ਅਦਿਆਲਾ ਜੇਲ੍ਹ ‘ਚ ਕੈਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਮੁਲਕ ਦੇ ਲਈ ਸੰਦੇਸ਼ ਭੇਜਿਆ ਹੈ।ਖਾਨ ਨੇ ਚਿੰਤਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ‘ਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਅਜਿਹੇ ‘ਚ ਇਕ ਵਾਰ ਫਿਰ 1971 ਦੀ ਤਰ੍ਹਾਂ ਇਸਦੇ ਟੁਕੜੇ ਹੋ ਸਕਦੇ ਹਨ।
ਖਾਨ ਨੇ ਕਿਹਾ ਕਿ ਦੇਸ਼ ਦੇ ਸੰਸਥਾਨ ਮਜ਼ਬੂਰ ਅਰਥਵਿਵਸਥਾ ਦੇ ਬਿਨ੍ਹਾਂ ਨਹੀਂ ਟਿਕ ਸਕਦੇ ਹਨ।ਮੌਜੂਦਾ ਹਾਲਾਤਾਂ ‘ਚ ਪਾਕਿਸਤਾਨ ਦੇ ਸੰਸਥਾਨਾਂ ਨੂੰ ਖਤਰਾ ਹੈ ਅਜਿਹੇ ‘ਚ 1971 ਵਰਗੀ ‘ਢਾਕਾ ਟ੍ਰੇਜਡੀ’ ਹੋ ਸਕਦੀ ਹੈ।
ਦਰਅਸਲ 1971 ‘ਚ ਬੰਗਲਾਦੇਸ਼ ਜੰਗ ਦੇ ਬਾਅਦ ਪਾਕਿਸਤਾਨ 2 ਟੁਕੜਿਆਂ ‘ਚ ਵੰਡਿਆ ਗਿਆ ਸੀ।ਭਾਰਤ ਦੀ ਮਦਦ ਨਾਲ ਬੰਗਲਾਦੇਸ਼ ਦੇ ਨੇਤਾ ਸ਼ੇਖ ਮੁਜੀਬੁਰਹਿਮਾਨ ਨੇ ਪਾਕਿਸਤਾਨ ਦੇ ਵਿਰੁੱਧ ਜੰਗ ਲੜੀ ਸੀ।ਜੰਗ ਤੋਂ ਪਹਿਲਾਂ ਬੰਗਲਾਦੇਸ਼ ਨੂੰ ਈਸਟ ਭਾਵ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ।
ਖਾਨ ਦਾ ਮੈਸੇਜ਼ ਪੜ੍ਹਦੇ ਹੋਏ ਪਾਕਿਸਤਾਨ ਤਹਰੀਕ ਏ ਇਨਸਾਫ ਦੇ ਨੇਤਾ ਸਲਮਾਨ ਅਕਰਮ ਰਾਜਾ ਨੇ ਕਿਹਾ ਕਿ ਖਾਨ ਦੇਸ਼ ਦੇ ਲਈ ਚਿੰਤਤ ਹੈ।ਉਨ੍ਹਾਂ ਨੇ ਕਿਹਾ ਹੈ, ‘ਜਦੋਂ ਤਕ ਤੁਸੀਂ ਲੋਕਾਂ ਨੂੰ ਅਧਿਕਾਰ ਨਹੀਂ ਦੇਣਗੇ ਉਦੋਂ ਤਕ ਦੇਸ਼ ਦੀ ਅਰਥਵਿਵਸਥਾ ਨਹੀਂ ਸੁਧਰੇਗੀ।
1970 ‘ਚ ਆਰਮੀ ਚੀਫ ਯਾਹਵਾ ਖਾਨ ਨਹੀਂ ਚਾਹੁੰਦੇ ਸੀ ਕਿ ਕਿਸੇ ਪਾਰਟੀ ਨੂੰ ਬਹੁਮਤ ਮਿਲੇ।ਪਰ ਜਦੋਂ ਸ਼ੇਖ ਮੁਜੀਬੁਰਹਿਮਾਨ ਨੂੰ ਬਹੁਮਤ ਮਿਲਿਆ ਤਾਂ ਸੈਨਾ ਨੇ ਚੋਣਾਂ ‘ਚ ਧਾਂਦਲੀ ਕਰ ਦਿੱਤੀ।ਯਾਹਵਾ ਖਾਨ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ।ਮੈਂ ਹਮਦੂਰ ਰਹਿਮਾਨ ਕਮਿਸ਼ਨ ਦੀ ਰਿਪੋਰਟ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ, ਜਿਸ ‘ਚ ਕਿਹਾ ਗਿਆ ਸੀ ਕਿ ਅਸੀਂ ਉਹੀ ਗਲਤੀ ਫਿਰ ਤੋਂ ਦੁਹਰਾਵਾਂਗੇ।ਖਾਨ ਨੇ ਕਿਹਾ ਕਿ ਅਜਿਹੇ ਮਾਹੌਲ ਦੇਸ਼ ਦੀ ਭਲਾਈ ਦੇ ਲਈ ਉਹ ਸੈਨਾ ਨਾਲ ਗੱਲ ਕਰਨ ਨੂੰ ਤਿਆਰ ਹੈ।
ਬੁਸ਼ਰਾ ਨਾਲ ਕੀਤੀ ਇਕ ਘੰਟੇ ਦੀ ਮੁਲਾਕਾਤ: ਈਦ ਦੇ ਮੌਕੇ ‘ਤੇ ਬੁਸ਼ਰਾ ਬੀਬੀ ਨੇ ਬੁੱਧਵਾਰ ਨੂੰ ਆਪਣੇ ਸ਼ੌਹਰ ਇਮਰਾਨ ਖਾਨ ਨਾਲ ਅਦਿਆਲਾ ਜੇਲ੍ਹ ‘ਚ ਮੁਲਾਕਾਤ ਕੀਤੀ।ਦੋਵਾਂ ਨੇ ਕਰੀਬ ਇਕ ਘੰਟੇ ਤਕ ਗੱਲਬਾਤ ਕੀਤੀ।ਇਮਰਾਨ ਖਾਨ ਅਤੇ ਬੁਸ਼ਰਾ ‘ਚ ਕੀ ਚਰਚਾ ਹੋਈ ਇਸਦੀ ਜਾਣਕਾਰੀ ਨਹੀਂ ਹੈ।ਹਾਲ ਹੀ ‘ਚ ਇਮਰਾਨ ਨੇ ਇਕ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਜ਼ਹਿਰ ਦਿੱਤਾ ਗਿਆ ਹੈ।
ਇਮਰਾਨ ਨੇ 2 ਅਪ੍ਰੈਲ ਨੂੰ ਇਹ ਦੋਸ਼ ਲਗਾਏ ਸੀ।ਇਸਦੇ ਬਾਅਦ ਪਹਿਲੀ ਵਾਰ ਬੁਸ਼ਰਾ ਨਾਲ ਉਨਾਂ੍ਹ ਦੀ ਮੁਲਾਕਾਤ ਹੋਈ।ਖਾਨ ਨੇ ਕਿਹਾ ਕਿ ਸੀ ਕਿ ਜੇਕਰ ਬੁਸ਼ਰਾ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੇ ਲਈ ਆਰਮੀ ਚੀਫ ਜਨਰਲ ਆਸਿਮ ਮੁਨੀਰ ਜ਼ਿੰਮੇਦਾਰ ਹੋਣਗੇ।