ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਐਡੀਲੇਡ ਓਵਲ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਇੰਗਲੈਂਡ ਨੂੰ 169 ਦੌੜਾਂ ਦਾ ਟਾਰਗੇਟ ਦਿੱਤਾ ਹੈ। ਇੰਗਲੈਂਡ ਨੂੰ ਮੈਚ ਜਿੱਤਣ ਲਈ 169 ਦੌੜਾ ਬਣਾਉਣੀਆਂ ਪੈਣਗੀਆਂ। ਮੈਚ ਦੌਰਾਨ ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਨੇ 50-50 ਦੌੜਾਂ ਵੀ ਪੂਰੀਆਂ ਕੀਤੀਆਂ। ਕੋਹਲੀ ਨੇ 39 ਗੇਂਂਦਾ ‘ਚ 50 ਦੌੜਾਂ ‘ਤੇ ਆਉਟ ਹੋਏ ਬਲਕਿ ਪਾਂਡਿਆਂ ਨੇ 32 ਗੇਦਾਂ 63 ਦੌੜਾ ਬਣਾਈਆਂ।
ਹੈੱਡ ਟੂ ਹੈੱਡ
ਕੱਲ ਮੈਚ – 22
ਭਾਰਤ – 12 ਜਿੱਤਾਂ
ਇੰਗਲੈਂਡ – 10 ਜਿੱਤਾਂ
ਟੀ-20 ਵਿਸ਼ਵ ਕੱਪ ‘ਚ ਵੀ ਭਾਰਤ ਦਾ ਇੰਗਲੈਂਡ ‘ਤੇ 2-1 ਦਾ ਰਿਕਾਰਡ ਹੈ।
A terrific half-century from Hardik Pandya helps India set a target of 169 💪#INDvENG | 📝: https://t.co/HlaLdeP00a
Head to our app and website to follow the #T20WorldCup action 👉 https://t.co/wGiqb2eXqM pic.twitter.com/hBG1gEU6FA
— T20 World Cup (@T20WorldCup) November 10, 2022
ਪਿਚ ਰਿਪੋਰਟ
ਐਡੀਲੇਡ ਦੀ ਪਿੱਚ ਨੇ ਪੂਰੇ ਮੈਚ ਦੌਰਾਨ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੇ ਨਵੀਂ ਗੇਂਦ ਤੋਂ ਮੂਵਮੈਂਟ ਅਤੇ ਸਵਿੰਗ ਕੱਢੀ ਹੈ, ਨਹੀਂ ਤਾਂ ਇਹ ਬੈਟਿੰਗ ਟ੍ਰੈਕ ਹੈ। ਲਗਭਗ 160 ਦਾ ਕੁੱਲ ਸਕੋਰ ਬਿਹਤਰ ਹੋਵੇਗਾ।
ਮੌਸਮ
ਮੈਚ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਐਡੀਲੇਡ ‘ਚ ਬਾਰਿਸ਼ ਹੋਣ ਦੀ 40 ਫੀਸਦੀ ਸੰਭਾਵਨਾ ਹੈ ਪਰ ਇਹ ਬਾਰਿਸ਼ ਸਵੇਰੇ ਹੋਵੇਗੀ ਜਦਕਿ ਮੈਚ ਸਥਾਨਕ ਸਮੇਂ ਮੁਤਾਬਕ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
Virat Kohli brings up a magnificent fifty but departs immediately!#INDvENG | 📝: https://t.co/HlaLdeP00a
Head to our app and website to follow the #T20WorldCup action 👉 https://t.co/wGiqb2eXqM pic.twitter.com/416dmIhmG2
— T20 World Cup (@T20WorldCup) November 10, 2022
ਦੋਵੇਂ ਟੀਮਾਂ ਦੀਆਂ ਪਲੇਇੰਗ 11
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
ਇੰਗਲੈਂਡ : ਜੋਸ ਬਟਲਰ (ਵਿਕਟਕੀਪਰ, ਕਪਤਾਨ), ਐਲੇਕਸ ਹੇਲਸ, ਫਿਲਿਪ ਸਾਲਟ, ਬੇਨ ਸਟੋਕਸ, ਹੈਰੀ ਬਰੂਕ, ਲੀਆਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕੁਰੇਨ, ਕ੍ਰਿਸ ਜੌਰਡਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h