ਇਸਲਾਮਾਬਾਦ: ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਹੌਰ ਵਿੱਚ ਸਥਿਤ ਚੁਬਾਚਾ ਸਾਹਿਬ ਗੁਰਦੁਆਰੇ ਨੂੰ ਢਹਿ ਢੇਰੀ (Gurudwara Chubacha Sahib destroyed) ਕਰ ਦਿੱਤਾ। ਅਥਾਰਟੀ ਨੇ ਕਿਹਾ ਕਿ ਇਹ ਢਾਹੁਣ ਸੁਰੱਖਿਆ ਕਾਰਨਾਂ ਕਰਕੇ ਅਤੇ ਮੁਰੰਮਤ ਲਈ ਵੀ ਹੈ।
ਇਹ ਘਟਨਾ ਬੀਤੇ ਦਿਨ ਵਾਪਰੀ। ਇਸ ਸਬੰਧੀ ਅਥਾਰਟੀ ਦਾ ਕਹਿਣਾ ਹੈ ਕਿ ਇਮਾਰਤ ਡਿੱਗਣ ਦੀ ਕਗਾਰ ‘ਤੇ ਸੀ ਕਿਉਂਕਿ ਇਸ ਦੀ ਅਜੇ ਤੱਕ ਕੋਈ ਸਾਂਭ-ਸੰਭਾਲ ਨਹੀਂ ਕੀਤੀ ਗਈ ਸੀ। ਸਿੱਖ ਕੌਮ ਨੇ ਸਥਿਤੀ ਨੂੰ ਵਿਚਾਰਨ ਲਈ ਅਥਾਰਟੀ ਤੱਕ ਪਹੁੰਚ ਕੀਤੀ ਸੀ ਪਰ ਇਹ ਸਭ ਵਿਅਰਥ ਸੀ।
ਬੀਤੇ ਦਿਨ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦੀਆਂ 96 ਗੁਫਾਵਾਂ ਨੂੰ ਅਧਿਕਾਰੀਆਂ ਨੇ ਢਾਹ ਦਿੱਤਾ। ਗੁਰਦੁਆਰੇ ਦੇ ਸ਼ਰਧਾਲੂ ਇੱਥੇ ਹੀ ਠਹਿਰੇ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਚੁਬਾਚਾ ਸਾਹਿਬ ਗੁਰਦੁਆਰਾ ਢਾਹ ਦਿੱਤਾ ਗਿਆ।
ਸਿੱਖਾਂ ਦੇ ਧਾਰਮਿਕ ਤਿਉਹਾਰ ਪ੍ਰਕਾਸ਼ ਪੁਰਬ ‘ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਸ਼ਰਧਾਲੂਆਂ ਨੇ ਰੋਸ ਜਤਾਇਆ ਹੈ। ਇਸ ਅਥਾਰਟੀ ਨੇ ਭਰੋਸਾ ਦਿੱਤਾ ਹੈ ਕਿ ਚੁਬਾਚਾ ਸਾਹਿਬ ਗੁਰਦੁਆਰੇ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇਗਾ।