Parliament Monsoon Session: ਸੰਸਦ ਦਾ ਮਾਨਸੂਨ ਇਜਲਾਸ ਹੰਗਾਮੇਦਾਰ ਹੁੰਦਾ ਦਿਖਾਈ ਦੇ ਰਿਹਾ ਹੈ। ਵੀਰਵਾਰ ਨੂੰ ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਸਰਕੂਲਰ ‘ਚ ਕਿਹਾ ਗਿਆ ਹੈ ਕਿ ਸੰਸਦ ਕੰਪਲੈਕਸ ‘ਚ ਧਰਨੇ, ਪ੍ਰਦਰਸ਼ਨ, ਭੁੱਖ ਹੜਤਾਲ ਆਦਿ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਇਸ ਨੂੰ ਰੁਟੀਨ ਪ੍ਰਕਿਰਿਆ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਵਿਰੋਧੀ ਧਿਰ ਇਸ ਨੂੰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦਾ ਕਦਮ ਦੱਸ ਰਹੇ ਹਨ। ਇਸ ਵਿਵਾਦ ਦਰਮਿਆਨ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਇਕ ਹੋਰ ਸਰਕੂਲਰ ਸਾਹਮਣੇ ਆਇਆ ਹੈ।
Read More:: Ravneet Bittu : ‘ਅੰਗਰੇਜ਼ ਹਾਕਮਾਂ ਦੀ ਬੋਲੀ ਬੋਲ ਰਹੇ ਮਾਨ, ਹੋਵੇ ਦੇਸ਼ ਧ੍ਰੋਹ ਦਾ ਪਰਚਾ’
ਨਿਊਜ਼ ਏਜੰਸੀ ਦੀ ਇਕ ਰਿਪੋਰਟ ਮੁਤਾਬਕ, ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਆਏ ਇਸ ਪਰਚੇ ਵਿੱਚ ਲੋਕ ਸਭਾ ਦੇ ਮੈਂਬਰਾਂ ਨੂੰ ਸਦਨ ਵਿੱਚ ਕਿਸੇ ਵੀ ਪੈਂਫਲੇਟ, ਪਰਚੇ ਜਾਂ ਤਖਤੀਆਂ ਨੂੰ ਵੰਡਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਥਾਪਿਤ ਕਨਵੈਨਸ਼ਨ ਦੇ ਅਨੁਸਾਰ, ਮਾਨਯੋਗ ਸਪੀਕਰ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਕੋਈ ਸਾਹਿਤ, ਪ੍ਰਸ਼ਨਾਵਲੀ, ਪੈਂਫਲੈਟ, ਪ੍ਰੈਸ ਨੋਟ ਜਾਂ ਛਾਪੀ ਗਈ ਸਮੱਗਰੀ ਸਦਨ ਵਿੱਚ ਨਹੀਂ ਵੰਡੀ ਜਾਣੀ ਚਾਹੀਦੀ। ਸੰਸਦ ਭਵਨ ਕੰਪਲੈਕਸ ਦੇ ਅੰਦਰ ਪਲੇਕਾਰਡ ਲਗਾਉਣ ਦੀ ਵੀ ਸਖ਼ਤ ਮਨਾਹੀ ਹੈ।
ਇਹ ਐਡਵਾਈਜ਼ਰੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਅੰਦਰ ਪ੍ਰਦਰਸ਼ਨ ਅਤੇ ਧਰਨੇ ਦੀ ਇਜਾਜ਼ਤ ਨਾ ਦੇਣ ਵਾਲੀ ਐਡਵਾਈਜ਼ਰੀ ਦਾ ਵਿਰੋਧ ਕੀਤਾ ਹੈ। ਸੰਸਦ ਮੈਂਬਰਾਂ ਨੂੰ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਮੈਂਬਰ ਕਿਸੇ ਵੀ ਧਰਨੇ, ਪ੍ਰਦਰਸ਼ਨ, ਹੜਤਾਲ, ਵਰਤ ਜਾਂ ਕਿਸੇ ਧਾਰਮਿਕ ਸਮਾਗਮ ਲਈ ਸਦਨ ਦੀ ਇਮਾਰਤ ਦੀ ਵਰਤੋਂ ਨਹੀਂ ਕਰ ਸਕਦੇ। ਅਤੀਤ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਵਿੱਚ ਤਖ਼ਤੀਆਂ ਲਹਿਰਾਉਂਦੇ ਦੇਖਿਆ ਗਿਆ ਹੈ।