Punjab Governor VS Punjab Government: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwarilal Purohit) ਨੇ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਸਤਬੀਰ ਸਿੰਘ ਗੋਸਲ ਨੂੰ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਉਪ ਕੁਲਪਤੀ ਦੇ ਅਹੁਦੇ ਤੋਂ ਹਟਾਉਣ ਲਈ ਕਿਹਾ ਸੀ। ਰਾਜਪਾਸ ਮੁਤਾਬਕ ਵੀਸੀ ਦੀ ਨਿਯੁਕਤੀ UGC ਦੇ ਨਿਯਮਾਂ ਮੁਤਾਬਕ ਨਹੀਂ ਹੋਈ ਸੀ।
ਇਸ ਮਾਮਲੇ ‘ਤੇ ਹੁਣ ਪੰਜਾਬ ਸੀਐਮ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੀ ਚਿੱਠੀ ‘ਚ ਲਿਖਿਆ PAU ਲੁਧਿਆਣਾ ਦਾ ਵੀਸੀ ਨਿਯੁਕਤ ਕਰਨਾ ਯੁਨੀਵਰਸਿਟੀ ਦੇ ਬੋਰਡ ਆਫ਼ ਡਾਇਰੈਕਟਰਸ ਦਾ ਵਿਸ਼ੇਸ਼ ਅਧਿਕਾਰ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖੇ ਪੱਤਰ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ।
ਰਾਜਪਾਲ ਸਾਹਿਬ ਪੰਜਾਬ ਦੇ ਲੋਕਾਂ ਦੀ ਆਵਾਜ਼..
ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ… pic.twitter.com/47l6PIbFJ4— Bhagwant Mann (@BhagwantMann) October 20, 2022
ਇਸ ’ਚ ਉਨ੍ਹਾਂ ਨੇ ਪੁਰਾਣੇ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਤੇ ਡਾ. ਕੰਗ ਦੀ ਨਿਯੁਕਤੀ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਉਨ੍ਹਾਂ ਸਣੇ ਸਾਰੇ ਵੀਸੀਜ਼ ਦੀ ਨਿਯੁਕਤੀ ਲਈ ਕਦੇ ਵੀ ਰਾਜਪਾਲ ਦੀ ਇਜਾਜ਼ਤ ਨਹੀਂ ਲਈ ਗਈ।
ਉਨ੍ਹਾਂ ਪੱਤਰ ਵਿਚ ਦੱਸਿਆ ਕਿ ਇਹ ਨਿਯੁਕਤੀ ਹਰਿਆਣਾ ਤੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਐਕਟ 1970 ਤੇ ਤਹਿਤ ਹੋਈ ਹੈ। ਇਹ ਨਿਯੁਕਤੀ ਪੀਏਯੂ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਇਸ ਵਿਚ ਰਾਜਪਾਲ ਜਾਂ ਮੁੱਖ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਉਨ੍ਹਾਂ ਇਹ ਵੀ ਲਿਖਿਆ ਕਿ ਡਾ. ਗੋਸਲ ਵਿਚ ਮੰਨੇ ਪ੍ਰਮੰਨੇ ਵਿਗਿਆਨੀ ਹਨ ਤੇ ਬੇਹੱਦ ਸਨਮਾਨਿਤ ਪੰਜਾਬੀ ਸਿੱਖ ਹਨ। ਰਾਜਪਾਲ ਵੱਲੋਂ ਅਜਿਹੇ ਵਿਅਕਤੀ ਨੂੰ ਹਟਾਏ ਜਾਣ ’ਤੇ ਪੰਜਾਬ ਵਾਸੀ ਗੁੱਸੇ ’ਚ ਹਨ।
ਉਨ੍ਹਾਂ ਆਪਣੇ ਪੱਤਰ ’ਚ ਰਾਜਪਾਲ ਵੱਲੋਂ ਵੱਖ ਵੱਖ ਸਮਿਆਂ ’ਤੇ ਸਰਕਾਰ ਦੇ ਕੰਮਾਂ ’ਚ ਕੀਤੀ ਗਈ ਦਖਲਅੰਦਾਜ਼ੀ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਦੀ ਜਨਤਾ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ ਤਾਂ ਜੋ ਉਨ੍ਹਾਂ ਦੇ ਕੰਮ ਹੋ ਸਕਣ ਤੇ ਮੈਂ ਪੰਜਾਬ ਨੂੰ ਮੁਡ਼ ਤੋਂ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹਾਂ। ਜਦੋਂ ਕੋਈ ਵੀ ਵਿਅਕਤੀ ਸਰਕਾਰ ਦੇ ਕੰਮਾਂ ’ਚ ਰੁਕਾਵਟ ਪਾਉਂਦਾ ਹੈ ਤਾਂ ਜਨਤਾ ਉਸ ਨੂੰ ਬਰਦਾਸ਼ਤ ਨਹੀਂ ਕਰਦੀ।
ਸੀਐਮ ਮਾਨ ਨੇ ਦਿੱਤੀ ਇਹ ਨੇਕ ਸਲਾਹ
ਸੀਐਮ ਨੇ ਰਾਜਪਾਲ ਨੂੰ ਲਿਖੇ ਪੱਤਰ ਵਿਚ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਕਈ ਵਾਰ ਮਿਲ ਚੁੱਕਾ ਹਾਂ। ਤੁਸੀਂ ਬਹੁਤ ਹੀ ਨੇਕ ਦਿਲ ਤੇ ਚੰਗੇ ਇਨਸਾਨ ਹੋ। ਤੁਸੀਂ ਇਹ ਸਾਰੇ ਕੰਮ ਖੁਦ ਨਹੀਂ ਕਰ ਸਕਦੇ। ਜੋ ਵੀ ਤੁਹਾਡੇ ਤੋਂ ਅਜਿਹੇ ਕੰਮ ਕਰਵਾ ਰਹੇ ਹਨ, ਉਹ ਪੰਜਾਬ ਦੇ ਹਿਤੈਸ਼ੀ ਨਹੀਂ ਹਨ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਨਾ ਸੁਣੋ। ਕ੍ਰਿਪਾ ਕਰਕੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ ਕਿਉਂਕਿ ਲੋਕਤੰਤਰ ਵਿਚ ਲੋਕ ਹੀ ਵੱਡੇ ਹੁੰਦੇ ਹਨ।