ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦਾ ਇੱਕ ਫਲਾਈਟ ਅਟੈਂਡੈਂਟ ਟੋਰਾਂਟੋ ਏਅਰਪੋਰਟ (Toronto airport) ਤੋਂ ਇਮੀਗ੍ਰੇਸ਼ਨ ਤੋਂ ਬਾਅਦ ਕੈਨੇਡਾ (Canada) ਵਿੱਚ ਲਾਪਤਾ ਹੋਣ ਦੀ ਖ਼ਬਰ ਹੈ। ਏਅਰਲਾਈਨ ਦੇ ਫੈਨਸ ਨੇ ਸਟੀਵਰਡ ਏਜਾਜ਼ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਕਿ 14 ਅਕਤੂਬਰ ਨੂੰ ਪੀਕੇ-781 (flight PK-781) ਦੀ ਉਡਾਣ ਵਿੱਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਣ ਭਰਿਆ ਸੀ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਆਪਣੇ ਇੱਕ ਫਲਾਈਟ ਮੁਲਾਜ਼ਮ ਦੇ ਸ਼ੁੱਕਰਵਾਰ ਨੂੰ ਟੋਰਾਂਟੋ ਪਹੁੰਚਣ ਤੋਂ ਬਾਅਦ ਲਾਪਤਾ ਹੋਣ ਦੀ ਜਾਣਕਰੀ ਦਿੱਤੀ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇੱਕ ਅਧਿਕਾਰੀ ਅਬਦੁੱਲਾ ਐਚ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਕਰੂ ਮੈਂਬਰ ਫਲਾਈਟ PK781 ਦੇ 14 ਅਕਤੂਬਰ ਨੂੰ ਲੈਂਡ ਹੋਣ ਤੋਂ ਬਾਅਦ ਲਾਪਤਾ ਹੈ।
ਲਾਪਤਾ ਹੋਏ ਫਲਾਈਟ ਅਟਟੇਂਡੈਂਟ ਦਾ ਨਾਮ ਇਜਾਜ਼ ਸ਼ਾਹ ਦੱਸਿਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇਸਲਾਮਾਬਾਦ ਤੋਂ ਆਈ ਫਲਾਈਟ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਪਹੁੰਚੀ ਸੀ। ਉਸ ਨੂੰ ਅਧਿਕਾਰਿਤ ਤੌਰ ਤੇ ਲਾਪਤਾ ਉਸ ਸਮੇਂ ਘੋਸ਼ਿਤ ਕੀਤਾ ਗਿਆ ਜਦੋ ਉਹ ਵਾਪਿਸ ਜਾਣ ਵਾਲੀ ਫਲਾਈਟ ਲਈ ਨਹੀਂ ਪਹੁੰਚਿਆ।
ਟੋਰਾਂਟੋ ਤੋਂ ਇਸਲਾਮਾਬਾਦ ਜਾਣ ਵਾਲੀ ਫਲਾਈਟ ਵੱਲੋਂ ਐਤਵਾਰ ਨੂੰ ਉਡਾਣ ਭਰਨੀ ਸੀ। ਇਜਾਜ਼ ਸ਼ਾਹ ਦੇ ਲਾਪਤਾ ਹੋਣ ਦੀ ਜਾਣਕਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
ਇਸ ਦੌਰਾਨ ਪੀਆਈਏ ਪ੍ਰਬੰਧਨ ਨੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ‘ਲਾਪਤਾ’ ਕਰੂ ਮੈਂਬਰ ਬਾਰੇ ਵੀ ਸੂਚਿਤ ਕੀਤਾ। ਡਾਨ ਦੀ ਰਿਪੋਰਟ ਮੁਤਾਬਕ, ਬਹਿਰੀਆ ਟਾਊਨ, ਰਾਵਲਪਿੰਡੀ ਦਾ ਰਹਿਣ ਵਾਲਾ ਸ਼ਾਹ 20 ਸਾਲ ਪਹਿਲਾਂ ਰਾਸ਼ਟਰੀ ਝੰਡਾ ਕੈਰੀਅਰ ਨਾਲ ਜੁੜਿਆ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਸ਼ਾਹ ਤੇਜ਼ੀ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਕਾਊਂਟਰ ਵੱਲ ਵਧਿਆ ਕਿਉਂਕਿ ਉਹ ਕਤਾਰ ਵਿਚ ਪਹਿਲਾ ਵਿਅਕਤੀ ਸੀ ਪਰ ਫਿਰ ਉਹ ਗਾਇਬ ਹੋ ਗਿਆ। ਚਾਲਕ ਦਲ ਦਾ ਕੋਈ ਵੀ ਮੈਂਬਰ ਉਸ ਨੂੰ ਹਵਾਈ ਅੱਡੇ ‘ਤੇ ਦੁਬਾਰਾ ਨਹੀਂ ਲੱਭ ਸਕਿਆ। ਸ਼ਾਹ ਦੇ ਹਵਾਈ ਅੱਡੇ ਤੋਂ ਲਾਪਤਾ ਹੋਣ ਤੋਂ ਥੋੜ੍ਹੀ ਦੇਰ ਬਾਅਦ, ਬਾਕੀ ਚਾਲਕ ਦਲ ਦੇ ਮੈਂਬਰ ਆਪਣੀ ਬੱਸ ਵਿੱਚ ਲਗਪਗ ਦੋ ਘੰਟੇ ਤੱਕ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਅਤੇ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਲੱਭਦੇ ਰਹੇ।