ਮੰਗਲਵਾਰ, ਜਨਵਰੀ 20, 2026 02:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਬਿਜਲੀ ਕੱਟ ਦੀਆਂ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

by Gurjeet Kaur
ਮਾਰਚ 2, 2023
in ਪੰਜਾਬ
0

Electricity crisis Punjab :ਮਾਰਚ ਦੇ ਪਹਿਲੇ ਦਿਨ ਬਿਜਲੀ ਬੰਦ ਸਬੰਧੀ ਹੁਣ ਤੱਕ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਬਿਜਲੀ ਦੀ ਮੰਗ ਤੇ ਸਪਲਾਈ ਵਿਚਲੇ ਫ਼ਰਕ ਦਾ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ। ਬਿਜਲੀ ਦੀ ਮੰਗ ਜਿਥੇ ਸੱਤ ਹਜ਼ਾਰ ਮੈਗਾਵਾਟ ਤੋਂ ਪਾਰ ਜਾ ਰਹੀ ਹੈ, ਉਥੇ ਹੀ ਬੁੱਧਵਾਰ ਨੂੰ ਪੀਐੱਸਪੀਸੀਐੱਲ ਕਰੀਬ 6100 ਮੈਗਾਵਾਟ ਬਿਜਲੀ ਸਪਲਾਈ ਕਰਨ ਵਿਚ ਸਫਲ ਰਿਹਾ ਹੈ। ਇਸੇ ਦੌਰਾਨ ਹੀ ਬੁੱਧਵਾਰ ਸ਼ਾਮ ਤਕ 30 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜੋ ਕਿ ਇਸ ਸਾਲ ਦੀਆਂ ਸਭ ਤੋਂ ਵੱਧ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਕੋਲ ਬੁੱਧਵਾਰ ਸ਼ਾਮ ਸਾਢੇ ਪੰਜ ਵਜੇ ਤੱਕ ਪੰਜਾਬ ਭਰ ਤੋਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 2571 ਸ਼ਿਕਾਇਤਾਂ ਜ਼ੀਰਕਪੁਰ ਤੋਂ ਹਨ ਜਦੋਂਕਿ ਸਭ ਤੋਂ ਵੱਧ ਬਾਦਲ ਤੋਂ ਸਿਰਫ ਸੱਤ ਸ਼ਿਕਾਇਤਾਂ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 25 ਫਰਵਰੀ ਨੂੰ 16 ਹਜ਼ਾਰ ਤੋਂ ਵੱਧ, 26 ਫਰਵਰੀ 13 ਹਜ਼ਾਰ ਤੋਂ ਵੱਧ, 27 ਫਰਵਰੀ 15 ਹਜ਼ਾਰ ਤੋਂ ਵੱਧ, 28 ਫਰਵਰੀ 16 ਹਜ਼ਾਰ ਤੋਂ ਵੱਧ ਅਤੇ ਇਕ ਮਾਰਚ ਨੂੰ ਬਾਅਦ ਦੁਪਹਿਰ ਤੱਕ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਤੇ ਹੋਰ ਆਉਣ ਦਾ ਸਿਲਸਿਲਾ ਜਾਰੀ ਰਿਹਾ।

ਇਸ ਦੌਰਾਨ ਸੂਬੇ ਵਿਚ 11 ਫੀਡਰਾਂ ਤੋਂ ਦੋ ਘੰਟੇ ਲਈ, 7 ਫੀਡਰ ਦੋ ਤੋਂ ਚਾਰ ਘੰਟੇ ਲਈ, 9 ਫੀਡਰਾਂ ਤੋਂ ਚਾਰ ਤੋਂ ਛੇ ਘੰਟੇ ਲਈ ਅਤੇ 3 ਫੀਡਰਾਂ ਤੋਂ ਛੇ ਘੰਟੇ ਤੋਂ ਵੱਧ ਬਿਜਲੀ ਬੰਦ ਰਹੀ ਹੈ। ਬਿਜਲੀ ਕੱਟਾਂ ਤੋਂ ਪਰੇਸ਼ਾਨ ਖਪਤਕਾਰਾਂ ਨੇ ਪੀਐੱਸਪੀਸੀਐੱਲ ਕੋਲ ਟੈਲੀਫੋਨ ਰਾਹੀਂ 13962, ਦਫ਼ਤਰ ਵਿਚ 8, ਐੱਸਐੱਮਐੱਸ ਰਾਹੀਂ 373, ਮੋਬਾਈਲ ਐਪ ਰਾਹੀਂ 7983 ਤੇ ਮਿਸ ਕਾਲ ਰਾਹੀਂ 1040 ਸ਼ਿਕਾਇਤਾਂ ਕੀਤੀਆਂ ਹਨ।

ਪੀਐੱਸਪੀਸੀਐੱਲ ਵੱਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 11ਕੇਵੀ 82 ਫੀਡਰਾਂ ਤੋਂ ਇਕ ਤੋਂ ਅੱਠ ਘੰਟੇ ਤੱਕ ਬਿਜਲੀ ਪ੍ਰਭਾਵਿਤ ਰਹੀ ਹੈ। ਪੀਐੱਸਪੀਸੀਐੱਲ ਅਨੁਸਾਰ ਇਨ੍ਹਾਂ ਕੱਟਾਂ ਦਾ ਕਾਰਨ ਫੀਡਰਾਂ ਦੀ ਤਕਨੀਕੀ ਨੁਕਸ ਜਾਂ ਜ਼ਰੂਰੀ ਮੁਰੰਮਤ ਦੱਸਿਆ ਗਿਆ ਹੈ। ਜਾਰੀ ਸੂਚੀ ਅਨੁਸਾਰ ਅਬੋਹਰ ਦੇ ਚਾਰ ਫੀਡਰਾਂ ’ਤੇ ਸਵੇਰੇ ਛੇ ਤੋਂ ਸੱਤ ਘੰਟੇ, ਲੁਧਿਆਣਾ ਦੇ 31 ਫੀਡਰਾਂ ਤੋਂ ਇਕ ਤੋਂ ਪੰਜ ਘੰਟੇ, ਬਲਾਚੌਰ ਦੇ ਛੇ ਫੀਡਰਾਂ ਤੋਂ ਕਰੀਬ ਤਿੰਨ ਘੰਟੇ, ਜ਼ੀਰਕਪੁਰ ਦੇ 20 ਫੀਡਰਾਂ ਤੋਂ ਅੱਠ ਘੰਟੇ, ਫਰੀਦਕੋਟ ਦੇ ਕਈ ਇਲਾਕਿਆਂ ਵਿਚ ਦੋ ਘੰਟੇ, ਹੁਸ਼ਿਆਰਪੁਰ ’ਚ ਸੱਤ, ਮੋਗਾ ਵਿਚ ਅੱਠ ਘੰਟੇ ਬਿਜਲੀ ਪ੍ਰਭਾਵਿਤ ਦੱਸੀ ਗਈ ਹੈ।

ਓਪਨ ਐਕਸਚੇਂਜ ’ਚ ਬਿਜਲੀ ਮੁੱਲ ਵਧਿਆ

ਓਪਨ ਐਕਸਚੇਂਜ ਵਿਚ ਬਿਜਲੀ ਦਾ ਮੁੱਲ ਵਧਣ ਲੱਗਿਆ ਹੈ। ਬੁੱਧਵਾਰ ਨੂੰ ਬਿਜਲੀ ਦਾ ਮੁੱਲ ਹੋਰਨਾਂ ਦਿਨਾਂ ਨਾਲੋਂ ਵੱਧ ਦੇਖਣ ਨੂੰ ਮਿਲਿਆ ਹੈ ਜੋ ਕਿ ਔਸਤਨ 12 ਰੁਪ੍ਰਏ ਪ੍ਰਤੀ ਯੂਨਿਟ ਤੱਕ ਰਿਹਾ ਹੈ। ਪੀਐੱਸਪੀਸੀਐੱਲ ਨੇ ਆਨਲਾਈਨ 15-15 ਮਿੰਟ ਲਈ ਖੁੱਲ੍ਹਣ ਵਾਲੇ 96 ਸਲਾਟ ਵਿਚੋਂ ਘੱਟੋ-ਘੱਟ ਮੁੱਲ ’ਤੇ ਬਿਜਲੀ ਖ਼ਰੀਦੀ ਹੈ। ਪੀਐੱਸਪੀਸੀਐੱਲ ਨੇ 8.72 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 7.44 ਕਰੋੜ ਦੀ ਬਿਜਲੀ ਖਰੀਦੀ। ਪੀਐੱਸਪੀਸੀਐੱਲ ਨੇ ਬੁੱਧਵਾਰ ਸ਼ਾਮ ਛੇ ਵਜੇ ਤੱਕ ਸਰਕਾਰੀ ਥਰਮਲਾਂ ਤੋਂ 1194, ਹਾਈਡ੍ਰੋ ਤੋਂ 480, ਪ੍ਰਾਈਵੇਟ 3066 ਅਤੇ ਹੋਰ ਸਰੋਤਾਂ ਤੋਂ 130 ਕੁੱਲ 4870 ਮੈਗਾਵਾਟ ਬਿਜਲੀ ਹਾਸਲ ਕੀਤੀ। ਇਸ ਤੋਂ ਇਲਾਵਾ ਬਾਹਰੋਂ ਬਿਜਲੀ ਖ਼ਰੀਦ ਕੇ ਕਰੀਬ 6100 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ।

ਦਿਨ ਸ਼ਿਕਾਇਤਾਂ : 25 ਫਰਵਰੀ 16 ਹਜ਼ਾਰ ਤੋਂ ਵੱਧ.  26 ਫਰਵਰੀ 13 ਹਜ਼ਾਰ ਤੋਂ ਵੱਧ, 27 ਫਰਵਰੀ 15 ਹਜ਼ਾਰ ਤੋਂ ਵੱਧ, 28 ਫਰਵਰੀ 16 ਹਜ਼ਾਰ ਤੋਂ ਵੱਧ, 01 ਮਾਰਚ 30 ਹਜ਼ਾਰ ਤੋਂ ਵੱਧ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: PowercomsPowercoms problemspro punjab tvPSPCLpunjab latest newpunjabi news
Share212Tweet132Share53

Related Posts

ਪੰਜਾਬ ਕਾਂਗਰਸ ਵਿੱਚ ਜਾਤ ਵਿਵਾਦ ‘ਤੇ ਬੋਲੇ ਚਰਨਜੀਤ ਸਿੰਘ ਚੰਨੀ- ‘ਮੇਰੇ ਖਿਲਾਫ ਜਾਣਬੁੱਝ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹੈ’

ਜਨਵਰੀ 19, 2026

ਫੋਰੈਂਸਿਕ ਰਿਪੋਰਟ ਅਦਾਲਤੀ ਰਿਕਾਰਡ ਦਾ ਹਿੱਸਾ ਹੈ, ਸਿਆਸੀ ਰਾਏ ਨਹੀਂ : ‘ਆਪ’ ਦੀ ਜਾਖੜ ਤੇ ਪਰਗਟ ਸਿੰਘ ਨੂੰ ਚੇਤਾਵਨੀ

ਜਨਵਰੀ 18, 2026

ਪੰਜਾਬ ‘ਚ ‘ਆਪ’ ਵਿਧਾਇਕ ਨੇ ਦਿੱਤਾ ਅਸਤੀਫ਼ਾ

ਜਨਵਰੀ 18, 2026

ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪੂਰੇ ਕੀਤੇ 322 ਦਿਨ: 45 ਹਜ਼ਾਰ ਤੋਂ ਵੱਧ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਨਵਰੀ 18, 2026

‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਜਨਵਰੀ 18, 2026

ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਧਮਕੀ ਭਰਿਆ ਫੋਨ

ਜਨਵਰੀ 17, 2026
Load More

Recent News

ਗ੍ਰਹਿ ਮੰਤਰੀ ਸ਼ਾਹ 24-25 ਜਨਵਰੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਹੋਣਗੇ ਸ਼ਾਮਿਲ

ਜਨਵਰੀ 19, 2026

ਪੰਜਾਬ ਕਾਂਗਰਸ ਵਿੱਚ ਜਾਤ ਵਿਵਾਦ ‘ਤੇ ਬੋਲੇ ਚਰਨਜੀਤ ਸਿੰਘ ਚੰਨੀ- ‘ਮੇਰੇ ਖਿਲਾਫ ਜਾਣਬੁੱਝ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹੈ’

ਜਨਵਰੀ 19, 2026

ਫੋਰੈਂਸਿਕ ਰਿਪੋਰਟ ਅਦਾਲਤੀ ਰਿਕਾਰਡ ਦਾ ਹਿੱਸਾ ਹੈ, ਸਿਆਸੀ ਰਾਏ ਨਹੀਂ : ‘ਆਪ’ ਦੀ ਜਾਖੜ ਤੇ ਪਰਗਟ ਸਿੰਘ ਨੂੰ ਚੇਤਾਵਨੀ

ਜਨਵਰੀ 18, 2026

ਪੰਜਾਬ ‘ਚ ‘ਆਪ’ ਵਿਧਾਇਕ ਨੇ ਦਿੱਤਾ ਅਸਤੀਫ਼ਾ

ਜਨਵਰੀ 18, 2026

ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪੂਰੇ ਕੀਤੇ 322 ਦਿਨ: 45 ਹਜ਼ਾਰ ਤੋਂ ਵੱਧ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਨਵਰੀ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.