Pablo Escobar: ਉਸ ਵਿਅਕਤੀ ਬਾਰੇ ਸੋਚੋ ਜਿਸ ਨੇ ਆਪਣੇ ਬੱਚਿਆਂ ਨੂੰ ਗਰਮ ਰੱਖਣ ਲਈ ਦੋ ਮਿਲੀਅਨ ਡਾਲਰ ਵਰਗੀ ਵੱਡੀ ਰਕਮ ਸਾੜ ਦਿੱਤੀ, ਉਹ ਵਿਅਕਤੀ ਸੀ ਪਾਬਲੋ ਐਸਕੋਬਾਰ (pablo escobar)।
ਉਹ ਕੋਲੰਬੀਆ (columbia) ਦਾ ਨਸ਼ਾ ਤਸਕਰ ਸੀ, ਆਮ ਆਦਮੀ ਨਹੀਂ। ਉਸ ਦੀ ਕੁੱਲ ਜਾਇਦਾਦ 25 ਬਿਲੀਅਨ ਡਾਲਰ ਦੇ ਕਰੀਬ ਸੀ। ਉਸ ਦੀ ਅਸਲ ਦੌਲਤ ਕਿਸੇ ਨੂੰ ਨਹੀਂ ਸੀ ਪਤਾ। ਇਕ ਸਮੇਂ ਉਸ ਨੇ ਆਪਣੇ ਦੇਸ਼ ਦਾ ਕਰਜ਼ਾ ਚੁਕਾਉਣ ਦੀ ਪੇਸ਼ਕਸ਼ ਵੀ ਕੀਤੀ ਸੀ। ਆਪਣੇ ਪੈਸਿਆਂ ਦੇ ਬੰਡਲ ਬੰਨਣ ਲਈ ਹਰ ਸਾਲ ਡੇੜ ਲੱਖ ਦੀਆਂ ਰਬੜਾ ਹੀ ਲੱਗ ਜਾਂਦੀਆਂ ਸਨ
ਕੁਝ ਸਮਾਂ ਪਹਿਲਾਂ ਕੋਲੰਬੀਆ ਦੇ ਇੱਕ ਕਿਸਾਨ ਨੇ 600 ਮਿਲੀਅਨ ਡਾਲਰ ਦੇ ਕਰੰਸੀ ਨੋਟਾਂ ਦੇ ਰੂਪ ਵਿੱਚ ਇੱਕ ਟੋਆ ਪੁੱਟ ਕੇ ਦੱਬ ਦਿੱਤਾ ਸੀ। ਇਹ ਪਾਬਲੋ ਦਾ ਪੈਸਾ ਸੀ।
ਉਸ ਨੇ ਆਪਣੇ ਪੈਸੇ ਜ਼ਮੀਨ ਵਿੱਚ ਲੁਕਾ ਦਿੱਤੇ। ਉਨ੍ਹਾਂ ਥਾਵਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਟੋਏ ਪੁੱਟਣ ਵਾਲਿਆਂ ਦਾ ਕਤਲ ਹੋ ਗਿਆ ਸੀ।
ਇਸ ਤਸਵੀਰ ਵਿੱਚ ਤਿੰਨ ਸੌ ਬੈੱਡਰੂਮ ਵਾਲੇ ਪੈਲੇਸ ਦੀ ਕੀਮਤ 10 ਮਿਲੀਅਨ ਡਾਲਰ ਤੋਂ ਵੱਧ ਸੀ। ਇਸ ਨੂੰ ਉਸੇ ਨਸ਼ਾ ਤਸਕਰ ਨੇ ਬਣਾਇਆ ਸੀ। ਅੱਜ ਇਹ ਇਮਾਰਤ ਖੰਡਰ ਬਣ ਚੁੱਕੀ ਹੈ।
ਉਸਦੀ ਸਾਲਾਨਾ ਦੌਲਤ ਦਾ 10 ਪ੍ਰਤੀਸ਼ਤ ਤੋਂ ਵੱਧ ਚੂਹਿਆਂ ਦੁਆਰਾ ਬਰਬਾਦ ਕਰ ਦਿੱਤਾ ਗਿਆ ਸੀ, ਜਿਸ ਨੂੰ ਉਸਨੇ ਕਈ ਖੇਤਾਂ ਅਤੇ ਪੁਰਾਣੇ ਗੋਦਾਮਾਂ ਵਿੱਚ ਛੁਪਾ ਦਿੱਤਾ ਸੀ।
ਪਾਬਲੋ ਐਮਿਲਿਓ ਐਸਕੋਬਾਰ (pablo escobar) ਗਾਵੀਰਿਆ ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ।ਇਸਨੂੰ ਅਕਸਰ “ਚਿੱਟੇ ਦਾ ਬਾਦਸ਼ਾਹ” ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ। ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।