ਕੈਪਟਨ ਅਮਰਿੰਦਰ ਸਿੰਘ ਦੇ OSD ਅੰਕਿਤ ਬੰਸਲ ਦੇ ਵੱਲੋ ਹਾਈਕਮਾਨ ਤੇ ਇੱਕ ਪੋਸਟ ਜਰੀਏ ਹਮਲਾ ਕੀਤਾ ਗਿਆ | ਜਿਸ ‘ਚ ਅੰਕਿਤ ਬੰਸਲ ਨੇ ਲਿਖਿਆ ਹੈ ਕਿ ਇਹ ਉਹੀ ਹਾਈਕਮਾਨ ਹੈ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਤਾ ਤੋਂ ਬਾਹਰ ਕਰ ਪੰਜਾਬ ਕਾਂਗਰਸ ਨੂੰ 10 ਸਾਲ ਸਤਾ ਤੋਂ ਬਾਹਰ ਰੱਖਿਆ ਸੀ, ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਨੇ ਕਾਂਗਰਸ ਨੂੰ ਮੁੜ ਸਤਾ ਦੇ ਵਿੱਚ ਖੜਾ ਕੀਤਾ |ਇਸ ਦੇ ਨਾਲ ਹੀ ਅੰਕਿਤ ਬੰਸਲ ਨੇ ਕਿਹਾ ਕਿਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਿੱਚ ਕਾਂਗਰਸ ਹੈ। ਜਿਹੜੇ ਸੁਪਨੇ ਵਿੱਚ ਹਨ ਉਹਨਾਂ ਨੂੰ ਜਗਾਇਆ ਜਾਵੇਗਾ| ਅਸੀਂ ਆਪਣੇ ਕੈਪਟਨ ਦੇ ਨਾਲ ਖੜੇ ਹਾਂ |