ਮੌਸਮ ਵਿਭਾਗ ਨੇ ਅੱਜ ਐਤਵਾਰ ਦੁਪਹਿਰ ਪੰਜਾਬ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ।ਪੂਰੇ ਸੂਬੇ ‘ਚ ਚੰਗੀ ਬਾਰਿਸ਼ ਹੋ ਰਹੀ ਹੈ।ਤੇਜ ਬਾਰਿਸ਼ ਤੇ ਹਨ੍ਹੇਰੀ ਵਿਚਾਲੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਦੁਖਦ ਖਬਰ ਸਾਹਮਣੇ ਆਈ ਹੈ ।ਹੁਸ਼ਿਆਰਪੁਰ ‘ਚ ਇਕ ਇਨੋਵਾ ਕਾਰ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਈ।ਜਿਸ ‘ਚ ਸਵਾਰ 12 ਲੋਕ ਨਦੀ ‘ਚ ਵਹਿ ਗਏ।
ਇਹ ਹਾਦਸਾ ਨਦੀ ਪਾਰ ਕਰਦੇ ਸਮੇਂ ਹੋਇਆ।ਹਾਦਸੇ ‘ਚ 9 ਲੋਕਾਂ ਦੀ ਜਾਨ ਚਲੀ ਗਈ।ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 2 ਲੋਕ ਲਾਪਤਾ ਦੱਸੇ ਜਾ ਰਹੇ ਹਨ।ਦੂਜੇ ਪਾਸੇ ਇਨੋਵਾ ਡ੍ਰਾਈਵਰ ਦੀ ਜਾਨ ਬਚ ਗਈ ਹੈ।
ਡ੍ਰਾਈਵਰ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਸਾਰੇ ਲੋਕ ਹਿਮਾਚਲ ਦੇ ਰਹਿਣ ਵਾਲੇ ਸੀ ਅਤੇ ਨਵਾਂਸ਼ਹਿਰ ‘ਚ ਇਕ ਵਿਆਹ ‘ਚ ਸ਼ਾਮਿਲ ਹੋਣ ਜਾ ਰਹੇ ਸੀ।ਇਸਦੇ ਇਲਾਵਾ ਬਾਰਿਸ਼ ਦੇ ਕਾਰਨ ਸੂਬੇ ਦੇ ਕਈ ਸ਼ਹਿਰਾਂ ‘ਚ ਪਾਣੀ ਭਰ ਗਿਆ ਹੈ।ਦੂਜੇ ਪਾਸੇ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਹੇਠਲੇ ਇਲਾਕਿਆਂ ਅਤੇ ਨਦੀਆਂ ਨਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਵਲੋਂ ਦੁਪਹਿਰ ਤੋਂ ਜਾਰੀ ਨਿਰਦੇਸ਼ਾਂ ‘ਚ 12 ਜ਼ਿਲਿ੍ਹਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਤੇ ਮਲੇਰਕੋਟਲਾ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਇੱਥੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ।