Sikh Pilgrims going to Pakistan: ਪਾਕਿਸਤਾਨ ‘ਚ ਇਸ ਸਮੇਂ ਹਾਲਾਤ ਠੀਕ ਨਹੀਂ ਹਨ। ਸਾਬਕਾ ਪੀਐਮ ਇਮਰਾਨ ਖ਼ਾਨ ਦੇ ਸਮਰਥਕਾਂ ਵਲੋਂ ਦੇਸ਼ ‘ਚ ਹਿੰਸਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ‘ਤੇ ਵੀ ਪਿਆ ਹੈ।
ਦੱਸ ਦਈਏ ਕਿ ਸਿੱਖ ਸੰਗਤਾਂ ਦੇ ਜਥਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਜਾਣ ਵਾਲਾ ਹੈ। ਪਰ ਇਸ ਵਾਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ੇ ਦੀ ਮਿਆਦ ਘਟਾਈ ਜਾ ਰਹੀ ਹੈ। ਜਿਸ ਦਾ ਕਾਰਨ ਹੈ ਦੇਸ਼ ‘ਚ ਪੈਦਾ ਹੋਏ ਤਾਜ਼ਾ ਹਾਲਾਤ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ 400 ਤੋਂ ਵੱਧ ਸ਼ਰਧਾਲੂ ਪਾਕਿਸਤਾਨ ਗਏ ਸੀ, ਜਦਕਿ ਇਸ ਵਾਰ ਸਿਰਫ਼ 250 ਤੋਂ 300 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲੇਗਾ।
ਦੂਜੇ ਪਾਸੇ ਸ਼ਰਧਾਲੂਆਂ ਦਾ ਜੱਥਾ 8 ਜੂਨ ਨੂੰ ਅਟਾਰੀ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਉਹ 16 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਮੁੱਖ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ 17 ਜੂਨ ਨੂੰ ਭਾਰਤ ਪਰਤਣਗੇ। ਇਸ ਤੋਂ ਪਹਿਲਾਂ ਇਹ ਜਥਾ 15 ਤੋਂ 16 ਦਿਨ ਪਾਕਿਸਤਾਨ ਦੇ ਗੁਰੂਘਰਾਂ ਦਾ ਦੌਰਾ ਕਰਦਾ ਸੀ, ਜਦੋਂ ਕਿ ਇਸ ਵਾਰ ਇਹ ਦੌਰਾ ਸੱਤ ਤੋਂ ਅੱਠ ਦਿਨਾਂ ਦਾ ਹੀ ਹੋਵੇਗਾ।
ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ‘ਚ ਸਿਰਫ ਇੱਕ ਦਿਨ ਰੁੱਕੇਗਾ ਜੱਥਾ
ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਸ਼ਰਧਾਲੂ ਸਿਰਫ਼ ਇੱਕ ਦਿਨ ਠਹਿਰ ਸਕਣਗੇ। ਪਹਿਲਾਂ ਸ਼ਰਧਾਲੂ ਇੱਥੇ ਤਿੰਨ ਚਾਰ ਦਿਨ ਠਹਿਰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਦੇਸ਼ ‘ਚ ਤਣਾਅਪੂਰਨ ਮਾਹੌਲ ਕਾਰਨ ਉਥੋਂ ਦੀ ਸਰਕਾਰ ਨੇ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਐਸਜੀਪੀਸੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਪਾਕਿਸਤਾਨ ਵਿੱਚ ਬਦਲੇ ਹਾਲਾਤਾਂ ਕਾਰਨ ਅਜਿਹਾ ਕੀਤਾ ਗਿਆ ਹੈ।
ਭਾਰਤੀ ਸ਼ਰਧਾਲੂਆਂ ਲਈ ਕੀਤੇ ਜਾ ਰਹੇ ਪੁਖ਼ਤਾ ਇੰਤਜ਼ਾਮ
ਪਾਕਿਸਤਾਨ ਸਰਕਾਰ ਭਾਰਤੀ ਸ਼ਰਧਾਲੂਆਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਯਾਤਰਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੂਤਘਰ ਤੋਂ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ ਕਿ ਕਿੰਨੇ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾ ਰਹੇ ਹਨ, ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗਿਣਤੀ ਸ਼ਰਧਾਲੂਆਂ ਅਤੇ ਵੀਜ਼ੇ ਦੀ ਮਿਆਦ ਕੱਟੀ ਜਾ ਰਹੀ ਹੈ।
ਇਹ ਹੈ ਪ੍ਰੋਗਰਾਮ
8 ਜੂਨ ਨੂੰ ਜੱਥਾ ਸਭ ਤੋਂ ਪਹਿਲਾਂ ਰਾਵਲਪਿੰਡੀ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇਗਾ। ਇਹ ਜੱਥਾ 9 ਜੂਨ ਨੂੰ ਉੱਥੇ ਰੁਕੇਗਾ।
10 ਜੂਨ ਨੂੰ ਸਵੇਰੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 11 ਜੂਨ ਨੂੰ ਉਹ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਗੇ।
12 ਜੂਨ ਨੂੰ ਗੁਰਦੁਆਰਾ ਸ਼੍ਰੀ ਸੱਚਾ ਸੌਦਾ ਵਿਖੇ ਰਾਤ ਰੁਕੇਗਾ।
13 ਜੂਨ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ। ਇੱਥੇ ਦੋ ਦਿਨ ਰੁਕਣਗੇ।
ਉਹ 15 ਜੂਨ ਨੂੰ ਗੁਜਰਾਂਵਾਲਾ ਦੇ ਗੁਰਦੁਆਰਾ ਸ੍ਰੀ ਰੋਡੀ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 16 ਜੂਨ ਨੂੰ ਲਾਹੌਰ ਪਹੁੰਚਣਗੇ। ਇੱਥੇ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਹੋਵੇਗਾ। ਇਹ ਜੱਥਾ 17 ਜੂਨ ਨੂੰ ਭਾਰਤ ਪਰਤੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h