96th Academy Awards announced: ਹਰ ਸਾਲ, ਸਿਤਾਰੇ ਤੇ ਫੈਨਸ ਫਿਲਮ ਜਗਤ ਦੇ ਸਭ ਤੋਂ ਵੱਡੇ ਅਤੇ ਸਰਵੋਤਮ ਪੁਰਸਕਾਰ ਸਮਾਰੋਹ ਆਸਕਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਆਸਕਰ 2023 ਦਾ ਜਨੂੰਨ ਅਜੇ ਖ਼ਤਮ ਨਹੀਂ ਹੋਇਆ ਸੀ ਕਿਉਂਕਿ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਪੁਰਸਕਾਰ ਸਮਾਰੋਹ ਦੇ 96ਵੇਂ ਐਡੀਸ਼ਨ ਦਾ ਐਲਾਨ ਕੀਤਾ ਹੈ।
ਸੋਮਵਾਰ ਨੂੰ ਅਕੈਡਮੀ ਵੱਲੋਂ ਆਸਕਰ 2024 ਸਮਾਰੋਹ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਆਸਕਰ ਐਵਾਰਡ ਸਮਾਰੋਹ ਕਦੋਂ ਹੋਵੇਗਾ।
ਇਸ ਦਿਨ ਕਰਵਾਇਆ ਜਾਵੇਗਾ ਈਵੈਂਟ
ਆਸਕਰ 2024 ਦਾ ਐਲਾਨ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਅਤੇ ਏਬੀਸੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕੀਤੀ ਹੈ, ਜਿਸ ਅਨੁਸਾਰ ਆਸਕਰ 10 ਮਾਰਚ 2024 ਨੂੰ ਆਯੋਜਿਤ ਕੀਤਾ ਜਾਵੇਗਾ।
ਇਹ ਹਰ ਸਾਲ ਦੀ ਤਰ੍ਹਾਂ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਜਾਵੇਗਾ ਤੇ ਦੁਨੀਆ ਦੇ 200 ਦੇਸ਼ਾਂ ਵਿੱਚ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਇਹ ਜਾਣਕਾਰੀ ਅਕੈਡਮੀ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਗਈ, ਜਿਸ ‘ਤੇ ਲਿਖਿਆ, ‘ਸੇਵ ਦ ਡੇਟ’। 96ਵਾਂ ਆਸਕਰ ਐਤਵਾਰ, 10 ਮਾਰਚ, 2024 ਨੂੰ ਆਯੋਜਿਤ ਕੀਤਾ ਜਾਵੇਗਾ।
ਇੱਥੇ ਪੋਸਟ ਵੇਖੋ
View this post on Instagram
ਆਸਕਰ 2024 ਲਈ ਨਾਮਜ਼ਦਗੀਆਂ ਇਸ ਤਰ੍ਹਾਂ ਹੋਣਗੀਆਂ
ਆਸਕਰ 2024 ਵਿੱਚ ਆਮ ਸ਼੍ਰੇਣੀਆਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 18 ਨਵੰਬਰ, 2023 ਰੱਖੀ ਗਈ ਹੈ। ਸ਼ਾਰਟਲਿਸਟ ਲਈ ਮੁੱਢਲੀ ਵੋਟਿੰਗ 18 ਦਸੰਬਰ ਨੂੰ ਸ਼ੁਰੂ ਹੋਵੇਗੀ ਅਤੇ ਨਤੀਜੇ 21 ਦਸੰਬਰ ਨੂੰ ਐਲਾਨੇ ਜਾਣਗੇ। ਨਾਮਜ਼ਦਗੀਆਂ 11 ਤੋਂ 16 ਜਨਵਰੀ, 2024 ਤੱਕ ਹੋਣਗੀਆਂ, ਅਤੇ ਅਧਿਕਾਰਤ ਨਾਮਜ਼ਦਗੀਆਂ ਦਾ ਐਲਾਨ 23 ਜਨਵਰੀ, 2024 ਨੂੰ ਕੀਤਾ ਜਾਵੇਗਾ। ਅਧਿਕਾਰਤ ਐਲਾਨ ਤੋਂ ਬਾਅਦ, ਨਾਮਜ਼ਦਗੀਆਂ ਅਤੇ ਅੰਤਿਮ ਵੋਟਿੰਗ ਵਿਚਕਾਰ ਚਾਰ ਹਫ਼ਤਿਆਂ ਦਾ ਸਮਾਂ ਹੋਵੇਗਾ, ਜੋ 22 ਫਰਵਰੀ ਤੋਂ ਸ਼ੁਰੂ ਹੋਵੇਗਾ।
ਭਾਰਤ ਲਈ ਖਾਸ ਸੀ ਆਸਕਰ 2023
ਇਸ ਵਾਰ ਆਸਕਰ 2023 ਭਾਰਤ ਲਈ ਕਈ ਤਰ੍ਹਾਂ ਨਾਲ ਖਾਸ ਸੀ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੇ ਬੇਸਟ ਓਰੀਜਨਲ ਸੌਂਗ ਲਈ ਆਸਕਰ ਜਿੱਤ ਕੇ ਇਤਿਹਾਸ ਰਚਿਆ। ਇਸ ਸ਼੍ਰੇਣੀ ਵਿੱਚ ਨਾਮਜ਼ਦ ਅਤੇ ਜਿੱਤਣ ਵਾਲਾ ਇਹ ਪਹਿਲਾ ਭਾਰਤੀ ਗੀਤ ਸੀ। ਇਸ ਤੋਂ ਇਲਾਵਾ ਗੁਨੀਤ ਮੋਂਗਾ ਦੀ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਸ’ ਨੇ ਵੀ ਆਸਕਰ ਜਿੱਤਿਆ, ਜਿਸ ਦਾ ਨਿਰਦੇਸ਼ਨ ਕਾਰਤਿਕੀ ਗੋਨਸਾਲਵੇਸ ਨੇ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h