Orange Cap in IPL 2023: ਇੰਡੀਅਨ ਪ੍ਰੀਮੀਅਰ ਲੀਗ 2023 ਦਾ ਰੋਮਾਂਚ ਜਾਰੀ ਹੈ। ਇਸ ਲੀਗ ਦੇ ਛੇ ਮੈਚ ਖੇਡੇ ਜਾ ਚੁੱਕੇ ਹਨ। ਭਾਵ ਹਰ ਟੀਮ ਨੇ ਆਪਣਾ ਇੱਕ ਮੈਚ ਖੇਡਿਆ ਹੈ। 6 ਮੈਚਾਂ ‘ਚ ਹੀ ਆਰੇਂਜ ਕੈਪ ਨੂੰ ਲੈ ਕੇ ਖਿਡਾਰੀਆਂ ਵਿਚਾਲੇ ਜ਼ਬਰਦਸਤ ਜੰਗ ਵੇਖਣ ਨੂੰ ਮਿਲੀ।
6 ਮੈਚਾਂ ਤੋਂ ਬਾਅਦ ਆਰੇਂਜ ਕੈਪ ਦੀ ਰੇਸ ‘ਚ ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ 149 ਦੌੜਾਂ ਨਾਲ ਪਹਿਲੇ ਸਥਾਨ ‘ਤੇ ਹਨ, ਜਦਕਿ ਲਖਨਊ ਟੀਮ ਦੇ ਕਾਇਲ ਮੇਅਰਸ ਦੂਜੇ ਨੰਬਰ ‘ਤੇ ਹਨ। ਦੱਸ ਦਈਏ ਕਿ ਪਿਛਲੀ ਵਾਰ ਜੋਸ ਬਟਲਰ ਨੇ ਆਰੇਂਜ ਕੈਪ ਜਿੱਤੀ ਸੀ। ਬਟਲਰ ਨੇ 17 ਮੈਚਾਂ ਵਿੱਚ 149.05 ਦੀ ਸਟ੍ਰਾਈਕ ਰੇਟ ਨਾਲ 863 ਦੌੜਾਂ ਬਣਾਈਆਂ।
ਬਟਲਰ ਨੇ 4 ਸੈਂਕੜੇ ਤੇ 4 ਅਰਧ ਸੈਂਕੜੇ ਲਗਾਏ ਸੀ। ਇਸ ਵਾਰ ਵੀ ਜੇਕਰ ਬਟਲਰ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਹ ਆਰੇਂਜ ਕੈਪ ਦਾ ਹੱਕਦਾਰ ਬਣ ਸਕਦਾ ਹੈ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਕੌਣ ਜਿੱਤਦਾ ਹੈ। ਦੱਸ ਦੇਈਏ ਕਿ ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਆਰੇਂਜ ਕੈਪ ਇਨਾਮ ਵਜੋਂ ਦਿੱਤੀ ਜਾਂਦੀ ਹੈ।
Ruturaj Gaikwad – Orange Cap holder currently in IPL. pic.twitter.com/N0BgPU9y2O
— Johns. (@CricCrazyJohns) April 3, 2023
IPL 2023 ਆਰੇਂਜ ਕੈਪ ਦੀ ਦੌੜ ‘ਚ ਇਹ ਪਲੇਅਰ
ਰਿਤੂਰਾਜ ਗਾਇਕਵਾੜ, ਮੈਚ-2, ਰਨ 149
ਕਾਇਲ ਮੇਅਰਜ਼, ਮੈਚ-2, ਰਨ 126
ਤਿਲਕ ਵਰਮਾ, ਮੈਚ-1, ਰਨ 84
ਵਿਰਾਟ ਕੋਹਲੀ, ਮੈਚ 1 – 82 ਦੌੜਾਂ
ਫਾਫ ਡੁਪਲੇਸੀ, ਮੈਚ-1, ਰਨ 73
ਵਾਰਨਰ ਨੇ 3 ਵਾਰ ਆਰੇਂਜ ਕੈਪ ਜਿੱਤੀ
ਆਈਪੀਐਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਡੇਵਿਡ ਵਾਰਨਰ ਨੇ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਵਾਰ ਆਰੇਂਜ ਕੈਪ ਦਾ ਖਿਤਾਬ ਜਿੱਤੀ ਹੈ। ਉਸ ਨੇ ਕੁੱਲ 3 ਵਾਰ ਆਰੇਂਜ ਕੈਪ ਜਿੱਤੀ, ਜਦੋਂ ਕਿ ਕ੍ਰਿਸ ਗੇਲ ਨੇ ਇਹ ਕੈਪ ਦੋ ਵਾਰ ਜਿੱਤਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h