋਕ-ਕੰਮਾਂ ‘ਤੇ ਹੀ ਲੱਗੇਗਾ, ਲੀਡਰਾਂ ‘ਤੇ ਨਹੀਂ ਲੱਗੇਗਾ pic.twitter.com/y86IxaRJLw
— AAP Punjab (@AAPPunjab) August 13, 2022
ਆਪਣੇ ਟਵੀਟ ‘ਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਰਾਜਪਾਲ ਸਾਹਿਬ ਨੇ ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ। ਉਨ੍ਹਾਂ ਕਿਹਾ ਕਿ ਇਹ ਪੈਸਾ ਲੋਕਾਂ ਦੇ ਕੰਮਾਂ ‘ਤੇ ਹੀ ਲੱਗੇਗਾ ਨਾ ਕਿ ਲੀਡਰਾਂ ‘ਤੇ। ਦੱਸ ਦੇਈਏ ਕਿ ਇਸ ਯੋਜਨਾ ਸਬੰਧੀ ਫਾਈਲ ਲੰਬੇ ਸਮੇਂ ਤੋਂ ਰਾਜਪਾਲ ਕੋਈ ਪੈਂਡਿੰਗ ਸੀ, ਜਿਸ ਨੂੰ ਰਾਜਪਾਲ ਨੇ ਅੱਜ ਮਨਜ਼ੂਰੀ ਦੇ ਦਿੱਤੀ ਹੈ।
ਪਹਿਲਾਂ ਹਰੇਕ ਮਿਆਦ ਲਈ ਮਿਲਦੀ ਸੀ ਵੱਖਰੀ ਪੈਨਸ਼ਨ
ਹੁਣ ਤੱਕ ਸੂਬੇ ‘ਚ ਹਰੇਕ ਮਿਆਦ ਲਈ ਵੱਖਰੀ ਪੈਨਸ਼ਨ ਹੁੰਦੀ ਸੀ। ਜੇਕਰ ਕੋਈ ਆਗੂ 5 ਵਾਰ ਵਿਧਾਇਕ ਬਣਦਾ ਸੀ ਤਾਂ ਉਸ ਨੂੰ 5 ਪੈਨਸ਼ਨਾਂ ਮਿਲਦੀਆਂ ਸਨ ਪਰ ਹੁਣ ਸਿਰਫ ਇਕ ਹੀ ਪੈਨਸ਼ਨ ਮਿਲੇਗੀ।