ਵੀਰਵਾਰ 29 ਦਸੰਬਰ ਨੂੰ ਯੂਕਰੇਨ ਦੇ ਕ੍ਰੀਮੀਆ ਦੇ ਅਲੁਸ਼ਤਾ ਵਿੱਚ ਇੱਕ ਕਾਰ ਹਾਦਸੇ ਵਿੱਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਚਾਰੇ ਭਾਰਤੀ ਵਿਦਿਆਰਥੀ ਉਥੇ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਮੈਡੀਕਲ ਦੇ 4 ਵਿਦਿਆਰਥੀਆਂ ‘ਚੋਂ 2 ਵਿਦਿਆਰਥੀ ਤੀਜੇ ਸਾਲ ਦੇ ਸਨ, ਜਦਕਿ ਬਾਕੀ 2 ਵਿਦਿਆਰਥੀ ਚੌਥੇ ਸਾਲ ਦੇ ਸਨ। ਰਿਪੋਰਟ ਮੁਤਾਬਕ ਇਹ ਘਟਨਾ ਕ੍ਰੀਮੀਅਨ ਸਮੇਂ ਅਨੁਸਾਰ 3:30 ਵਜੇ ਵਾਪਰੀ। ਚਾਰੇ ਵਿਦਿਆਰਥੀ ਰੇਨੋ ਲੋਗਨ ਕਾਰ ਵਿੱਚ ਸਿਮਫੇਰੋਪੋਲ ਵੱਲ ਜਾ ਰਹੇ ਸਨ। ਫਿਰ ਅਚਾਨਕ ਕਾਰ ਚਲਾ ਰਹੇ ਨੌਜਵਾਨ ਨੇ ਕਾਬੂ ਗੁਆ ਦਿੱਤਾ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ ਅਤੇ ਕਾਰ ਵਿਚ ਸਵਾਰ ਚਾਰੇ ਲੋਕਾਂ ਦੀ ਜਾਨ ਚਲੀ ਗਈ।
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ 4 ਭਾਰਤੀ ਵਿਦਿਆਰਥੀ ਮਾਰੇ ਗਏ ਸਨ। ਇਹ ਮਾਮਲਾ ਕ੍ਰੀਮੀਆ ਗਣਰਾਜ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਵੀਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਕਾਰਨ ਸੁਰੰਗ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਆ ਰਹੀ ਹੈ। ਜਦਕਿ 37 ਲੋਕ ਜ਼ਖਮੀ ਹੋ ਗਏ। ਹਾਲਾਂਕਿ ਟਰੱਕ ਵਿੱਚ ਕੀ ਸਾਮਾਨ ਸੀ ਅਤੇ ਬੱਸ ਵਿੱਚ ਕਿੰਨੀਆਂ ਸਵਾਰੀਆਂ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਜਾਣਕਾਰੀ ਮੁਤਾਬਕ ਉੱਥੇ ਦੇ ਸਮੇਂ ਮੁਤਾਬਕ ਇਹ 1.50 ਦੇ ਕਰੀਬ ਵਾਪਰਿਆ।ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 50 ਗੱਡੀਆਂ, 140 ਫਾਇਰ ਬ੍ਰਿਗੇਡ ਕਰਮਚਾਰੀ ਅਤੇ ਹੈਲੀਕਾਪਟਰ ਮੌਕੇ ‘ਤੇ ਭੇਜੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h