ਪਾਕਿਸਤਾਨ ‘ਚ ਲੱਗੇ ਪੋਸਟਰ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਕੀ ਸੱਚਾਈ ?
ਕੌਮਾਂਤਰੀ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਲੰਘੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ,ਸਿੱਧੂ ਮੂਸੇਵਾਲਾ ਦੀ ਸ਼ੋਹਰਤ ਵਿੱਚ ਕੋਈ ਕਮੀ ਨਹੀਂ ਸੀ। ਪਾਕਿਸਤਾਨ ਦੀਆਂ ਉਪ-ਚੋਣਾਂ ‘ਚ ਉਸ ਦੀ ਪ੍ਰਸਿੱਧੀ ਦਾ ਸਹਾਰਾ ਲਿਆ ਜਾ ਰਿਹਾ ਹੈ।ਦੇਸ਼ -ਵਿਦੇਸ਼ ‘ਚ ਨਾਮਣਾ ਖੱਟਣ ਵਾਲੇ ਮੂਸੇਵਾਲਾ ਦੇ ਪਾਕਿਸਤਾਨ ਦੇ ਪੰਜਾਬ ‘ਚ ਮੂਸੇਵਾਲਾ ਦੀ ਤਸਵੀਰ ( ਸਿਆਸੀ ਪੋਸਟਰ ) ‘ਚ ਦੇਖਣ ਵਿੱਚ ਆਈ ਹੈ। ਜਿਕਰਯੋਗ ਹੈ ਕਿ ਚੋਣ ਹੋਰਡਿੰਗ ‘ਤੇ ਛਪੀ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਜਾਣਕਾਰੀ ਅਨੁਸਾਰ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਨਾਲ ਤਸਵੀਰ ਲੱਗੀ ਹੈ , ਤਸਵੀਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਗੀਤ ਵੱਲ ਇਸ਼ਾਰਾ ‘295’ ਲਿਖ ਕੇ ਵੀ ਕੀਤਾ ਗਿਆ ਹੈ। ਦੂਜੇ ਪਾਸੇ ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਵੀ ਪੋਸਟਰ ਦੀ ਛਪਾਈ ਸਬੰਧੀ ਕਿਸੇ ਨੂੰ ਕੋਈ ਹਦਾਇਤ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦੀ ਜਾਣਕਾਰੀ ਵਿੱਚ ਅਜਿਹਾ ਕੋਈ ਪੋਸਟਰ ਛਾਪਿਆ ਗਿਆ ਹੈ।
ਉਨ੍ਹਾਂ ਸਪਸ਼ੱਟ ਕੀਤਾ ਕਿ ਮੈਨੂੰ ਇਹ ਪੋਸਟਰ ਅਤੇ ਇਸ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਕੇ ਕੋਈ ਇਤਰਾਜ਼ ਨਹੀਂ ਹੋਇਆ। ਚੋਣ ਪ੍ਰਚਾਰ ਦੇ ਦਿਨਾਂ ਵਿੱਚ ਨਾਂਹ-ਪੱਖੀ ਪ੍ਰਚਾਰ ਨਾਮ ਦੀ ਕੋਈ ਗੱਲ ਨਹੀਂ ਹੈ।
ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਇਸ ਪੋਸਟਰ ਨੂੰ ਸਿਆਸੀ ਮੁਹਿੰਮ ਵਿੱਚ ਉਨ੍ਹਾਂ ਦੇ ਖਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੇ ਨਜ਼ਰੀਏ ਵਿੱਚ ਵਾਇਰਲ ਹੋ ਰਹੀ ਤਸਵੀਰ ਤੋਂ ਹੋਰ ਤਾਰੀਫ਼ ਹੀ ਮਿਲੀ ਹੈ।
ਪਹਿਲੇ ਵੀ ਪਾਕਿਸਤਾਨ ਦੇ ਟਰੱਕਾਂ ਵਾਲਿਆਂ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਅਨੋਖਾ ਤਰੀਕਾ ਅਪਣਾਇਆ ਸੀ । ਲੋਕਾਂ ਨੇ ਟਰੱਕ ‘ਤੇ ਚੇਤ ਸਿੰਗਰ ਦੀ ਤਸਵੀਰ ਵਾਲਾ ਪੋਸਟਰ ਲਗਾ ਦਿੱਤਾ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਇੱਕ ਵਿਅਕਤੀ ਆਪਣੇ ਟਰੱਕ ਦੇ ਪਿੱਛੇ ਸਿੱਧੂ ਮੂਸੇਵਾਲਾ ਦਾ ਪੋਸਟਰ ਬਣਾ ਰਿਹਾ ਹੈ। ਇਸ ਤੋਂ ਬਾਅਦ ਉਹ ਇਸ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ।