Pathaan OTT Release Date: ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੀ ਫਿਲਮ ‘ਪਠਾਨ’ 25 ਜਨਵਰੀ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ 50 ਦਿਨ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਫਿਲਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।
ਫਿਲਮ ਨੂੰ ਰਿਲੀਜ਼ ਹੋਏ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਫਿਲਮ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। ਫਿਲਮ ‘ਪਠਾਨ’ ਅਜੇ ਵੀ ਭਾਰਤ ਦੇ 800 ਸਿਨੇਮਾਘਰਾਂ ਤੇ ਦੁਨੀਆ ਦੇ 20 ਦੇਸ਼ਾਂ ਦੇ 135 ਸਿਨੇਮਾਘਰਾਂ ‘ਚ ਚੱਲ ਰਹੀ ਹੈ। ਹੁਣ ਤਾਜ਼ਾ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ‘ਪਠਾਨ’ ਜਲਦ ਹੀ OTT ਪਲੇਟਫਾਰਮ ‘ਤੇ ਸਟ੍ਰੀਮ ਹੋਣ ਜਾ ਰਹੀ ਹੈ। ਰਿਪੋਰਟ ਵਿੱਚ ਫਿਲਮ ਦੀ ਸਟ੍ਰੀਮਿੰਗ ਲਈ ਪਲੇਟਫਾਰਮ ਤੇ ਡੇਟ ਦਾ ਵੀ ਜ਼ਿਕਰ ਕੀਤਾ ਗਿਆ ਹੈ।
‘ਪਠਾਨ’ 22 ਮਾਰਚ ਨੂੰ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਹੋਵੇਗੀ ਸਟ੍ਰੀਮ
ਰਿਪੋਰਟ ਮੁਤਾਬਕ, ਫਿਲਮ ‘ਪਠਾਨ’ ਸਿਨੇਮਾਘਰਾਂ ‘ਚ 56 ਦਿਨ ਯਾਨੀ 8 ਹਫਤੇ ਪੂਰੇ ਕਰਨ ਤੋਂ ਬਾਅਦ 22 ਮਾਰਚ, 2023 ਨੂੰ OTT ਪਲੇਟਫਾਰਮ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤੀ ਜਾਵੇਗੀ।
Amazon Prime Video ਜਲਦ ਹੀ ਫਿਲਮ ‘ਪਠਾਨ’ ਦੀ OTT ਰਿਲੀਜ਼ ਡੇਟ ਦਾ ਐਲਾਨ ਕਰੇਗਾ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਫਿਲਮ ‘ਚੋਂ ਡਿਲੀਟ ਕੀਤੇ ਗਏ ਸੀਨਜ਼ ਨੂੰ OTT ਪਲੇਟਫਾਰਮ ‘ਤੇ ਦਿਖਾਇਆ ਜਾ ਸਕਦਾ ਹੈ। ਹਾਲਾਂਕਿ, ਨਿਰਮਾਤਾਵਾਂ ਜਾਂ OTT ਪਲੇਟਫਾਰਮ ਤੋਂ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
‘ਪਠਾਨ’ ਨੂੰ ਲੈ ਕੇ ਹੋਇਆ ਸੀ ਕਾਫੀ ਵਿਵਾਦ
ਸਿਧਾਰਥ ਆਨੰਦ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਪਠਾਨ’ ‘ਚ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ ‘ਬੇਸ਼ਰਮ ਰੰਗ’ ਦੇ ਗਾਣੇ ‘ਤੇ ਕਾਫੀ ਵਿਵਾਦ ਹੋਇਆ ਸੀ ਤੇ ਇਸ ਦੇ ਬਾਈਕਾਟ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਇਸ ਸਭ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਾਰੋਬਾਰ ਕੀਤਾ। ਫਿਲਮ ਨੇ ਭਾਰਤ ਵਿੱਚ 500 ਕਰੋੜ ਰੁਪਏ ਅਤੇ ਦੁਨੀਆ ਭਰ ਵਿੱਚ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h